ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਮੰਗਾਂ ਨੂੰ ਲੈ ਕੇ ਗੌਰਮਿੰਟ ਟੀਚਰ ਯੂਨੀਅਨ ਨੇ ਮੀਟਿੰਗ ਕੀਤੀ
ਫਿਰੋਜ਼ਪੁਰ 5 ਅਪ੍ਰੈਲ (ਏ. ਸੀ. ਚਾਵਲਾ) : ਗੁਰਦੁਆਰਾ ਸਾਰਾਗੜ•ੀ ਵਿਖੇ ਗੌਰਮਿੰਟ ਟੀਚਰ ਯੂਨੀਅਨ ਫਿਰੋਜ਼ਪੁਰ ਦੇ ਜ਼ਿਲ•ਾ ਪ੍ਰਧਾਨ ਰਾਜੀਵ ਹਾਂਡਾ ਅਤੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਹੋਈ। ਮੀਟਿੰਗ ਵਿਚ ਸਮੂਹ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਗੌਰਮਿੰਟ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਪੰਜਾਬ ਦਾ ਹਰ ਕਰਮਚਾਰੀ ਵਰਗ ਤੰਗ ਹੈ, ਕਿਉਂਕਿ ਸਰਕਾਰ ਕਰਮਚਾਰੀ ਵਰਗ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਡੰਗ ਟਪਾਓ ਨੀਤੀ ਤੇ ਚੱਲ ਰਹੀ ਹੈ, ਜੋ ਹੁਣ ਕਰਮਚਾਰੀ ਬਰਦਾਸ਼ਤ ਨਹੀਂ ਕਰਨਗੇ। ਜਨਰਲ ਸਕੱਤਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਕਰਮਚਾਰੀ ਸਾਂਝੇ ਪਲੇਟ ਫਾਰਮ ਤੇ ਆ ਕੇ ਸਾਂਝੀਆਂ ਮੰਗਾਂ ਲਈ ਇਕ ਸਾਂਝਾ ਤਿੱਖਾ ਸੰਘਰਸ਼ ਸ਼ੁਰੂ ਕਰ ਕਰਨ ਦਾ ਮੰਨ ਬਣਾ ਚੁੱਕਾ ਹੈ। ਜਿਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ। ਜਨਰਲ ਸਕੱਤਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ•ਾ ਵਿਚ ਸਾਰੀਆਂ ਕੈਟਾਗਰੀਆਂ ਸਿੱਖਿਆ ਪ੍ਰੋਵਾਈਡਰ, ਰਮਸਾ, ਐਸ. ਐਸ. ਏ., ਐਸ. ਐਸ. ਏ. ਨਾਨ ਟੀਚਿੰਗ ਆਦਿ ਦਾ ਸਰਕਾਰੀ ਕਰਨ ਕੀਤਾ ਜਾਵੇ, ਰੈਸ਼ਨਲਾਈਜੇਸ਼ਨ ਅਤੇ ਬਦਲੀਆਂ ਦੀ ਨੀਤੀ ਨੂੰ ਤਰਕ ਸੰਗਤ ਬਨਾਉਣਾ, ਹਰ ਕੇਡਰ ਦੀ ਪ੍ਰਮੋਸ਼ਨ ਤੁਰੰਤ ਕਰਨਾ, ਵੱਖ ਵੱਖ ਅਧਿਆਪਕ ਉਪਰ ਝੂਠੇ ਪਰਚੇ ਰੱਦ ਕਰਨਾ, ਤਨਖਾਹ ਨੂੰ ਬਿਨ•ਾ ਰੋਕ ਤੋਂ ਜਾਰੀ ਕਰਨਾ ਹੈ। ਮੀਟਿੰਗ ਵਿਚ ਰਮਸਾ ਦੇ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ, ਜਸਬੀਰ ਸਿੰਘ ਐਜੂਕੇਸ਼ਨਲ ਪ੍ਰੋਵਾਈਡਰ ਯੂਨੀਅਨ ਪ੍ਰਧਾਨ, ਵਿਕਾਸ ਸਾਹਨੀ ਆਈ. ਈ. ਵੀ., ਨਵੀਨ ਕੁਮਾਰ ਜੀ. ਟੀ. ਯੂ., ਨਵੀਨ ਕੁਮਾਰ ਈ. ਟੀ. ਟੀ., ਸਰਬਜੀਤ ਸਿੰਘ ਨਾਨ ਟੀਚਿੰਗ ਸਟਾਫ, ਪਰਮਜੀਤ ਸਿੰਘ ਪੰਮਾ ਬੀ. ਐੱਡ ਫਰੰਟ, ਬਲਵਿੰਦਰ ਸਿੰਘ ਭੁੱਟੋ ਵਿੱਤ ਸਕੱਤਰ, ਬਲਕਾਰ ਸਿੰਘ ਗਿੱਲ, ਸੁਖਜਿੰਦਰ ਸਿੰਘ ਮਮਦੋਟ, ਸ਼ਾਮ ਸੁੰਦਰ, ਨੀਰਜ ਯਾਦਵ, ਸੁਰਜੀਤ ਸਿੰਘ ਸਿੱਖਿਆ ਪ੍ਰੋਵਾਈਡਰ, ਬਲਜੀਤ ਸਿੰਘ, ਰਜਿੰਦਰ ਸਿੰਘ ਰਾਜਾ, ਵਿਨੋਦ ਕੁਮਾਰ, ਅਨਵਰ, ਗੌਰਵ ਮੁੰਜ਼ਾਲ, ਅਤਰ ਸਿੰਘ ਗਿੱਲ ਆਦਿ ਹਾਜ਼ਰ ਸਨ।