ਪੰਜਾਬ ਸਰਕਾਰ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਤਰੁੰਤ ਵਾਪਿਸ ਲਵੇ ਨਹੀਂ ਤਾਂ ਸ਼ੰਘਰਸ਼ ਦਾ ਸਾਹਮਣਾ ਕਰਨ ਲਈ ਰਹੇ ਤਿਆਰ —ਰਾਣਾ ਰਣਬੀਰ ਸਿੰਘ
ਪੰਜਾਬ ਸਰਕਾਰ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਤਰੁੰਤ ਵਾਪਿਸ ਲਵੇ ਨਹੀਂ ਤਾਂ ਸ਼ੰਘਰਸ਼ ਦਾ ਸਾਹਮਣਾ ਕਰਨ ਲਈ ਰਹੇ ਤਿਆਰ —ਰਾਣਾ ਰਣਬੀਰ ਸਿੰਘ
ਫਿਰੋਜ਼ਪੁਰ, ਜੂਨ, 15, 20254: ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕਮਿਸ਼ਨ ਨੇ ਬਿਜ਼ਲੀ ਨਿਗਮ ਲਿਮਟਿਡ ਸਾਲ 2024-25 ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਬਿਜਲੀ ਦਰਾਂ ਵਿੱਚ ਘਰੇਲੂ ਪ੍ਰਤੀ ਯੂਨਿਟ 12 ਪੈਸੇ ਤੇ ਇੰਡਸਟਰੀ ਲਈ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਕੇ ਖਪਤਕਾਰਾਂ ਤੇ ਜੋ ਵਾਧੂ ਦਾ ਬੋਝ ਪਾਇਆ ਗਿਆ ਹੈ ਇਹ ਨਾ ਸਿਹਣਯੋਗ ਯੋਗ ਹੈ ਜਦੋ ਕੇ ਪੰਜਾਬ ਵਿੱਚ ਪਹਿਲਾਂ ਹੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਬਿਜਲੀ ਮਹਿੰਗੀ ਹੈ। ਅਤਿ ਦੀ ਮਹਿੰਗਾਈ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਤੇ ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਕੀਤਾ ਵਾਧਾ ਲੋਕਾਂ ਦਾ ਕੰਚੂਮਰ ਕੱਢ ਦੇਵੇਗਾ ਤੇ ਪੰਜਾਬ ਸਰਕਾਰ ਦੇ ਲੋਕਾਂ ਨੂੰ ਸਹੂਲਤਾਂ ਦੇ ਨਾ ਤੇ ਕੀਤੇ ਜਾ ਰਹੇ ਵੱਡੇ ਵੱਡੇ ਦਾਹਵਿਆਂ ਦੀ ਫ਼ੂਕ ਨਿਕਲ ਚੁੱਕੀ ਹੈ।
ਕਿਸਾਨ ਮਜ਼ਦੂਰ ਸ਼ੰਘਰਸ਼ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕੇ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਤਰੁੰਤ ਵਾਪਿਸ ਲਿਆ ਜਾਵੇ ਨਹੀਂ ਤਾਂ ਜਥੇਬੰਦੀ ਸੰਘਰਸ਼ ਦਾ ਐਲਾਨ ਕਰੇਗੀ। ਸੂਬਾ ਜਨਰਲ ਸਕੱਤਰ ਨੇ ਕਿਹਾ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਤੀਜੀ ਵਾਰ ਸੱਤਾ ਵਿੱਚ ਆਉਂਦਿਆਂ ਹੀ ਲੋਕਾਂ ਦੀ ਬੋਲਣ ਦੀ ਅਜਾਦੀ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਰ੍ਹਾਂ ਲੇਖਿਕਾ ਅਰੂੰਧੁਤੀ ਰਾਏ ਅਤੇ ਕਸ਼ਮੀਰ ਦੇ ਸਾਬਕਾ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਤੇ ਯੂ. ਏ. ਪੀ. ਏ. ਤਹਿਤ ਮੁਕੱਦਮਾ ਚਲਾਉਣ ਦੀ ਮਨਜੂਰੀ ਦਿੱਤੀ ਗਈ ਹੈ ਇਹ ਅਤਿ ਨਿੰਦਣ ਯੋਗ ਕਰਵਾਈ ਹੈ ਇਸ ਤੋਂ ਸਾਫ ਜ਼ਾਹਿਰ ਹੈ ਕੇ ਲੋਕਾਂ ਦੀ ਆਵਾਜ ਸਦਾ ਲਈ ਬੰਦ ਕਰ ਦਿੱਤੀ ਜਾਵੇਗੀ ਦੇਸ਼ ਵਿਚ ਬੋਲਣ ਦੀ ਕੋਈ ਅਜਾਦੀ ਨਹੀਂ ਰਹੇਗੀ।
ਜਥੇਬੰਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦੀ ਸਿੰਘ, ਲੇਖਕ, ਬੁੱਧੀਜੀਵੀ ਲੋਕ ਹੱਕਾਂ ਦੀ ਆਵਾਜ ਉਠਾਉਣ ਜਿੰਨੇ ਵੀ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ। ਗ਼ੌਰਤਲਬ ਗੱਲ ਇਹ ਹੈ ਕੇ ਦੇਸ਼ ਨੂੰ ਚਲਾਉਣ ਵਾਲੇ 543 ਸੰਸਦ ਮੈਂਬਰਾਂ ਵਿੱਚੋ 251 ਸੰਸਦ ਮੈਂਬਰ ਅਪਰਾਧੀ ਹਨ ਕ਼ਈਆਂ ਤੇ ਕਤਲ ਬਲਾਤਕਾਰ ਤੇ ਲੁੱਟ ਖੋਹ ਵਰਗੇ ਸੰਗੀਨ ਮਾਮਲੇ ਦਰਜ ਹਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਯੂ. ਏ. ਪੀ. ਏ ਕੰਗਣਾ ਰਣੌਤ ਵਰਗੇ ਉਹਨਾਂ ਲੋਕਾਂ ਤੇ ਲੱਗਣੀ ਚਾਹੀਦੀ ਹੈ ਜੋ ਦੇਸ਼ ਨੂੰ ਤੋੜ੍ਹਨ ਵਾਲੇ ਬਿਆਨ ਦੇਕੇ ਭਾਈਚਾਰੇ ਵਿਚ ਨਫਰਤ ਫੈਲਾ ਕੇ ਦੰਗੇ ਕਰਵਾ ਰਹੇ ਹਨ।