Ferozepur News

ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਵੇਂ ਖ਼ਰੀਦ ਕੇਂਦਰ ਗੁਲਾਮੀ ਵਾਲਾ ਦੀ ਸ਼ੁਰੂਆਤ

IMG-20151007-WA0070ਫਿਰੋਜ਼ਪੁਰ 7 ਅਕਤੂਬਰ (ਏ.ਸੀ.ਚਾਵਲਾ) ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਵੱਲੋਂ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਅਧੀਨ ਬਣੇ ਖ਼ਰੀਦ ਕੇਂਦਰ ਗੁਲਾਮੀ ਵਾਲਾ ਦਾ ਰਸਮੀ ਉਦਘਾਟਨ ਕਰਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ। ਸ੍ਰੀ ਕਮਲ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲ ਮੰਡੀਕਰਨ ਲਈ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਨਵਾਂ ਖ਼ਰੀਦ ਕੇਂਦਰ ਬਣਨ ਨਾਲ ਗੁਲਾਮੀ ਵਾਲਾ ਤੇ ਨਾਲ ਦੇ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਨੇੜੇ ਵੇਚਣ ਲਈ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਗੁਲਾਮੀ ਵਾਲਾ ਵਿਖੇ ਨਵਾਂ ਖ਼ਰੀਦ ਕੇਂਦਰ ਸ਼ੁਰੂ ਕਰਨ ਲਈ ਕਮਲ ਸ਼ਰਮਾ ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਸਬੰਧੀ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਹੁਣ ਤੱਕ 31330 ਮੀਟਰਕ ਟਨ  ਝੋਨੇ ਦੀ ਖ਼ਰੀਦ  ਕੀਤੀ ਗਈ ਹੈ। ਜਿਸ ਵਿਚ ਪਨਗ੍ਰੇਨ 9257 ਮੀਟਰਕ ਟਨ, ਮਾਰਕਫੈਡ 6178 ਮੀਟਰਕ ਟਨ, ਪਨਸਪ 6488 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ 3272 ਮੀ: ਟਨ , ਪੰਜਾਬ ਐਗਰੋ 1679 ਮੀ: ਟਨ, ਐਫ.ਸੀ.ਆਈ 1711 ਮੀ: ਟਨ ਅਤੇ ਵਪਾਰੀਆਂ ਵੱਲੋਂ 2745 ਮੀ: ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਮੌਕੇ  ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ, ਸ੍ਰ.ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ ਸ੍ਰੀ.ਦਵਿੰਦਰ ਬਜਾਜ ਐਮ.ਸੀ, ਸ੍ਰੀ.ਦਿਲਬਾਗ ਸਿੰਘ ਵਿਰਕ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਸਮੇਤ ਇਲਾਕਾ ਨਿਵਾਸੀ ਹਾਜਰ ਸਨ।

Related Articles

Back to top button