ਪੰਜਾਬ ਯੂਨੀਵਰਸਿਟੀ ਦਾ 57ਵਾਂ ਅੰਤਰ ਜੋਨਲ ਯੁਵਕ ਮੇਲਾ ਆਪਣੇ ਜਲੋਅ ਬਿਖੇਰਦਾ ਹੋਇਆ ਅੱਜ ਤੀਜੇ ਤਿਨ ਵਿਚ ਪ੍ਰਵੇਸ਼
ਪੰਜਾਬ ਯੂਨੀਵਰਸਿਟੀ ਦਾ 57ਵਾਂ ਅੰਤਰ ਜੋਨਲ ਯੁਵਕ ਮੇਲਾ ਆਪਣੇ ਜਲੋਅ ਬਿਖੇਰਦਾ ਹੋਇਆ ਅੱਜ ਤੀਜੇ ਤਿਨ ਵਿਚ ਪ੍ਰਵੇਸ਼
ਗੁਲਜੀਤ ਸਿੰਘ ਚੱਢਾ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਪਹੁੰਚੇ ਮੁੱਖ ਮਹਿਮਾਨ
ਫਿਰੋਜ਼ਪੁਰ 7 ਨਵੰਬਰ (ਰਾਜੇਸ਼ ਕਟਾਰੀਆ, ਬੋਬੀ ਖੁਰਾਣਾ) : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਦਾ 57ਵਾਂ ਅੰਤਰ ਜੋਨਲ ਯੁਵਕ ਮੇਲਾ ਆਪਣੇ ਜਲੋਅ ਬਿਖੇਰਦਾ ਹੋਇਆ ਅੱਜ ਤੀਜੇ ਤਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਯੁਵਕ ਮੇਲੇ ਦਾ ਤੀਜਾ ਦਿਨ ਮੁੱਖ ਤੌਰ ਤੇ ਨਾਟਕ ਨੂੰ ਸਮਰਪਿਤ ਰਹੇਗਾ। ਨਾਟਕ ਤੋਂ ਇਲਾਵਾ ਤੀਜੇ ਦਿਨ ਹਿਸਟੋਨਿਕਸ, ਕਵੀਸ਼ਰੀ, ਵਾਰ ਗਾਇਨ, ਕਲੀ ਗਾਇਨ, ਲੇਡੀਜ਼ ਟਰਾਡੀਸ਼ਨਲ ਸੋਂਗ, ਕੁਇਜ਼, ਲੇਖ, ਕਵਿਤਾ ਕਹਾਣੀ ਲੇਖਣ, ਪੇਟਿੰਗ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਕਲੇਅ ਮੋਡਲਿੰਗ, ਕਾਰਟੂਨਿੰਗ, ਸਟਿਲ ਲਾਈਵ, ਇੰਸਟਾਲੇਸ਼ਨ, ਪੋਸਟਰ ਮੇਕਿੰਗ ਦੇ ਮੁਕਾਬਲੇ ਹੋਣਗੇ। ਅੱਜ ਮੁੱਖ ਮਹਿਮਾਨ ਵਜੋਂ ਗੁਲਜੀਤ ਸਿੰਘ ਚੱਢਾ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਪਹੁੰਚੇ। ਜਿੰਨ•ਾਂ ਦਾ ਕਾਲਜ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ, ਡੀਨ ਕਾਲਜ ਡਿਵੈਲਪਮੈਂਟ ਪ੍ਰਤੀਕ ਪਰਾਸ਼ਰ, ਐਮ. ਆਰ. ਮਨਚੰਦਾ, ਮੈਡਮ ਅਗਨੀਜ਼ ਢਿੱਲੋਂ ਵਲੋਂ ਫੁੱਲਾਂ ਦੇ ਗੁਲਦਸਿਆਂ ਨਾਲ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਨੇ ਆਖਿਆ ਕਿ ਇਹ ਯੁਵਕ ਮੇਲੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਤੇ ਪ੍ਰਸਾਰਨ ਦਾ ਵਧੀਆ ਉਪਰਾਲਾ ਹਨ। ਯੁਵਕ ਮੇਲੇ ਲਈ ਕੀਤੇ ਗਏ ਸੁਚਾਰੂ ਪ੍ਰਬੰਧਾਂ ਨੁੰ ਵੇਖ ਕੇ ਆਏ ਹੋਏ ਮਹਿਮਾਨ, ਜੱਜ ਸਾਹਿਬਾਨ ਤੇ ਪ੍ਰਤੀਯੋਗੀ ਕਾਲਜ ਦੀ ਤਾਰੀਫ ਕਰਨੋਂ ਰਹਿ ਨਾ ਸਕੇ। ਇਸ ਤੋਂ ਪਹਿਲਾ ਦੂਜੇ ਦਿਨ ਹੋਏ ਮੁਕਾਬਲਿਆਂ ਵਿਚ ਗਿੱਧੇ ਵਿਚ ਦੇਵ ਸਮਜ ਕਾਲਜ ਫਾਰ ਵੂਮੈਨ ਨੇ ਪਹਿਲਾ, ਬੀ. ਐਸ. ਐਚ ਖਾਲਸਾ ਕਾਲਜ ਅਬੋਹਰ ਨੇ ਦੂਜਾ, ਡੀ. ਏ. ਵੀ. ਕਾਲਜ ਚੰਡੀਗੜ• ਨੇ ਤੀਜਾ, ਡੀਬੇਟ ਵਿਚ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਪਹਿਲਾ, ਪੋਸਟ ਗਰੇਜੂਏਟ ਕਾਲਜ ਫਾਰ ਗਰਲਜ਼ ਚੰਡੀਗੜ• ਨੇ ਦੂਜਾ, ਜੀ. ਸੀ. ਡੀ. ਐਸ. ਕਾਲਜ ਹਰਿਆਣਾ ਨੇ ਤੀਜਾ, ਇੰਡੀਅਨ ਔਰਕੈਸਟਰਾਂ ਵਿਚ ਐਮ ਸੀ. ਐਮ. ਡੀ. ਏ. ਵੀ. ਕਾਲਜ ਚੰਡੀਗੜ• ਨੇ ਪਹਿਲਾ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਨੇ ਦੂਜਾ, ਜੀ. ਜੀ. ਡੀ. ਐਸ. ਡੀ. ਕਾਲਜ ਚੰਡੀਗਡ• ਅਤੇ ਖਾਲਸਾ ਕਾਲਜ ਫਾਰ ਗਰਲਜ਼ ਲੁਧਿਆਣਾ ਨੇ ਸਾਂਝੇ ਤੌਰ ਤੇ ਤੀਜਾ, ਭੰਗੜੇ ਵਿਚ ਐਸ. ਸੀ. ਡੀ. ਗੌਰਮਿੰਟ ਕਾਲਜ ਲੁਧਿਆਣਾ ਨੇ ਪਹਿਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ• ਨੇ ਦੂਜਾ, ਜੇ. ਕੇ. ਐਸ. ਐਮ. ਗੌਰਮਿੰਟ ਕਾਲਜ ਟਾਂਡਾ ਉੜਮੁੜ ਨੇ ਤੀਜਾ, ਫੌਕ ਸੋਂਗ ਵਿਚ ਐਮ. ਸੀ. ਐਮ. ਡੀ. ਏ. ਵੀ. ਕਾਲਜ ਚੰਡੀਗੜ• ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਕੈਂਪਸ ਨੇ ਦੂਜਾ, ਐਲ. ਐਲ. ਆਰ. ਗੌਰਮਿੰਟ ਕਾਲਜ ਢੁੱਡੀਕੇ ਮੋਗਾ ਨੇ ਤੀਜਾ, ਗੀਤ ਗਜ਼ਲ ਵਿਚ ਗੌਰਮਿੰਟ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਐਮ. ਸੀ. ਐਮ. ਡੀ. ਏ. ਵੀ. ਕਾਲਜ ਚੰਡੀਗੜ• ਨੇ ਦੂਜਾ, ਪੋਸਟ ਗਰੈਜੂਏਟ ਕਾਲਜ ਸੈਕਟਰ-11 ਚੰਡੀਗੜ• ਨੇ ਤੀਜਾ, ਕਲਾਸੀਕਲ ਵੋਕਲ ਵਿਚ ਰਾਮਗੜ•ੀਆ ਗਰਲਜ਼ ਕਾਲਜ ਲੁਧਿਆਣਾ ਨੇ ਪਹਿਲਾ, ਕਵਿਤਾ ਉਚਾਰਣ ਵਿਚ ਐਮ. ਸੀ. ਐਮ. ਡੀ. ਏ. ਵੀ. ਕਾਲਜ ਚੰਡੀਗੜ• ਨੇ ਪਹਿਲਾ, ਐਲੂਕੇਸ਼ਨ ਵਿਚ ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਨੇ ਪਹਿਲਾ, ਖਾਲਸਾ ਕਾਲਜ ਫਾਰ ਵੂਮੈਨ ਸਿੱਧਵਾਂ ਖੁਰਦ ਨੇ ਦੂਜਾ, ਮਹਿੰਦੀ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ• ਨੇ ਪਹਿਲਾ, ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਦੂਜਾ, ਨਿਟਿੰਗ ਵਿਚ ਗੌਰਮਿੰਟ ਕਾਲਜ ਫਾਰ ਵੂਮੈਨ ਲੁਧਿਆਣਾ ਨੇ ਪਹਿਲਾ, ਬੀ. ਐਸ. ਐਚ. ਖਾਲਸਾ ਕਾਲਜ ਅਬੋਹਰ ਨੇ ਦੂਜਾ, ਕਰੋਸ਼ੀਆਂ ਵਰਕ ਵਿਚ ਗੌਰਮਿੰਟ ਕਾਲਜ ਫਾਰ ਲੁਧਿਆਣਾ ਨੇ ਪਹਿਲਾ, ਬੀ. ਐਸ. ਐਮ. ਕਾਲਜ ਆਫ ਐਜੂਕੇਸ਼ਨਲ ਚੰਡੀਗੜ• ਨੇ ਦੂਜਾ, ਪੱਖੀ ਬਨਾਉਣ ਵਿਚ ਸਵਾਮੀ ਪਰਮਾਨੰਦ ਮਹਾਂ ਵਿਦਿਆਲਿਆ ਮੁਕੇਰੀਆ ਨੇ ਪਹਿਲਾ, ਬੀ. ਐਸ. ਐਚ. ਖਾਲਸਾ ਕਾਲਜ ਅਬੋਹਰ ਨੇ ਦੂਜਾ, ਦਸੂਤੀ ਕਢਾਈ ਵਿਚ ਪੋਸਟ ਗਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼ ਚੰਡੀਗੜ• ਨੇ ਪਹਿਲਾ, ਏ. ਐਸ. ਕਾਲਜ ਆਫ ਵੂਮੈਨ ਖੰਨਾ ਨੇ ਦੂਜਾ, ਫੁੱਲਕਾਰੀ ਕੱਢਣ ਵਿਚ ਐਸ. ਬੀ. ਐਸ. ਐਸ. ਮੈਮੋਰੀਅਲ ਕਾਲਜ ਸੁਖਾਨੰਦ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ• ਨੇ ਦੂਜਾ, ਆਤਮ ਵੱਲਭ ਜੈਨ ਕਾਲਜ ਲੁਧਿਆਣਾ ਨੇ ਤੀਜਾ, ਰੰਗੋਲੀ ਵਿਚ ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼ ਕੋਟਾ ਨੇ ਪਹਿਲਾ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਲੁਧਿਆਣਾ ਨੇ ਦੂਜਾ, ਇਸਟਰੂਮੈਟਲ ਨਾਨ ਪਰਕਸ਼ਨ ਵਿਚ ਐਮ. ਸੀ. ਐਮ. ਡੀ. ਏ. ਵੀ. ਸੈਕਟਰ-36 ਚੰਡੀਗੜ• ਨੇ ਪਹਿਲਾ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਸਾਂਝੇ ਤੌਰ ਤੇ ਤੀਜਾ, ਪੋਸਟ ਗਰੈਜੂਏਟ ਗੌਰਮਿੰਟ ਕਾਲਜ ਸੈਕਟਰ-46 ਚੰਡੀਗੜ• ਅਤੇ ਜੀ. ਜੀ. ਐਸ. ਕਾਲਜ ਆਫ ਐਜੂਕੇਸ਼ਨਲ ਮਲੋਟ ਨੇ ਸਾਂਝੇ ਤੌਰ ਤੇ ਤੀਜਾ, ਇੰਸਟਰੂਮੈਂਟਲ ਪਰਕਸ਼ਕਨ ਵਿਚ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ• ਨੇ ਪਹਿਲਾ ਅਤੇ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ।