ਪੀ.ਐਸ.ਐਮ.ਐਸ.ਯੂ. ਦੀ ਜਿਲ•ਾ ਬਾਡੀ ਦੀ ਮੀਟਿੰਗ ਹੋਈ
ਫਿਰੋਜ਼ਪੁਰ 12 ਅਕਤੂਬਰ (ਏ.ਸੀ.ਚਾਵਲਾ) ਅੱਜ ਪੀ.ਐਸ.ਐਮ.ਐਸ.ਯੂ. ਦੀ ਜਿਲ•ਾ ਬਾਡੀ ਦੀ ਮੀਟਿੰਗ ਜਿਲ•ਾ ਪ੍ਰਧਾਨ ਸ਼੍ਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹਾਜਰੀਨ ਸਮੂਹ ਵਿਭਾਗਾਂ ਦੇ ਪ੍ਰਧਾਨ/ਜਨਰਲ ਸਕੱਤਰਾਂ ਅਤੇ ਸਰਗਰਮ ਮੈਂਬਰਾਂ ਵੱਲੋਂ ਸੂਬਾ ਬਾਡੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਮਿਤੀ 14.10.2015 ਨੂੰ ਜਿਲ•ਾ ਪੱਧਰ ਤੇ ਗੇਟ ਰੈਲੀਆਂ ਨੂੰ ਸਫਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਰੈਲੀ ਸਰਕਾਰੀ ਕਾਮਿਆਂ ਦੀਆਂ ਸਾਂਝੀਆ ਮੰਗਾਂ ਵਿਚ ਸ਼ਾਮਲ ਛੇਵਾਂ ਤਨਖਾਹ ਕਮਿਸ਼ਨ ਬਠਾਉਣ ਬਾਰੇ, ਮਹਿੰਗਾਈ ਭੱਤੇ ਦਾ 17 ਮਹੀਨੇ ਦਾ ਬਕਾਇਆ ਤੁਰੰਤ ਜਾਰੀ ਕਰਨ ਬਾਰੇ, ਸਰਕਲ ਪੱਧਰ ਤੇ ਸੁਪਰਡੰਟ ਗਰੇਡ-1 ਦੀ ਅਸਾਮੀ ਦੇਣ ਬਾਰੇ, ਦਫ਼ਤਰੀ ਸਟਾਫ ਪੂਰਾ ਕਰਨ ਬਾਰੇ, ਤਨਖਾਹ ਦੀਆਂ ਅਨਾਮਲੀਆਂ ਦੂਰ ਕਰਨ, ਮਨਿਸਟੀਰੀਅਲ ਕੈਡਰ ਦੀਆਂ ਰਹਿੰਦੀਆਂ ਕੈਟੇਗਰੀਆਂ ਨੂੰ ਤਨਖਾਹ ਸਕੇਲ ਦੇਣਾ, ਮੁਲਾਜ਼ਮ ਮਾਰੂ ਫੈਸਲੇ ਵਾਪਸ ਲੈਣ ਬਾਰੇ ਸਬੰਧੀ ਪੰਜਾਬ ਸਰਕਾਰ ਵੱਲੋਂ ਸੂਬਾ ਬਾਡੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ, ਇਸ ਦੇ ਰੋਸ ਵੱਜੋਂ ਪੀ.ਐਸ.ਐਮ.