ਪੀ.ਐਸ.ਟੀ.ਸੀ. ਵਿਚ ਸੇਵਾ ਨਿਭਾਅ ਰਹੇ ਉਪ ਮੰਡਲ ਅਫਸਰ ਵਿਨੈ ਕੁਮਾਰ ਸੂਦ ਨੂੰ ਨਿੱਘੀ ਵਿਦਾਇਗੀ
ਫਿਰੋਜ਼ਪੁਰ 4 ਜੂਨ (ਏ.ਸੀ.ਚਾਵਲਾ ) ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ (ਪੀ.ਐਸ.ਟੀ.ਸੀ.) ਵਿਚ ਸੇਵਾ ਨਿਭਾਅ ਰਹੇ ਵਿਨੈ ਕੁਮਾਰ ਸੂਦ, ਉਪ ਮੰਡਲ ਅਫਸਰ ਵਿਭਾਗ ਵਿਚ 37 ਸਾਲ ਦੀ ਸੇਵਾ ਕਰਨ ਉਪਰੰਤ 31 ਮਈ 2015 ਨੂੰ ਸੇਵਾ ਮੁਕਤ ਹੋ ਗਏ। ਉਨ•ਾਂ ਦੇ ਸਨਮਾਨ ਵਿਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਫਤਰ ਦੇ ਸਾਹਮਣੇ ਕੀਤਾ ਗਿਆ। ਇਸ ਸਮਾਰੋਹ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ, ਵਿਭਾਗ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ, ਜਿਨ•ਾਂ ਵਿਚ ਆਰ.ਕੇ. ਗਰਗ ਮੰਡਲ ਇੰਜੀਨੀਅਰ, ਸੁਸ਼ੀਲ ਕੁਮਾਰ ਉਪ ਮੰਡਲ ਅਫਸਰ, ਲਾਲ ਅਮਰ ਇਕਬਾਲ ਉਪ ਮੰਡਲ ਅਫਸਰ, ਪ੍ਰਮੋਦ ਕੁਮਾਰ ਗੋਗਾ ਪ੍ਰਧਾਨ (ਟੇਵੂ), ਕਿਸ਼ਨ ਚੰਦ ਜਾਗੋਵਾਲੀਆ ਜੋਨ ਪ੍ਰਧਾਨ ਸਿੰਚਾਈ ਵਿਭਾਗ ਮੁਲਾਜ਼ਮ ਫੈਡਰੇਸ਼ਨ, ਸ਼੍ਰੀਮਤੀ ਚਰਨਜੀਤ ਕੌਰ ਪ੍ਰਧਾਨ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਅਤੇ ਰਾਕੇਸ਼ ਕੁਮਾਰ ਪ੍ਰਧਾਨ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਸ਼ਾਮਲ ਹੋਏ। ਵੱਖ-ਵੱਖ ਆਗੂਆਂ ਨੇ ਵਿਨੈ ਕੁਮਾਰ ਸੂਦ ਵਲੋਂ ਬੇਦਾਗ ਤੇ ਇਮਾਨਦਾਰੀ ਨਾਲ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਵਿਭਾਗ ਦੇ ਅਧਿਕਰੀਆਂ ਅਤੇ ਕਰਮਚਾਰੀਆਂ ਵਲੋਂ ਵਿਨੈ ਕੁਮਾਰ ਸੂਦ ਉਪ ਮੰਡਲ ਅਫਸਰ ਨੂੰ ਮੋਮੈਂਟੋ, ਤੋਹਫੇ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਦੀਪ ਕੁਮਾਰ ਸ਼ਰਮਾ, ਵਿਸ਼ਵਾਨਾਥ, ਗੋਤਮ ਧੀਮਾਨ, ਸੰਜੀਵ ਕੁਮਾਰ, ਅੰਕੁਸ਼ ਅਰੋੜਾ, ਵਿਜੈ ਕੁਮਾਰ ਲਲਿਤ ਕੁਮਾਰ ਆਦਿ ਹਾਜ਼ਰ ਸਨ।