Ferozepur News

ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਦੀ ਮੀਟਿੰਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-2 ਅਗਵਾਈ ਹੇਠ ਹੋਈ

ਫਿਰੋਜ਼ਪੁਰ 13 ਅਕਤੂਬਰ (        ) ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਬੀ.ਆਰ.ਸੀ.ਹਾਲ ਬਲਾਕ ਫਿਰੋਜ਼ਪੁਰ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਨਿਰਮਲ ਕਾਂਤਾ ਦੀ ਯੋਗ ਅਗਵਾਈ ਹੇਠ ਬੁਲਾਈ ਗਈ।ਇਸ ਮੀਟਿੰਗ ਵਿੱਚ 55% ਤੋਂ ਘੱਟ ਨਤੀਜਿਆਂ ਵਾਲੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਰਿਜਰਟ ਨੂੰ ਉੱਚਾ ਚੁੱਕਣ ਲਈ ਵਿਚਾਰਾਂ ਕਰਨ ਸੰਬੰਧੀ ਬੁਲਾਇਆ ਗਿਆ।ਇਸ ਮੀਟਿੰਗ ਵਿੱਚ ਸਮੂਹ ਸਕੂਲਾਂ ਤੋਂ ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਦੀਆਂ ਪ੍ਰਗਤੀ ਫਾਈਲਾਂ ਅਤੇ ਮਹਿਲ ਫਾਈਲਾਂ ਆਦਿ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸ਼੍ਰੀਮਤੀ ਨਿਰਮਲ ਕਾਂਤਾ ਨੇ ਅਧਿਆਪਕਾਂ ਨੂੰ ਟੀਚਿਆਂ ਪ੍ਰਤੀ ਜਾਗਰੂਕ ਕੀਤਾ।ਇਸ ਮੌਕੇ ਬੋਲਦਿਆਂ ਬਲਾਕ ਮਾਸਟਰ ਟਰੇਨਰ ਸ.ਸੁਖਦੇਵ ਸਿੰਘ ਨੇ ਕਿਹਾ ਕਿ ਟੀਚਿਆਂ ਦੀ ਪੂਰਤੀ ਲਈ ਸਮੂਹ ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਟੀਮ ਹਰ ਪ੍ਰਕਾਰ ਨਾਲ ਅਧਿਆਪਕਾਂ ਨਾਲ ਪੂਰਾ ਸਹਿਯੋਗ ਕਰੇਗੀ।ਉਹਨਾਂ ਪ੍ਰੋਜੈਕਟ ਸੰਬੰਧੀ ਵਿਚਾਰ ਕਰਦੇ ਹੋਏ ਕਿਹਾ ਕਿ ਟੀਚਿਆਂ ਤੋਂ ਪਿਛੇ ਚੱਲ ਰਹੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਵਿਸ਼ੇ ਅਨੁਸਾਰ ਟੀ.ਅੇੱਲ.ਐੱਮ ਦੀ ਵਰਤੋਂ ਤੇ ਜੋਰ ਦਿੱਤਾ ਗਿਆ ਅਤੇ ਮਹਿਲਾਂ ਅਨੁਸਾਰ ਗਤੀਵਿਧੀਆਂ ਕਰਵਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਨੇ ਸਕੂਲ ਵਿੱਚ ਮੈਥ ਕਾਰਨਰ ਅਤੇ ਰੀਡਿੰਗ ਕਾਰਨਰ ਨੂੰ ਵਰਤੋਂ ਯੋਗ ਬਣਾਉਣ ਬਾਰੇ ਕਿਹਾ।ਉਹਨਾਂ ਕਿਹਾ ਕਿ ਸਕੂਲ ਵਿੱਚ ਜਮਾਤਵਾਰ ਟੀਚੇ ਲਗਾਉਣ ਲਈ ਕਿਹਾ।ਅਧਿਆਪਕਾਂ ਨੂੰ ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮਹਿਲਾਂ ਦੀ ਸਮਾਂ-ਸਾਰਨੀ ਲਾਗੂ ਕਰਨ ਲਈ ਕਿਹਾ ਗਿਆ।ਅੰਤ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਨਿਰਮਲ ਕਾਂਤਾ ਨੇ ਅਅਧਿਆਪਕਾਂ ਨੂੰ ਕਿਹਾ ਕਿ ਪੋਸਟ ਟੈਸਟ ਲਈ ਵਧੇਰੇ ਮਿਹਨਤ ਕਰਵਾਉਣ ਤਾਂ ਜੋ ਬਲਾਕ ਦੇ ਨਤੀਜੇ ਹੋਰ ਵੀ ਚੰਗੇ ਆ ਸਕਣ।
 

Related Articles

Back to top button