ਪੰਜਾਬ ਪੈਨਸ਼ਨਰ ਯੂਨੀਅਨ ਫਿਰੋਜ਼ਪੁਰ ਵਲੋਂ ਮਨੀਪੁਰ ਵਿੱਚ ਹੋਈ ਸ਼ਰਮਸ਼ਾਰ ਕਰਨ ਵਾਲੀ ਘਟਨਾ ਦੀ ਸਖਤ ਸ਼ਬਦਾ ਵਿੱਚ ਕੀਤੀ ਨਿਖੇਧੀ
ਪੰਜਾਬ ਪੈਨਸ਼ਨਰ ਯੂਨੀਅਨ ਫਿਰੋਜ਼ਪੁਰ ਵਲੋਂ ਮਨੀਪੁਰ ਵਿੱਚ ਹੋਈ ਸ਼ਰਮਸ਼ਾਰ ਕਰਨ ਵਾਲੀ ਘਟਨਾ ਦੀ ਸਖਤ ਸ਼ਬਦਾ ਵਿੱਚ ਕੀਤੀ ਨਿਖੇਧੀ
ਫਿਰੋਜ਼ਪੁਰ 09 ਅਗਸਤ 2023: ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਵਿਖੇ ਪ੍ਰਧਾਨ ਬਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਮਨੀਪੁਰ ਵਿੱਚ ਵਾਪਰੀਆ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਔਰਤਾਂ ਨੂੰ ਨਗਨ ਅਵਸਥਾ ‘ਚ ਘਮਾਉਣ, ਅਸ਼ਲੀਲ ਹਰਕਤਾਂ ਕਰਨ ਅਤੇ ਬਲਾਤਕਾਰ ਕਰਨ ਤੇ ਮਨੀਪੁਰ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਪੈਨਸ਼ਨਰ ਯੂਨੀਅਨ ਆਗੂਆਂ ਓਮ ਪ੍ਰਕਾਸ਼, ਮਲਕੀਤ ਚੰਦ ਪਾਸੀ ਕੁਲਦੀਪ ਸਿੰਘ ਖੰਗਰ ਸਰਬਜੀਤ ਸਿੰਘ ਅਤੇ ਕੰਵਰਜੀਤ ਸ਼ਰਮਾ ਨੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਪੈਨਸ਼ਨਰ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਹੈ ਕਿ ਸਰਕਾਰ ਬਣੀ ਨੂੰ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋਣ ਤੇ ਵੀ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਤਾਂ ਕਿ ਕਰਨਾ ਸੀ ਸਗੋਂ ਉਨ੍ਹਾਂ ਤੇ ਵਿਕਾਸ ਦੇ ਨਾਂ ਤੇ ਲਾਇਆ 200 ਰੁਪਏ ਜਜ਼ੀਆ ਟੈਕਸ ਦਾ ਪੱਤਰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਡੀ ਏ ਦਾ ਬਕਾਇਆ, 12 ਫੀਸਦੀ ਡੀ ਏ ਦੀਆਂ ਕਿਸ਼ਤਾਂ, ਮੈਡੀਕਲ ਭੱਤਾ 2000 ਦਿੱਤਾ ਜਾਵੇਂ। ਪੈਨਸ਼ਨਰ ਆਗੂਆਂ ਨੇ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਸੂਬਾ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਫੰਡ ਦੀ ਵੀ ਸਹਾਇਤਾ ਕੀਤੀ ਗਈ। ਇਸ ਮੌਕੇ ਉਨ੍ਹਾਂ ਆਰ ਐੱਸ ਡੀ ਕਾਲਜ ਵਿਚ 15 ਸਾਲ ਤੋਂ ਸੇਵਾ ਕਰ ਰਹੇ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਨਿਖੇਧੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ।