Ferozepur News
ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿੱਚ ਦਾਖ਼ਲਾ ਲੈਣ ਲਈ ਵਧਿਆ ਰੁਝਾਨ
ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿੱਚ ਦਾਖ਼ਲਾ ਲੈਣ ਲਈ ਵਧਿਆ ਰੁਝਾਨ
ਫ਼ਿਰੋਜ਼ਪੁਰ 08 ਅਪ੍ਰੈਲ, 2021: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਨਾਉਣ ਦੇ ਕੀਤੇ ਉਪਰਾਲੇ ਅਤੇ ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ ਅਤੇ ਸਟਾਫ ਦੀ ਸਖਤ ਮਿਹਨਤ ਦੇ ਨਤੀਜੇ ਵਜੋਂ ਐੱਸ. ਜੀ. ਆਰ. ਐੱਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿੱਚ ਇਸ ਸਾਲ ਵੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਵਿਦਿਆਰਥਣਾਂ ਧੜਾਧੜ ਦਾਖ਼ਲਾ ਲੈ ਰਹੀਆਂ ਹਨ। ਸਿਰਫ਼ ਇੱਕ ਹਫ਼ਤੇ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਲਗਪਗ 110 ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਇਸ ਨਾਮੀ ਸਰਕਾਰੀ ਕੰਨਿਆ ਸਕੂਲ ਵਿੱਚ ਦਾਖ਼ਲਾ ਲੈ ਚੁੱਕੀਆਂ ਹਨ। ਇਸ ਸਕੂਲ ਦੀ ਸ਼ਾਨਦਾਰ ਇਮਾਰਤ ਖੇਡ ਦੇ ਮੈਦਾਨ , ਅਤਿ ਆਧੁਨਿਕ ਕੰਪਿਊਟਰ ਲੈਬ, ਪ੍ਰੋਜੈਕਟਰ ਨਾਲ ਲੈਸ ਸਮਾਰਟ ਕਲਾਸ ਰੂਮਜ਼, ਸਾਇੰਸ ਲੈਬ, ਮੈਥ ,ਸਾਇੰਸ, ਸਮਾਜਿਕ ਸਿੱਖਿਆ ਵਿਸ਼ਿਆਂ ਦੀਆਂ ਪਾਰਕਾਂ, ਓਪਨ ਜਿਮ, ਸ਼ੁੱਧ ਪਾਣੀ ਲਈ ਆਰ ਓ ਸਿਸਟਮ, ਇੰਗਲਿਸ਼ ਬੂਸਟਰ ਕਲੱਬ, ਜਿਮਨੇਜ਼ੀਅਮ ਹਾਲ, ਲਾਇਬਰੇਰੀ, ਪੜ੍ਹਾਈ ਲਈ ਅੰਗਰੇਜ਼ੀ ਤੇ ਪੰਜਾਬੀ ਦੋਵੇਂ ਮਾਧਿਅਮ, ਮਿਡ ਡੇ ਮੀਲ ਲਈ ਵੱਖਰਾ ਡਾਈਨਿੰਗ ਪ੍ਰਬੰਧ, ਫ੍ਰੀ ਕਿਤਾਬਾਂ, ਵਰਦੀ, ਵਜੀਫ਼ੇ ਦੀਆਂ ਸਹੂਲਤਾਂ, ਸਕੂਲ ਦੇ ਸ਼ਾਨਦਾਰ ਨਤੀਜੇ, ਸੁੰਦਰ ਪਾਰਕਾਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਕਾਮਰਸ, ਮੈਡੀਕਲ, ਨਾਨ ਮੈਡੀਕਲ, ਆਰਟਸ ਦੀ ਕਰਵਾਈ ਜਾਂਦੀ ਪੜ੍ਹਾਈ, ਪ੍ਰਿੰਸੀਪਲ ਰਾਕੇਸ਼ ਸ਼ਰਮਾ ਜੀ ਦੀ ਯੋਗ ਅਗਵਾਈ ਤੇ ਮਿਹਨਤੀ ਸਟਾਫ ਵਿਸ਼ੇਸ਼ ਤੌਰ ਤੇ ਨਵੇਂ ਦਾਖਲਿਆਂ ਲਈ ਇਲਾਕਾ ਨਿਵਾਸੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾ ਰਹੇ ਹਨ । ਜਿਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਹੈ । ਜ਼ਿਕਰਯੋਗ ਹੈ ਕਿ ਇਸ ਸਕੂਲ ਨੇ ਪਿਛਲੇ ਸਾਲ ਵੀ ਤਿੰਨ ਸੌ ਤੋਂ ਵੱਧ ਨਵੇਂ ਵਿਦਿਆਰਥੀ ਦਾਖਲ ਕੀਤੇ ਸਨ ਜਿਨ੍ਹਾਂ ਵਿਚ ਬਹੁਤਾਤ ਪ੍ਰਾਈਵੇਟ ਸਕੂਲਾਂ ਤੋਂ ਆਏ ਵਿਦਿਆਰਥੀਆਂ ਦੀ ਸੀ । ਸਕੂਲ ਦੀ ਆਕਰਸ਼ਕ ਬਿਲਡਿੰਗ ਅਤੇ ਆਧੁਨਿਕ ਸਹੂਲਤਾਂ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ।