Ferozepur News

ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ ਨੇ ਸ਼ਹਿਰ ਦੇ ਸੁੰਦਰੀਕਰਨ ਦਾ ਨੀਂਹ ਪੱਧਰ ਰੱਖਿਆ

ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ ਨੇ ਸ਼ਹਿਰ ਦੇ ਸੁੰਦਰੀਕਰਨ ਦਾ ਨੀਂਹ ਪੱਧਰ ਰੱਖਿਆ
ਸੁੰਦਰੀਕਰਨ ਤੇ ਹੋਣਗੇ 76.22 ਲੱਖ ਰੁਪਏ ਖਰਚ–ਡਿਪਟੀ ਕਮਿਸ਼ਨਰ
Foundation Stone
ਫਿਰੋਜ਼ਪੁਰ 9 ਨਵੰਬਰ ( ) ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਫਿਰੋਜ਼ਪੁਰ ਸ਼ਹਿਰ ਦੇ ਸੁੰਦਰੀਕਰਨ ਦਾ ਨੀਂਹ ਪੱਧਰ ਰੱਖਿਆ ਇਸ ਪ੍ਰਾਜੈਕਟ ਤੇ 76.22 ਲੱਖ ਰੁਪਏ ਖ਼ਰਚ ਆਉਣਗੇ।
ਸ੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਰੇਲਵੇ ਪੁਲ ਫਿਰੋਜ਼ਪੁਰ ਤੋ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ, ਬਗ਼ਦਾਦੀ ਗੇਟ ਤੋ ਸ਼ਹੀਦ ਊਧਮ ਸਿੰਘ ਚੌਕ ਅਤੇ ਸ਼ਹੀਦ ਊਧਮ ਸਿੰਘ ਚੌਕ ਤੋ ਬਾਬਾ ਨਾਮਦੇਵ ਚੌਕ ਫਿਰੋਜ਼ਪੁਰ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਸੁੰਦਰੀਕਰਨ ਤੋ ਇਲਾਵਾ ਇਨ੍ਹਾਂ ਦੇ ਫੁੱਟਪਾਥ ਵਧੀਆ ਡਜਾਈਨ ਦੇ ਬਣਾਏ ਜਾਣਗੇ ਅਤੇ ਪਾਸੇ ਤੇ ਸਜਾਵਟੀ ਬੂਟੇ ਵੀ ਲਗਾਏ ਜਾਣਗੇ, ਇਸ ਤੋ ਇਲਾਵਾ ਇਨ੍ਹਾਂ ਸੜਕਾਂ ਦੇ ਦੋਵਾਂ ਪਾਸੀਆਂ ਤੇ ਲੋਕਾਂ ਦੇ ਬੈਠਣ ਲਈ ਵਧੀਆ ਸੀਮਿੰਟ ਦੇ ਬੈਂਚ ਵੀ ਲਗਾਏ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਸੜਕਾਂ ਦੇ ਦੋਵੇਂ ਪਾਸੀਆਂ ਤੇ ਰੌਸ਼ਨੀ ਲਈ ਲਾਈਟਾਂ ਵੀ ਲਗਾਈਆ ਜਾਣਗੀਆਂ।
ਇਸ ਮੌਕੇ ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਤਹਿਸੀਲਦਾਰ ਸ੍ਰ.ਜਸਪਾਲ ਸਿੰਘ ਅਸ਼ਵਨੀ ਗਰੋਵਰ, ਸ੍ਰੀ.ਵਿਭੋਰ ਸ਼ਰਮਾ ਡੀ.ਐਸ.ਪੀ, ਸ੍ਰੀ.ਦਵਿੰਦਰ ਬਜਾਜ, ਸ੍ਰੀ.ਧਰਮਪਾਲ ਕਾਰਜ ਸਾਧਕ ਅਫ਼ਸਰ, ਐਕਸੀਅਨ ਪੁੱਡਾ ਗੁਰਦੇਵ ਸਿੰਘ ਤਖਤਪੁਰੀ, ਸ੍ਰ.ਫ਼ੌਜਾਂ ਸਿੰਘ ਐਸ.ਡੀ.ਓ, ਸ੍ਰੀ.ਸੰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

Related Articles

Back to top button