ਪੈਨਸ਼ਨ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਲਗਾਇਆ ਗਿਆ ਕੈਪ
ਪੈਨਸ਼ਨ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਲਗਾਇਆ ਗਿਆ ਕੈਪ
ਫਿਰੋਜ਼ਪੁਰ 15 ਦਸੰਬਰ, 2023: ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਫਿਰੋਜਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫੌਜ ਵੱਲੋਂ ਸਿੱਖ ਲਾਈਟ ਇਨਫੈਂਟਰੀ ਰਿਕਾਰਡ ਦਫਤਰ ਫਤਿਹਗੜ੍ਹ (ਯੂਪੀ) ਵੱਲੋਂ ਮਾਹਿਰਾਂ ਦੀ ਟੀਮ ਨੇ 13 ਅਤੇ 14 ਦਸੰਬਰ 2023 ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਫਿਰੋਜਪੁਰ ਵਿਖੇ (ਨੇੜੇ ਸਾਰਾਗੜੀ ਗੁਰੂਦਵਾਰਾ ਸਾਹਿਬ) ਵਿਖੇ ਕੈੰਪ ਲਗਾ ਕੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ| ਇਸ ਟੀਮ ਵੱਲੋਂ ਜ਼ਿਲ੍ਹਾ ਫਿਰੋਜਪੁਰ, ਫਾਜ਼ਿਲਕਾ ਅਤੇ ਤਰਨਤਾਰਨ ਨਾਲ ਸਬੰਧਤ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਰਿਕਾਰਡ ਦਫਤਰ/ਪੈਨਸ਼ਨ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ ਅਤੇ ਕੁਝ ਸਿਕੲਇਤਾ ਦੇ ਨਿਪਟਾਰੇ ਮੌਕੇ ਤੇ ਕਰ ਦਿੱਤੇ ਗਏ ਅਤੇ ਕੁਝ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਤੇ ਸ੍ਰੀ ਅਮਰੀਕ ਸਿੰਘ, ਕਾਰਜਵਾਹਕ ਸੁਪਰਡੈਂਟ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਿਰੋਜ਼ਪੁਰ ਅਤੇ ਸਮੂਹ ਸਟਾਫ ਮੌਜੂਦ ਸੀ|