ਪੰਜਾਬ ਗੌਰਮਿੰਟ ਡਰਾਇਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋ ਇਕ ਦਿਨਦੀਭੁੱਖਹੜਤਾਲ
ਫਿਰੋਜ਼ਪੁਰ 11 ਫਰਵਰੀ(ਏ.ਸੀ.ਚਾਵਲਾ) ਪੰਜਾਬ ਗੌਰਮਿੰਟ ਡਰਾਇਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋ 6 ਜਿਲਿ•ਆਂ ਦੇ ਪ੍ਰਧਾਨਾਂ ਵੱਲੋ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੇ ਵਿਰੋਧ ਵਿਚ ਜਿਲ•ਾ ਫਿਰੋਜ਼ਪੁਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਇਕ ਦਿਨ ਦੀ ਭੁੱਖ ਹੜਤਾਲ ਸ੍ਰੀ.ਗੁਰਜਿੰੰਦਰ ਸਿੰਘ ਭੰਗੂ ਪ੍ਰਧਾਨ, ਸ੍ਰੀ .ਜਰਨੈਲ ਸਿੰਘ ਸੂਬਾ ਸਕੱਤਰ, ਪ੍ਰੀਤਮ ਸਿੰਘ ਮੀਤ ਪ੍ਰਧਾਨ ਅਤੇ ਸ੍ਰੀ. ਲਖਵਿੰਦਰ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਜਾ ਰਹੀ ਹੈ। ਇਸ ਹੜਤਾਲ ਵਿਚ ਵੱਖ-ਵੱਖ ਜਿਲਿ•ਆਂ ਤੋ ਜਿਲ•ਾ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਕੈਸ਼ੀਅਰ ਦੇ ਸਾਰੇ ਡਰਾਇਵਰ ਸਾਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਗੁਰਜਿੰਦਰ ਜਿਲ•ਾ ਪ੍ਰਧਾਨ, ਸ੍ਰੀ .ਜਰਨੈਲ ਸਿੰਘ ਸੂਬਾ ਸਕੱਤਰ, ਪ੍ਰੀਤਮ ਸਿੰਘ ਮੀਤ ਪ੍ਰਧਾਨ ਅਤੇ ਸ੍ਰੀ. ਲਖਵਿੰਦਰ ਸਿੰਘ ਮੀਤ ਪ੍ਰਧਾਨ ਨੇ ਦੱਸਿਆ ਕਿ ਸਮੂਹ ਯੂਨੀਅਨ ਦੇ ਅਹੁਦੇਦਾਰਾਂ ਨੇ ਸਰਕਾਰ ਨੂੰ ਸਾਂਝੇ ਤੌਰ ਤੇ ਤਾੜਨਾ ਕੀਤੀ ਕਿ ਸਰਕਾਰ ਵੱਲੋ ਖਰਚੇ ਘਟਾਉਣ ਦੇ ਆੜ ਹੇਠ ਕੋਝੀ ਚਾਲ ਚੱਲਦੇ ਹੋਏ ਸਰਕਾਰੀ ਗੱਡੀਆਂ ਠੇਕੇ ਲੈਣ ਬਾਰੇ ਸਰਕਾਰੀ ਕੰਮਾਂ ਲਈ ਪ੍ਰਾਈਵੇਟ ਗੱਡੀਆਂ ਲੈਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਸ ਦਾ ਨੁਕਸਾਨ ਸਰਕਾਰੀ ਡਰਾਈਵਰਾਂ ਤੇ ਬੁਰਾ ਅਸਰ ਪਵੇਗਾ ਅਤੇ ਡਰਾਇਵਰ ਬੇਰੁਜ਼ਗਾਰ ਹੋ ਜਾਣਗੇ। ਉਨ•ਾਂ ਕਿਹਾ ਕਿ ਡਰਾਈਵਰਾਂ ਦੇ ਨਾਲ-ਨਾਲ ਉਨ•ਾਂ ਦੀ ਕਮਾਈ ਤੋ ਡਰਾਈਵਰਾਂ ਦੇ ਅਨੇਕਾ ਹੀ ਪਰਿਵਾਰ ਪਾਲਦੇ ਹਨ। ਡਰਾਇਵਰ ਯੂਨੀਅਨ ਸਰਕਾਰ ਤੋ ਜਾਰੀ ਹੋਇਆ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕਰਦੀ ਹੈ। ਉਨ•ਾਂ ਕਿਹਾ ਕਿ ਨੋਟੀਫਿਕੇਸ਼ਨ ਵਾਪਸ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖੇਗੀ ਅਤੇ ਇਸ ਸੰਘਰਸ਼ ਨੂੰ ਤੀਖੇ ਰੂਪ ਵਿਚ ਕਰਨ ਤੋ ਗੁਰੇਜ਼ ਨਹੀ ਕਰੇਗੀ ਇਸ ਤੋਂ ਨਿਕਲਣ ਵਾਲੇ ਗੰਭੀਰ ਸਿੱਟੇਆ ਦੀ ਸਰਕਾਰੀ ਜ਼ਿੰਮੇਵਾਰੀ ਹੋਵੇਗੀ। ਉਨ•ਾਂ ਕਿਹਾ ਕਿ ਯੂਨੀਅਨ ਵੱਲੋ ਸਰਕਾਰ ਨੂੰ ਖਰਚੇ ਘੱਟ ਕਰਨ ਦੇ ਸੁਝਾਅ ਵੀ ਦਿੰਦੀ ਹੈ ਜਿਵੇਂ ਕਿ ਕਨੇਡਾ ਸਰਕਾਰ ਦੀ ਐਮ.ਪੀ ਰੂਬੀ ਡੱਲਾ 10 ਜਨਵਰੀ 2011 ਨੂੰ ਪੰਜਾਬ ਦੇ 6 ਦਿਨ ਦੇ ਦੌਰੇ ਤੇ ਆਈ ਉਸ ਤੇ ਪੰਜਾਬ ਸਰਕਾਰ ਦਾ 10 ਲੱਖ ਰੁਪਏ ਖਰਚ ਆਏ ਇਕ ਦਿਨ ਦਾ 1 ਲੱਖ 66 ਹਜਾਰ ਤੋ ਵੱਧ ਦਾ ਖਰਚਾ ਬਣਦਾ ਸੀ ਅਤੇ ਸੰਗਤ ਦਰਸ਼ਨ ਤੇ ਵੀ ਕਰੋੜਾ ਰੁਪਏ ਖਰਚਾ ਹੁੰਦਾ ਹੈ ਇਸ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ। ਉਨ•ਾਂ ਦੱਸਿਆ ਕਿ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਹਿਬਾਜ ਸ਼ਰੀਫ਼ ਆਪਣੇ ਸਟਾਫ ਸਮੇਤ 2013 ਤੋ ਕਬੱਡੀ ਮੈਚ ਵੇਖਣ ਪੰਜਾਬ ਆਏ ਜਿਸ ਤੇ ਪੰਜਾਬ ਸਰਕਾਰ ਦਾ 27 ਲੱਖ 75 ਹਜਾਰ 6 ਸੋ 70 ਰੁਪਏ ਖਰਚ ਆਏ ਇਹ ਜਾਣਕਾਰੀ ਆਰ.ਟੀ.ਆਈ ਐਕਟ ਅਧੀਨ ਜਨਤਕ ਹੋਈ ਹੈ। ਉਨ•ਾਂ ਕਿਹਾ ਕਿ ਡਰਾਈਵਰਾਂ ਦਾ ਰੋਜਗਾਰ ਮਾਰਨ ਦੀ ਬਜਾਏ ਅਜਿਹੇ ਖਰਚੇ ਬੰਦ ਕੀਤੇ ਜਾਨ ਜੇਕਰ ਗੌਰ ਨਾਲ ਵੇਖਿਆ ਜਾਵੇ ਤਾ ਸਰਕਾਰ ਨੂੰ ਪਾਰਲੀਮਨੀ ਦੀ ਸਕੱਤਰਾਂ ਦੀ ਲੋੜ ਨਹੀ ਅਤੇ ਸੈਕਟਰੀਏਟ ਮੁੱਖ ਮੰਤਰੀ ਦਫਤਰ ਕੈਬਨਿਟ ਮੰਤਰੀ ਦੇ ਏ.ਸੀ ਹੀਟਰ ਅਤੇ ਮਹਿੰਗੀਆਂ ਗੱਡੀਆਂ ਦੀ ਖਰੀਦ ਬੰਦ ਕਰਨ ਨਾਲ ਖਰਚਾ ਘੱਟ ਹੋ ਸਕਦਾ ਹੈ। ਇਸ ਮੌਕੇ ਪੰਜਾਬ ਗੌਰਮਿੰਟ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।