ਪੁਨਰ ਉਥਾਨ ਹੁਣ ਤਾਂ ਜਾਗੋ ਨਸ਼ੇ ਤਿਆਗੋ ਮੁਹਿਮ ਤਹਿਤ ਵਿਦਿਆਰਥਣਾਂ ਨੇ ਸਿੱਖਿਆਦਾਇਕ ਨਾਟਕ ਨਾਲ ਨਸ਼ਾ ਰੋਕੋ ਮੁਹਿੰਮ ਦਿੱਤਾ ਹੁਲਾਰਾ
ਪੁਨਰ ਉਥਾਨ ਹੁਣ ਤਾਂ ਜਾਗੋ ਨਸ਼ੇ ਤਿਆਗੋ ਮੁਹਿਮ ਤਹਿਤ ਵਿਦਿਆਰਥਣਾਂ ਨੇ ਸਿੱਖਿਆਦਾਇਕ ਨਾਟਕ ਨਾਲ ਨਸ਼ਾ ਰੋਕੋ ਮੁਹਿੰਮ ਦਿੱਤਾ ਹੁਲਾਰਾ
ਫਿਰੋਜ਼ਪੁਰ, 6.10.2023: ਦੇਵ ਸਮਾਜ ਕਾਲਜ ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਸੇ ਲੜੀ ਤਹਿਤ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਚਲਾਈ PUNJAB AGAINST DRUGS ADDICTIONS (ਪੁਨਰ ਉਥਾਨ ਹੁਣ ਤਾਂ ਜਾਗੋ ਨਸ਼ੇ ਤਿਆਗੋ ਮੁਹਿਮ) ਤਹਿਤ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਸਿੱਖਿਆਦਾਇਕ ਨਾਟਕ ਦੁਆਰਾ ਨਸ਼ੇ ਨੂੰ ਪੰਜਾਬ ਵਿੱਚੋਂ ਕੱਢਣ ਸੰਬੰਧੀ ਜਾਗਰੂਕਤਾ ਫੈਲਾਈ ਗਈ । ਡਾ. ਸੰਗੀਤਾ, ਪ੍ਰਿੰਸੀਪਲ ਨੇ ਨਸ਼ੇ ਦੀ ਰੌਕਥਾਮ ਸੰਬੰਧੀ ਜਾਗਰੂਕਤਾ ਲਈ ਕਾਲਜ ਵਿਦਿਆਰਥਣਾਂ ਦੁਆਰਾ ਬਾਕੀ ਵਿਦਿਆਰਥਣਾਂ ਅੱਗੇ ਪੇਸ਼ ਕਰਕੇ ਦਿੱਤੇ ਸੁਨੇਹੇ ਦੀ ਕਾਫੀ ਸ਼ਲਾਘਾ ਕੀਤੀ । ਉਹਨਾਂ ਆਖਿਆ ਕਿ ਨਸ਼ਾ ਪੂਰੇ ਪੰਜਾਬ ਨੂੰ ਸਿਓਕ ਦੀ ਤਰ੍ਹਾਂ ਖਾ ਰਿਹਾ ਹੈ ਅਤੇ ਇਸ ਰੌਕਥਾਮ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਬਹੁਤ ਜਰੂਰੀ ਵੀ ਹਨ । ਉਹਨਾਂ ਇਸ ਪ੍ਰੌਗਰਾਮ ਦੇ ਸਫਲ ਆਯੋਜਨ ਤੇ ਕੌਆਰਡੀਨੇਟਰ ਡਾ. ਕੁਲਬੀਰ ਸਿੰਘ ਅਤੇ ਮੈਡਮ ਅਨੁ ਨੰਦਾ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।