ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੈਸ ਕੋਚਿੰਗ ਕੈਂਪ ਵਿੱਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜਪੁਰ ਦੀ ਵਿਦਿਆਰਥਣ ਦੀ ਹੋਈ ਚੋਣ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੈਸ ਕੋਚਿੰਗ ਕੈਂਪ ਵਿੱਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜਪੁਰ ਦੀ ਵਿਦਿਆਰਥਣ ਦੀ ਹੋਈ ਚੋਣ
ਫਿਰੋਜਪੁਰ, 27.12.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਸਹੀ ਮਾਰਗ ਦਰਸ਼ਨ ਹੇਠ ਦਿਨ-ਰਾਤ ਤਰੱਕੀ ਦੇ ਰਾਹ ‘ਤੇ ਚੱਲ ਰਿਹਾ ਹੈ | ਇਸ ਲੜੀ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਚੈਸ ਕੋਚਿੰਗ ਕੈਂਪ ਵਿੱਚ ਕਾਲਜ ਦੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੀ ਵਿਦਿਆਰਥਣ ਸਿਮਰਨਜੀਤ ਕੌਰ ਦੀ ਚੌਣ ਹੋਈ । ਕਾਲਜ ਦੇ ਸ਼ਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਸ. ਪਲਵਿੰਦਰ ਸਿੰਘ ਦੁਆਰਾ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਪੰਜਾਬ ਯੂਨੀਵਰਸਿਟੀ ਦੇ ਲਗਭਗ 50 ਕਾਲਜਾਂ ਨੇ ਭਾਗ ਲਿਆ । ਉਹਨਾਂ ਅੱਗੇ ਦੱਸਿਆ ਕਿ ਹੁਣ ਅੰਤਰ ਯੂਨੀਵਰਸਿਟੀ ਖੇਡ ਮੁਕਾਬਿਲਆਂ ਲਈ ਚੋਣ ਹੋਣੀ ਹੈ।
ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਇਸ ਮੌਕੇ ਵਿਦਿਆਰਥਣ ਦੇ ਚੰਗੇ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਸ ਉਪਲੱਬਧੀ ਨਾਲ ਵਿਦਿਆਰਥਣ ਨੇ ਆਪਣੇ ਮਾਤਾ-ਪਿਤਾ ਦਾ ਨਾਮ ਹੀ ਨਹੀ ਰੋਸ਼ਨ ਕੀਤਾ ਸਗੋਂ ਕਾਲਜ ਨੂੰ ਬੁਲੰਦੀਆ ਤੱਕ ਪੁੰਹਚਾਇਆ ਹੈ । ਉਹਨਾਂ ਕਿਹਾ ਕਿ ਬਾਕੀ ਵਿਦਿਆਰਥਣਾਂ ਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਖੇਡਾਂ ਵਿੱਚ ਆਪਣਾ ਹਿੱਸਾ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਵਿਭਾਗ ਦੇ ਮੁਖੀ ਸ. ਪਲਵਿੰਦਰ ਸਿੰਘ,ਸ਼੍ਰੀ ਵੇਦ ਪ੍ਰਕਾਸ਼, ਡਾ. ਕੁਲਬੀਰ ਸਿੰਘ ਨੂੰ ਉਹਨਾਂ ਦੀ ਸਖਤ ਮਿਹਨਤ ਲਈ ਵਧਾਈ ਦਿੱਤੀ । ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਵੀ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।