Ferozepur News
ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਵਿੱਚ ਫਿਰੋਜਪੁਰ ਦੇ ਈਸ਼ਵਰ ਦਾਸ ਨੇ ਦੌ ਸੌਨ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ
ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਵਿੱਚ ਫਿਰੋਜਪੁਰ ਦੇ ਈਸ਼ਵਰ ਦਾਸ ਨੇ ਦੌ ਸੌਨ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ
ਫਿਰੋਜਪੁਰ 23 ਨਵੰਬਰ 2015(Harish Monga ) ਪੰਜਾਬ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅ੍ਰੰਮਿਤਸਰ ਸਾਹਿਬ ਵਿਖੇ ਦੋ ਰੋਜ਼ਾ ਰਾਜ ਪੱਧਰੀ 36 ਵੀਂ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਰਾਜ ਭਰ ਦੇ ਵੱਖ ਵੱਖ ਉਮਰ ਵਰਗ ਦੇ ਲਗਭਗ 600 ਵੈਟਰਨ ਐਥਲੀਟਸ ਨੇ ਭਾਗ ਲਿਆ। 40 ਸਾਲ ਵਰਗ ਉਮਰ ਵਿੱਚ ਫਿਰੋਜ਼ਪੁਰ ਜਿਲ੍ਹੇ ਦੇ ਅਧਿਆਪਕ ਈਸ਼ਵਰ ਦਾਸ ਨੇ ਜੈਵਲਿਨ ਥਰੋਅ, ਡਿਸਕਸ ਥਰੋਅ ਵਿੱਚ ਸੋਨ ਤਮਗਾ ਅਤੇ ਸ਼ਾਟ ਪੁੱਟ ਥਰੋਅ ਵਿਚ ਕਾਂਸੇ ਦਾ ਤਮਗਾ ਕੁੱਲ ਤਿੰਨ ਤਮਗੇ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਅਤੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਂ ਰੌਸ਼ਨ ਕੀਤਾ।
ਇਸ ਜਿੱਤ ਉਪਰੰਤ ਉਨ੍ਹਾਂ ਦੀ ਚੋਣ ਫਰਵਰੀ 2016 ਵਿੱਚ ਮੈਸੂਰ (ਕਰਨਾਟਕਾ) ਵਿਚ ਹੋਣ ਵਾਲੀ ਨੈਸ਼ਨਲ ਚੈਪੀਅਨਸ਼ਿਪ ਲਈ ਹੋਈ ਹੈ । ਉਨ੍ਹਾਂ ਦੀ ਇਸ ਕਾਮਯਾਬੀ ਤੇ ਜਿਲ੍ਹਾ ਖੇਡ ਅਫਸਰ ਸੁਨੀਲ ਸ਼ਰਮਾ, ਸ.ਅਮਰੀਕ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ/ਫਾਜਿਲਕਾ, ਜ਼ਿਲ੍ਹਾ ਸਿੱਖਿਆ ਅਫਸਰ ਸ.ਜਗਸੀਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਸ.ਪਰਗਟ ਸਿੰਘ ਬਰਾੜ, ਪ੍ਰਿੰਸੀਪਲ ਸੁਰਿੰਦਰ ਕੌਰ, ਭੁਪਿੰਦਰ ਸਿੰਘ ਪ੍ਰਧਾਨ ਟੀਚਰਜ਼ ਕਲੱਬ ਫਿਰੋਜਪੁਰ, ਸ੍ਰੀ ਗੋਰਵ ਭਾਸਕਰ ਪ੍ਰਧਾਨ ਮੋਹਨ ਲਾਲ ਭਾਸਕਰ, ਡਾ.ਜੀ.ਐਸ.ਢਿੱਲੋ ਪ੍ਰਧਾਨ ਮਾਸਟਰਜ਼ ਐਥਲਿਕਟਸ ਫਿਰੋਜਪੁਰ ਨੇ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ਵਿੱਚ ਹੋਰ ਜਿਆਦਾ ਮਿਹਨਤ ਕਰਕੇ ਰਾਸ਼ਟਰੀ ਪੱਧਰ ਤੇ ਕਾਮਯਾਬੀ ਹਾਸਲ ਕਰਨਗੇ।