Ferozepur News

ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਕਾਰਜਕਾਰਨੀ ਕਮੇਟੀ ਦੀ ਹੋਈ ਚੋਣ

ਫਿਰੋਜ਼ਪੁਰ (           ) – ਪੱਤਰਕਾਰੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ ,ਜਿਸ ਨੂੰ ਲੋਕਤੰਤਰ ਦੇ ਚੋਥੇ ਥੰਮ ਵਜੋਂ ਵੀ ਜਾਣਿਆ ਜਾਂਦਾ ਹੈ। ਸਮਾਜਿਕ ਅਤੇ ਰਾਜਨੀਤਿਕ ਗਲਿਆਰਿਆਂ ਚ ਵਿਚਰਦਿਆਂ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸਦੇ ਸਥਾਈ ਹੱਲ ਲਈ ਫਿਰੋਜ਼ਪੁਰ ਚ ਪ੍ਰੈਸ ਕਲੱਬ ਦਾ ਗਠਨ 2013 ਚ ਕੀਤਾ ਗਿਆ ਸੀ। 2018-19 ਲਈ ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਨਵੀ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। 1 ਮਈ ਨੂੰ ਮਨਦੀਪ ਕੁਮਾਰ ਨੂੰ ਕਲੱਬ ਦਾ ਪਰ੍ਧਾਨ ਚੁਣ ਲਿਆ ਗਿਆ ਸੀ ਬਾਕੀ ਕਾਰਜਕਾਰਨੀ ਵਿਚ ਗੁਰਦਰਸ਼ਨ ਸਿੰਘ ਆਰਿਫ਼ ਕੇ ਨੂੰ ਸਰਬਸੰਮਤੀ ਨਾਲ ਚੇਅਰਮੈਨ ,ਸਲਾਹਕਾਰ ਪਰਮਿੰਦਰ ਸਿੰਘ ਕਾਕਾ, ਰਾਜੇਸ਼ ਕਟਾਰੀਆ ਨੂੰ ਸੀਨੀਅਰ ਮੀਤ ਪਰ੍ਧਾਨ , ਗੌਰਵ ਮਾਨਿਕ ਨੂੰ ਮੀਤ ਪਰ੍ਧਾਨ , ਹਰੀਸ਼ ਮੌਗਾ ਨੂੰ ਜਨਰਲ ਸੈਕਟਰੀ , ਵਿਜੇ ਕੱਕੜ ਨੂੰ ਕੈਸ਼ੀਅਰ , ਅੰਗਰੇਜ ਭੁੱਲਰ ਨੂੰ ਜਾਇੰਟ ਸਕੱਤਰ ,ਹਰਜਿੰਦਰ ਬਿੱਟੂ ਨੂੰ ਪ੍ਰੈੱਸ ਸਕੱਤਰ , ਸੁਖਦੇਵ ਗੁਰੇਜ਼ਾ ਦਫਤਰ ਸਕੱਤਰ ਅਤੇ ਰਾਜੇਸ਼ ਖੁਰਾਣਾ ਬੌਬੀ ਨੂੰ ਸਰਬ-ਸੰਮਤੀ ਨਾਲ ਪੀ ਆਰ ਓ  ਚੁਣ ਲਿਆ ਗਿਆ। 
  ਸਾਰੇ ਚੁਣੇ ਹੋਏ ਅਹੁਦੇਦਾਰਾਂ ਨੇ ਕਲੱਬ ਮੇਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪੱਤਰਕਾਰਾਂ ਅਤੇ ਪ੍ਰੈਸ ਕਲੱਬ ਦੀ ਚੜਦੀ ਕਲਾ ਲਈ ਹਮੇਸ਼ਾ ਤਤਪਰ ਰਹਿਣਗੇ। 
ਇਸ ਮੌਕੇ ਪ੍ਰੈੱਸ ਕਲੱਬ ਦੇ ਸਮੂੰਹ ਮੈਂਬਰ ਅਤੇ ਅਮਰੀਕ ਸਿੰਘ ਡੀ ਪੀ ਆਰ ਓ ਫ਼ਿਰੋਜ਼ਪੁਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

Related Articles

Back to top button