ਐਸ. ਸੂਬਾ ਬਾਡੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਦਫ਼ਤਰੀ ਕਾਮਿਆਂ ਦੇ ਰੋਸ ਨੂੰ ਪੰਜਾਬ ਸਰਕਾਰ ਦੇ ਕੰਨਾ ਤੱਕ ਪਹੁੰਚਾਉਣ ਲਈ ਜਿਲ•ਾ ਹੈਡਕੁਆਰਟਰ ਤੇ ਰੋਸ ਰੈਲੀਆਂ ਕੀਤੀ ਜਾਣਗੀਆਂ ਜੇਕਰ ਫਿਰ ਵੀ ਸਰਕਾਰ ਵੱਲੋਂ ਉਕਤ ਮੰਗਾਂ ਤੇ ਕੋਈ ਠੋਸ ਫੈਸਲਾ ਨਹੀਂ ਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਸ਼ਾਮਲ ਸੂਬਾ ਪ੍ਰਧਾਨ ਖਜਾਨਾ ਵਿਭਾਗ ਸ੍ਰ:ਸੁਬੇਗ ਸਿੰਘ, ਸਿੱਖਿਆ ਵਿਭਾਗ ਦੇ ਜਿਲ•ਾ ਪ੍ਰਧਾਨ ਸ਼੍ਰੀ ਤਰੁਣ ਚੱਡਾ, ਜਿਲ•ਾ ਖਜਾਨਾ ਦਫਤਰ ਦੇ ਪ੍ਰਧਾਨ ਸ਼੍ਰੀ ਪਰਮਜੀਤ ਸਿੰਘ, ਭੂਮੀ ਰੱਖਿਆ ਦਫਤਰ ਤੋਂ ਪੰਜਾਬ ਜਨਰਲ ਸਕੱਤਰ ਸ਼੍ਰੀ ਪ੍ਰਦੀਪ ਵਿਨਾਇਕ ਤੋਂ ਇਲਾਵਾ ਸ਼੍ਰੀਮਤੀ ਭੁਪਿੰਦਰ ਕੌਰ, ਸ਼੍ਰੀ ਸਵਿੰਦਰ ਖਾਰਾ, ਸ਼੍ਰੀ ਪਰਮਜੀਤ ਸਿੰਘ ਬੀ.ਐਂਡ ਆਰ. ਦਫਤਰ, ਸ਼੍ਰੀ ਗੁਰਤੇਜ਼ ਸਿੰਘ ਰੋਡਵੇਜ਼, ਸ਼੍ਰੀ ਜਤਿੰਦਰ ਸਿੰਘ ਫੂਡ ਸਪਲਾਈ ਵਿਭਾਗ, ਸ਼੍ਰੀ ਰਾਜ ਸਿੰਘ ਤਕਨੀਕੀ ਸਿੱਖਿਆ ਵਿਭਾਗ, ਸ਼੍ਰੀ ਗੁਰਪ੍ਰੀਤ ਸਿੰਘ ਸੋਢੀ ਆਬਕਾਰੀ ਵਿਭਾਗ, ਸ਼੍ਰੀ ਬਲਰਾਜ ਸਿੰਘ ਭੂਮੀ ਰੱਖਿਆ ਵਿਭਾਗ, ਸ਼੍ਰੀ ਜਸਮੀਤ ਸਿੰਘ ਸੈਂਡੀ ਸਿੰਚਾਈ ਵਿਭਾਗ, ਸ਼੍ਰੀ ਪਿੱਪਲ ਸਿੰਘ ਕੋਆਪਰੇਟਿਵ ਵਿਭਾਗ, ਸ਼੍ਰੀ ਗੁਰਜਿੰਦਰ ਸਿੰਘ ਡੀ.ਸੀ. ਦਫਤਰ, ਸ਼੍ਰੀ ਪਰਮਜੀਤ ਸਿੰਘ ਖੇਤੀਬਾੜੀ, ਸ਼੍ਰੀ ਗਗਨਦੀਪ ਸਿੰਘ ਆਈ.ਟੀ.ਆਈ., ਸ਼੍ਰੀਮਤੀ ਜਸਕੀਰਤਨ ਕੌਰ ਐਨ.ਸੀ.ਸੀ., ਸ਼੍ਰੀ ਚੰਦਨ ਪਬਲਿਕ ਹੈਲਥ, ਸ਼੍ਰੀ ਬਲਵੀਰ ਸਿੰਘ ਸਮਾਜਿਕ ਸੁਰੱਖਿਆ, ਸ਼੍ਰੀ ਕ੍ਰਿਸ਼ਨ ਕੁਮਾਰ ਟਾਉਨ ਪਲੈਨਰ, ਸ਼੍ਰੀ ਸੰਜੀਵ ਮੈਣੀ ਅੰਕੜਾ ਵਿਭਾਗ, ਸ਼੍ਰੀ ਸੁਰਿੰਦਰ ਕੁਮਾਰ ਗਰੋਵਰ ਲੋਕ ਸੰਪਰਕ, ਸ਼੍ਰੀ ਮਲਕੀਤ ਸਿੰਘ ਪੰਚਾਇਤੀ ਰਾਜ ਸ਼ਾਮਲ ਹੋਏ।