ਪੰਜਾਬ ਐਸ.ਸੀ. ਕਮਿਸ਼ਨ ਤੋਂ ਰਾਜ ਕੁਮਾਰ ਹੰਸ ਅਤੇ ਦੀਪਕ ਕੁਮਾਰ ਨੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ
ਅਨੁਸੂਚਿਤ ਜਾਤੀ ਆਯੋਗ ਨੇ ਦਿੱਤਾ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾੲਤਾਂ ਦੇ ਤੁਰੰਤ ਨਿਪਟਾਰੇ ਦਾ ਨਿਰਦੇਸ਼
ਪੰਜਾਬ ਐਸ.ਸੀ. ਕਮਿਸ਼ਨ ਤੋਂ ਰਾਜ ਕੁਮਾਰ ਹੰਸ ਅਤੇ ਦੀਪਕ ਕੁਮਾਰ ਨੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ
ਫ਼ਿਰੋਜ਼ਪੁਰ 03 ਮਈ 2021 — ਪੰਜਾਬ ਅਨੁਸੂਚਿਤ ਜਾਤੀ ਆਯੋਗ ਤੋਂ ਸ੍ਰੀ. ਰਾਜ ਕੁਮਾਰ ਹੰਸ ਅਤੇ ਦੀਪਕ ਕੁਮਾਰ ਨੇ ਸੋਮਵਾਰ ਨੂੰ ਦਲਿਤ ਭਾਈਚਾਰੇ ਨਾਲ ਸਬੰਧਿਤ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਫ਼ਿਰੋਜ਼ਪੁਰ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਵੱਲੋਂ ਪ੍ਰਾਪਤ ਹੋਈਆ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਆਲ ਇੰਡੀਆ ਐੱਸ.ਸੀ. ਕਮਿਸ਼ਨ (ਵੂਮੈਨ ਸੈੱਲ) ਸਸ਼ੀ ਬਾਲਾ ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਉਨ੍ਹਾਂ ਨੂੰ ਐੱਸ.ਸੀ ਕਮਿਸ਼ਨ ਦੀ ਈਮੇਲ ਤੇ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਉਹ ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਪਹੁੰਚੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਪਿੰਡ ਲੋਹਗੜ੍ਹ ਦੇ ਵਾਸੀ ਜਗਸੀਰ ਸਿੰਘ ਤੋਂ ਪ੍ਰਾਪਤ ਹੋਈ ਸੀ ਜਿਸ ਵਿੱਚ ਉਸਨੇ ਪਿੰਡ ਦੇ ਕੁਝ ਐਸ.ਸੀ. ਘਰਾਂ ਨੂੰ ਸਰਪੰਚ ਵੱਲੋਂ ਜਬਰਦਸਤੀ ਢਾਹੁਣ ਬਾਰੇ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਦਾ ਐੱਸ.ਸੀ. ਕਮਿਸ਼ਨ ਦੇ ਮੈਂਬਰਾਂ ਨੇ ਮੌਕੇ ਤੇ ਹੱਲ ਕਰ ਦਿੱਤਾ।
ਇਸੇ ਤਰ੍ਹਾਂ ਦੂਜੀ ਸ਼ਿਕਾਇਤ ਹਰਜਿੰਦਰ ਸਿੰਘ ਪਿੰਡ ਕਮੱਗਰ ਤੋਂ ਪ੍ਰਾਪਤ ਹੋਈ ਜਿਸ ਵਿੱਚ ਦੋ ਆਪਸੀ ਪਰਿਵਾਰਾਂ ਦੇ ਝਗੜੇ ਦਾ ਮਾਮਲਾ ਹੈ, ਇਸ ਸਬੰਧੀ ਪੁਲਿਸ ਨੂੰ ਛਾਣਬੀਣ ਕਰਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਤੀਜੀ ਸ਼ਿਕਾਇਤ ਨਿੰਮੋ ਵਾਸੀ ਖਾਲਸਾ ਕਾਲੋਨੀ ਅਲੀਕੇ ਰੋਡ ਤੋਂ ਪ੍ਰਾਪਤ ਹੋਈ ਹੈ ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਉਨ੍ਹਾਂ ਦੇ ਗੁਆਂਢ ਵਿੱਚ ਦੋ ਆਪਸੀ ਪਰਿਵਾਰਾਂ ਵਿੱਚ ਝਗੜਾ ਹੋ ਰਿਹਾ ਸੀ, ਜਿਸ ਨੂੰ ਨਿਪਟਾਉਣ ਲਈ ਉਸ ਦਾ ਪਤੀ ਗਿਆ ਤਾਂ ਉਸ ਦੇ ਪਤੀ ਤੇ ਹੀ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੂੰ ਛਾਣਬੀਣ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ। ਚੌਥੀ ਸ਼ਿਕਾਇਤ ਅਕਬਰ ਵਾਸੀ ਖੂਹ ਚਾਹ ਪਾਰਸੀਆਂ ਵੱਲੋਂ ਕਰੋਨਾ ਟੈਸਟ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਇਸ ਸਬੰਧੀ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਜਾਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਮੂਹ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਲਦ ਤੋਂ ਜਲਦ ਰਿਕਾਰਡ ਭੇਜਣ ਲਈ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਕੁਝ ਹੋਰ ਲੋਕਾਂ ਦੀਆਂ ਮੁਸ਼ਕਲਾ ਵੀ ਸੁਣੀਆਂ ਅਤੇ ਉਨ੍ਹਾਂ ਦੀ ਦਰਖਾਸਤਾਂ ਵੀ ਪ੍ਰਾਪਤ ਕੀਤੀਆ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਅਤੇ ਤਹਿਸੀਲ ਸਮਾਜਿਕ ਨਿਆ ਤੇ ਅਧਿਕਾਰਤਾ ਅਫਸਰ ਸੁਖਜੀਤ ਸਿੰਘ ਵੀ ਹਾਜ਼ਰ ਸਨ।