ਪੰਜਾਬ ਮਨਿਸਟੀਰੀਅਲ ਸਰਵਿਸਜ਼ ਐਸੋਸੀੲੈਸ਼ਨ ਜ਼ਿਲ੍ਰਾ ਫਿਰੋਜ਼ਪੁਰ ਦੇ ਜਨਰਲ ਸਕੱਤਰ ਸ਼੍ਰੀ ਦੀਪਕ ਮਿੱਡਾ ਦਾ ਦਿਹਾਤ :
ਪੰਜਾਬ ਮਨਿਸਟੀਰੀਅਲ ਸਰਵਿਸਜ਼ ਐਸੋਸੀੲੈਸ਼ਨ ਜ਼ਿਲ੍ਰਾ ਫਿਰੋਜ਼ਪੁਰ ਦੇ ਜਨਰਲ ਸਕੱਤਰ ਸ਼੍ਰੀ ਦੀਪਕ ਮਿੱਡਾ ਦਾ ਦਿਹਾਤ
ਸ਼੍ਰੀ ਚੰਦਨ ਸਿੰਘ ਪ੍ਰਧਾਨ ਮਨਿਸਟੀਰੀਅਲ ਸਰਵਿਸਜ਼ ਐਸੋਸੀਏਸ਼ਨ ਸਿਹਤ ਵਿਭਾਗ ਜ਼ਿਲ੍ਹਾ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋੲ ਦੱਸਿਆ ਕਿ ਸ਼੍ਰੀ ਦੀਪਕ ਮਿੱਢਾ ਨੇ ਬਤੌਰ ਕਲਰਕ ਸਿਹਤ ਵਿਭਾਗ ਵਿੱਚ ਸਾਲ 1995 ਤੋ ਨੋਕਰੀ ਜੋਆਇੰਨ ਕੀਤੀ ਅਤੇ ਸਿਹਤ ਵਿਭਾਗ ਵਿੱਚ ਕਈ ਮਹੱਤਵਪੂਰਨ ਸੀਟਾ ਤੇ ਤਾਇਨਾਤ ਰਿਹਾ ਅਤੇ ਆਪਣੀ ਡਿਊਟੀ ਬਾ ਖੂਬੀ ਨਿਭਾਈ | ਆਪਣੀ ਵਿਭਾਗੀ ਜਿੰਮੇਵਾਰੀ ਦੇ ਨਾਲ ਨਾਲ ਕਰਮਚਾਰੀ ਨੇ ਜਥੇਬੰਦੀ ਨੂੰ ਹਰ ਸਮੇ ਪੂਰਨ ਸਹਿਯੋਗ ਦਿੰਦਾ ਰਿਹਾ ਹੈ ਅਤੇ ਸਿਹਤ ਵਿਭਾਗ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨਗੀ ਤੇ ਅੋਹਦੇ ਤੇ ਵੀ ਸੇਵਾ ਕੀਤੀ | ਇਸ ਸਮੇ ਕਰਮਚਾਰੀ ਪੀ.ਐਮ.ਐਸ.ਯੂ ਜ਼ਿਲ੍ਹਾ ਫਿਰੋਜ਼ਪੁਰ ਅਤੇ ਸਿਹਤ ਵਿਭਾਗ ਵਿੱਚ ਜੱਥੇਬੰਦੀ ਨੂੰ ਜਨਰਲ ਸਕੱਤਰ ਵੱਜੋ ਸਹਿਯੋਗ ਦੇ ਰਿਹਾ ਸੀ ਅਤੇ ਵਿਭਾਗੀ ਤੌਰ ਤੇ ਦਫਤਰ ਸਿਵਲ ਸਰਜਨ,ਫਿਰੋਜ਼ਪੁਰ ਅਧੀਨ ਨਗਰ ਕੌਸਲ ਫਿਰੋਜ਼ਪੁਰ ਵਿਖੇ ਜਨਮ ਅਤੇ ਮੌਤ ਰਜਿਸਟੇਸ੍ਰਨ ਦੀ ਸੀਟ ਤੇ ਕੰਮ ਕਰ ਰਿਹਾ ਸੀ | ਕਰਮਚਾਰੀ ਪਿੱਛਲੇ ਕੁਝ ਸਮੇ ਤੋ ਪੀਲੀਆ ਦੀ ਬਿਮਾਰੀ ਨਾਲ ਪੀੜਤ ਸੀ ਇਸਦਾ ਇਲਾਜ਼ ਫਿਰੋਜ਼ਪੁਰ ਅਤੇ ਲੁਧਿਆਣਾ ਦੇ ਵੱਖ ਵੱਖ ਮਾਹਿਰ ਡਾਕਟਰਾ ਵੱਲੋ ਕੀਤਾ ਗਿਆ ਪਰ ਇਸਦੀ ਸਿਹਤ ਵਿੱਚ ਸੁਧਾਰ ਨਾ ਹੋਇਆ |ਬਿਮਾਰੀ ਦੇ ਹਾਲਤ ਵਿੱਚ ਦੀਪਕ ਕੁਮਾਰ ਦਾ ਹੋਸਲਾ ਬੁਲੰਦ ਰਿਹਾ ਅਤੇ ਅਖੀਰ ਇਹ ਤਕਰੀਬਨ 20 ਦਿਨਾਂ ਦੇ ਇਲਾਜ਼ ਤੋ ਬਾਅਦ ਮਿਤੀ 17-2-2016 ਨੂੰ ਇਸ ਜਹਾਨ ਨੂੰ ਸਦਾ ਲਈ ਅਲਵਿੰਦਾ ਕਹਿ ਗਿਆ ਇਸਦੇ ਅਕਾਲ ਚਲਾਣੇ ਦੇ ਦੁਖਦ ਸਮਾਚਾਰ ਨੇ ਪੀ.ਐਮ.ਐਸ.ਯੂ ਅਤੇ ਸਿਹਤ ਵਿਭਾਗ ਨੂੰ ਝੰਜੋਲ ਕੇ ਰੱਖ ਦਿੱਤਾ | ਇਹ ਆਪਣੇ ਪਿੱਛੇ ਆਪਣੀ ਪਤਨੀ, ਬੇਟਾ ਅਤੇ ਇਕ ਛੋਟੀ ਬੇਟੀ ਛੱਡ ਗਿਆ ਹੈ | ਸ਼੍ਰੀ ਦੀਪਕ ਕੁਮਾਰ ਦੀ ਰਸਮ ਕਿ੍ਿਆ ਮਿਤੀ 20-2-2016 ਦਿਨ ਸ਼ਨਿਚਰਵਾਰ ਨੂੰ ਗੁਰੂਦੁਆਰਾ ਸ਼੍ਰੀ ਕਲਗੀਧਰ ਅਜਾਦ ਨਗਰ ਫਿਰੋਜ਼ਪੁਰ ਸ਼ਹਿਰ ਵਿਖੇ ਸਮਾਂ ਦੁਪਹਿਰ 12 ਤੋ 1 ਵੱਜੇ ਤੱਕ ਹੋਵੇਗੀ |ਪੀ.ਐਮ.ਐਸ. ਯੂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਮਨੋਹਰ ਲਾਲ ਨੇ ਸਮੂਹ ਕਰਮਚਾਰੀਆ ਨੂੰ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੌਸਲਾ ਬਖਸ਼ਣ ਦੀ ਅਪੀਲ ਕੀਤੀ | ਸਮੂਹ ਵਿਭਾਗਾ ਦੇ ਕਰਮਚਾਰੀਆ ਵੱਲੋ ਇਸ ਵਿੱਛੜੀ ਰੂਹ ਦੀ ਆਤਮਾ ਦੀ ਸ਼ਾਤੀ ਲਈ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਕੀਤੀ ਹੈ |