ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ 4 ਅਪ੍ਰੈਲ ਨੂੰ ਧੂਰੀ ਵਿਖੇ ਧਰਨਾ ਲਾਉਣ ਦਾ ਲਿਆ ਫੈਸਲਾ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਚਾਰ ਕਨਵੀਨਰਾਂ ਵਲੋਂ 13 ਮਾਰਚ 2015 ਨੂੰ ਲੁਧਿਆਣਾ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ 18 ਮਾਰਚ 2015 ਦੀ ਮੋਹਾਲੀ ਦੀ ਹੋਣ ਵਾਲੀ ਰੈਲੀ ਮੁਅੱਤਲ ਕਰਕੇ 3 ਤੋਂ 7 ਅਪ੍ਰੈਲ 2015 ਤੱਕ ਧੂਰੀ ਵਿਚ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਮੋਰਚਾ ਖੋਲ•ਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਵ ਰਾਜ ਨਰੂਲਾ ਪ੍ਰਧਾਨ ਅਤੇ ਅਜੀਤ ਸਿੰਘ ਸੋਢੀ ਜਨਰਲ ਸਕੱਤਰ ਨੇ ਦੱਸਿਆ ਕਿ ਜੁਆਇੰਟ ਫਰੰਟ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਦੇ ਪੈਨਸ਼ਨਰਾਂ ਵਲੋਂ ਬਾਕੀ ਜ਼ਿਲਿ•ਆਂ ਦੀ ਤਰ•ਾਂ 4 ਅਪ੍ਰੈਲ 2015 ਨੂੰ ਧੂਰੀ ਵਿਚ ਵੱਡਾ ਧਰਨਾ ਦਿੱਤਾ ਜਾਵੇਗਾ ਅਤੇ 7 ਅਪ੍ਰੈਲ 2015 ਦੀ ਸੂਬਾ ਪੱਧਰੀ ਰੈਲੀ ਵਿਚ ਵੱਧ ਚੜ• ਕੇ ਭਾਗ ਲਿਆ ਜਾਵੇਗਾ। ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਜਿਵੇਂ 1 ਜਨਵਰੀ 2006 ਤੋਂ ਪਹਿਲਾ ਅਤੇ ਬਾਅਦ ਵਾਲੇ ਪੈਨਸ਼ਰਾਂ ਦੀ ਪੈਨਸ਼ਨ ਦਾ ਪਾੜਾ ਖਤਮ ਕਰਨਾ, 50 ਪ੍ਰਤੀਸ਼ਤ ਡੀ. ਏ. ਮਰਜ਼ ਕਰਨਾ, ਕੈਸ਼ਲੈੱਸ ਹੈੱਲਥ ਸਕੀਮ ਲਾਗੂ ਕਰਨਾ, ਡਾਕਟਰੀ ਬਿੱਲਾਂ ਦਾ ਜਲਦ ਭੁਗਤਾਨ ਕਰਨਾ, ਤਨਖਾਹ ਕਮਿਸ਼ਨ ਦਾ ਜਲਦ ਗਠਨ ਕਰਨਾ, ਜਨਵਰੀ 2014 ਦੇ ਡੀ. ਏ. ਦਾ 9 ਮਹੀਨੇ ਦਾ ਬਕਾਇਆ, ਜੁਲਾਈ 2014 ਤੋਂ 107 ਪ੍ਰਤੀਸ਼ਤ ਡੀ. ਏ. ਦੀ ਕਿਸ਼ਤ ਦੇ ਪੱਤਰ ਜਾਰੀ ਨਾ ਕਰਕੇ ਬਜ਼ੁਰਗ ਪੈਨਸ਼ਨਰਾਂ ਨਾਲ ਵਾਅਦਾ ਖਿਲਾਫੀ ਆਦਿ ਹਨ। ਇਸ ਮੌਕੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।