ਪੀ.ਜੀ.ਆਈ ਦੀ ਟੀਮ ਵੱਲੋਂ ਸੈਟੇਲਾਈਟ ਕੇਂਦਰ ਦੀ ਸਥਾਪਤੀ ਲਈ ਥਾਂ ਦਾ ਨਰੀਖਣ ਜਲਦ ਸ਼ੁਰੂ ਹੋਵੇਗਾ ਪੀ.ਜੀ.ਆਈ.ਸੈਟੇਲਾਈਟ ਸੈਂਟਰ ਦਾ ਨਿਰਮਾਣ:ਕਮਲ ਸ਼ਰਮਾ
ਫਿਰੋਜਪੁਰ 16 ਮਈ (ਏ. ਸੀ. ਚਾਵਲਾ) ਅੱਜ ਪੀ.ਜੀ.ਆਈ ਚੰਡੀਗੜ• ਦੇ ਡਾਇਰੈਕਟਰ ਪ੍ਰੋ: ਵਾਈ ਚਾਵਲਾ, ਡਾ.ਜੈਨ( ਇੰਜੀ:ਵਿੰਗ) ਡਾ.ਰਾਓ, ਚੀਫ਼ ਇੰਜੀ: ਸ. ਸੈਣੀ ਆਦਿ ਵੱਲੋਂ ਫਿਰੋਜਪੁਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਸਥਾਪਤੀ ਲਈ ਥਾਂ ਦਾ ਨਰੀਖਣ ਕਰਨ ਸਥਾਨਕ ਆਈ.ਟੀ.ਆਈ ਲੜਕੇ ਆਦਿ ਥਾਵਾਂ ਦਾ ਨਰੀਖਣ ਕੀਤਾ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ.ਖਰਬੰਦਾ ਵੀ ਹਾਜਰ ਸਨ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ.ਪਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ.ਪੀ. ਨੱਢਾ ਫਿਰੋਜਪੁਰ ਵਿਖੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ ਤੇ ਉਨ•ਾਂ ਦੀਆਂ ਮੁੱਖ ਮੰਤਰੀ ਨਾਲ ਇਸ ਸਬੰਧੀ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਉਨ•ਾਂ ਕਿਹਾ ਕਿ ਇਸੇ ਕੜੀ ਵੱਜੋਂ ਪੀ.ਜੀ.ਆਈ ਦੇ ਡਾਇਰੈਕਟਰ ਤੇ ਪੂਰੀ ਟੀਮ ਵੱਲੋਂ ਥਾਂ ਦਾ ਨਰੀਖਣ ਕੀਤਾ ਗਿਆ ਹੈ ਤੇ ਕੰਮ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਸੈਂਟਰ ਦੀ ਸਥਾਪਤੀ ਲਈ ਪਹਿਲਾ 16 ਏਕੜ ਜਮੀਨ ਦਿੱਤੀ ਜਾ ਚੁੱਕੀ ਹੈ ਤੇ ਅੱਜ ਟੀਮ ਦੀ ਮੰਗ ਤੇ 6 ਏਕੜ ਨਾਲ ਵਾਲੀ ਹੋਰ ਜਗ•ਾ ਦਿਖਾਈ ਗਈ ਹੈ ਅਤੇ ਟੀਮ ਵੱਲੋਂ ਇਸ ਪ੍ਰਾਜੈਕਟ ਤੇ ਜਲਦੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਸੈਂਟਰ ਦੇ ਬਨਣ ਨਾਲ ਪੂਰੇ ਮਾਲਵੇ ਖਿੱਤੇ ਨੂੰ ਵਧੀਆ ਸਿਹਤ ਸੇਵਾਵਾਂ ਮਿਲਨਗੀਆਂ। ਇਸ ਸ.ਸੰਦੀਪ ਸਿੰਘ ਗੜ•ਾ ਐਸ.ਡੀ.ਐਮ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।