ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ, ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ
ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ, ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ
ਫਿਰੋਜ਼ਪੁਰ 23 ਅਪ੍ਰੈਲ, 2024: ਅੱਜ ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਸੋਮਿਆ ਮਿਸ਼ਰਾ ਦੀ ਅਗਵਾਈ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਭਰਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੀਕੇਯੂ ਡਕੌਂਦਾ ਬੀਕੇਯੂ ਰਾਜੇਵਾਲ ਬੀਕੇਯੂ ਲੱਖੋਵਾਲ ਬੀਕੇਯੂ ਕਾਦੀਆਂ ਬੀਕੇਯੂ ਸਿੱਧੂਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬੀਕੇਯੂ ਪੰਜਾਬ ਬੀਕੇਯੂ ਕ੍ਰਾਂਤੀਕਾਰੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਬੀਕੇਯੂ ਉਗਰਾਹਾ ਬੀਕੇਯੂ ਮਾਨਸਾ ਬੀਕੇਯੂ ਖੋਸਾ ਆਦਿ ਜਥੇਬੰਦੀਆਂ ਸ਼ਾਮਲ ਹੋਈਆ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਜਿਲੇ ਅੰਦਰ ਵੱਖ-ਵੱਖ ਥਾਣਿਆਂ ਅੰਦਰ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਵਾਇਆ | ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰਨ ਸਮੇਂ ਸ਼ਾਂਤਮਈ ਰਹਿਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ | ਕਿਸਾਨ ਆਗੂਆਂ ਨੇ ਦੱਸਿਆ ਕਿ ਫਿਰੋਜਪੁਰ ਜਿਲੇ ਅੰਦਰ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਕਿਸਾਨ ਮਜ਼ਦੂਰ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਬੀਜੇਪੀ ਲੀਡਰਾਂ ਨੂੰ ਪਿੰਡਾਂ ਅਤੇ ਕਸਬੇਆਂ ਵਿੱਚ ਵੋਟਾਂ ਦੌਰਾਨ ਚੋਣ ਪ੍ਰਚਾਰ ਕਰਨ ਸਮੇਂ ਸਵਾਲ ਕਰਨ ਅਤੇ ਸਵਾਲਾਂ ਦੇ ਢੁਕਵੇ ਜਵਾਬ ਨਾ ਦੇ ਸਕਣ ਸਮੇਂ ਵਿਰੋਧ ਦਾ ਫੈਸਲਾ ਕੀਤਾ ਗਿਆ ਹੈ ਜੋ ਜਥੇਬੰਦੀਆਂ ਹਰ ਹਾਲ ਕਰਨਗੀਆਂ, ਇਸ ਦੌਰਾਨ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦਾ ਭੜਕਾਊ ਭਾਸ਼ਣ ਜਾਂ ਹਿੰਸਕ ਵਿਰੋਧ ਦਾ ਤਰੀਕਾ ਨਹੀਂ ਅਪਣਾਉਣਗੀਆਂ |
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਗੁਰਮੀਤ ਸਿੰਘ ਮਹਿਮਾ ਅਵਤਾਰ ਸਿੰਘ ਮਹਿਮਾ ਗੁਰਮੀਤ ਸਿੰਘ ਪੋਜੋ ਕੇ ਪਰਮਜੀਤ ਸਿੰਘ ਭੁੱਲਰ ਗੁਰਮੀਤ ਸਿੰਘ ਘੋੜੇ ਚੱਕ ਜੋਗਾ ਸਿੰਘ ਵਸਤੀ ਜਗੀਰ ਸਿੰਘ ਖਹਿਰਾ ਮਨਮੋਹਣ ਸਿੰਘ ਮੱਲਾਂਵਾਲਾ ਫਤਿਹ ਸਿੰਘ ਕੋਟ ਕਰੋੜ ਅਮਰੀਕ ਸਿੰਘ ਮਮਦੋਟ ਸੁਖਦੇਵ ਸਿੰਘ ਮੰਡ ਜੋਗੇਵਾਲਾ ਗੁਰਿੰਦਰ ਸਿੰਘ ਖਹਿਰਾ ਮਹਿੰਦਰ ਸਿੰਘ ਫਿਰੋਜਸ਼ਾਹ ਜਸਵਿੰਦਰ ਸਿੰਘ ਸਾਈਆਂ ਵਾਲਾ ਨਰਿੰਦਰ ਸਿੰਘ ਜਤਾਲਾ ਗੁਰਪ੍ਰੀਤ ਸਿੰਘ ਫ਼ਰੀਦੇਵਾਲਾ ਪਰਮਜੀਤ ਸਿੰਘ ਬਾਜ਼ੀਦਪੁਰ ਹਰਦੀਪ ਸਿੰਘ ਕਰਮੁਵਾਲਾ ਆਦਿ ਆਗੂ ਹਾਜਰ ਸਨ |