Ferozepur News

ਪਿੰਡ ਤੂਤ ਵਿਖੇ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਸ਼ਾਨੋ ਸ਼ੌਕਤ ਨਾਲ ਸਮਾਪਤ, ਜ਼ਿਲ੍ਹਾ ਫਿਰੋਜ਼ਪੁਰ ਨੇ ਜਿੱਤੀ ਓਵਰਆਲ ਟਰਾਫੀ

ਪਿੰਡ ਤੂਤ ਵਿਖੇ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਸ਼ਾਨੋ ਸ਼ੌਕਤ ਨਾਲ ਸਮਾਪਤ, ਜ਼ਿਲ੍ਹਾ ਫਿਰੋਜ਼ਪੁਰ ਨੇ ਜਿੱਤੀ ਓਵਰਆਲ ਟਰਾਫੀ

ਪਿੰਡ ਤੂਤ ਵਿਖੇ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਸ਼ਾਨੋ ਸ਼ੌਕਤ ਨਾਲ ਸਮਾਪਤ, ਜ਼ਿਲ੍ਹਾ ਫਿਰੋਜ਼ਪੁਰ ਨੇ ਜਿੱਤੀ ਓਵਰਆਲ ਟਰਾਫੀ

ਪਿੰਡ ਤੂਤ ਵਿਖੇ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਸ਼ਾਨੋ ਸ਼ੌਕਤ ਨਾਲ ਸਮਾਪਤ, ਜ਼ਿਲ੍ਹਾ ਫਿਰੋਜ਼ਪੁਰ ਨੇ ਜਿੱਤੀ ਓਵਰਆਲ ਟਰਾਫੀ

ਫ਼ਿਰੋਜ਼ਪੁਰ, 28 ਮਾਰਚ, 2025: ਭਾਰਤ ਸਕਾਊਟ ਅਤੇ ਗਾਈਡਜ਼ ਪੰਜਾਬ ਦੇ ਸਲਾਨਾ ਪ੍ਰੋਗਰਾਮ ਤਹਿਤ ਸਟੇਟ ਔਰਗਨਾਈਜਿੰਗ ਕਮਿਸ਼ਨਰ ਉਂਕਾਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ, ਜ਼ਿਲ੍ਹਾ ਸਕੱਤਰ ਸਕਾਊਟ ਸੁਖਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਮਨਦੀਪ ਕੌਰ ਦੀ ਰਹਿਨੁਮਾਈ ਹੇਠ ਸਕੂਲ ਮੁਖੀ ਪੂਨਮ ਰਾਣੀ ਅਤੇ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੂਤ ਵਿਖੇ ਕਰਵਾਇਆ ਗਿਆ।
ਕੈਂਪ ਦੀ ਸਮਾਪਤੀ ਸਮਾਰੋਹ ਮੌਕੇ ਡਾ. ਸੁਖਬੀਰ ਸਿੰਘ ਬੱਲ ਸਟੇਟ ਚੀਫ ਕਮਿਸ਼ਨਰ ਸਕਾਉਟ, ਬੇਅੰਤ ਸਿੰਘ ਹਕੂਮਤਵਾਲਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ, ਸੰਤ ਬਾਬਾ ਬੋਹੜ ਸਿੰਘ ਜੀ ਛਪੜੀ ਸਾਹਿਬ ਗੁਰਦੁਆਰਾ ਸਾਹਿਬ, ਨੀਟਾ ਕਸ਼ਯਪ ਸਟੇਟ ਆਰਗਨਾਈਜਿੰਗ ਕਮਿਸ਼ਨ ਪੰਜਾਬ, ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਸਕਾਊਟ, ਸਤਿੰਦਰ ਸਿੰਘ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ, ਸ੍ਰੀ ਕੋਮਲ ਅਰੋੜਾ ਉਪ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਐਮਐਲਏ ਦਿਹਾਤੀ ਐਡਵੋਕੇਟ ਰਜਨੀਸ਼ ਦਹੀਯਾ ਦੇ ਬਿਹਾਫ ਤੇ ਪਹੁੰਚੇ ਉਹਨਾਂ ਦੀ ਧਰਮ ਪਤਨੀ ਸੁਦੇਸ਼ ਰਾਣੀ ਨੇ ਸਾਰੇ ਜਿਲਿਆਂ ਤੋਂ ਆਈਆਂ ਟੀਮਾਂ ਦਾ ਸਵਾਗਤ ਕੀਤਾ ਇਸ ਮੌਕੇ ਐਮਐਲਏ ਸਾਬ ਵੱਲੋਂ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਅਤੇ ਸ਼ੁਭਕਾਮਨਾਵਾਂ ਭੇਜੀਆਂ ਗਈਆਂ।

ਜਸਵਿੰਦਰ ਪਾਲ ਸਿੰਘ ਅਤੇ ਰਸ਼ਪਾਲ ਸਿੰਘ ਨੇ ਦੱਸਿਆ ਇਸ ਕੈਂਪ ਵਿੱਚ ਪੰਜਾਬ ਦੇ ਅੱਠ ਜਿਲ੍ਹਿਆਂ ਵਿੱਚੋਂ 203 ਪ੍ਰਤਿਭਾਗੀਆ ਨੇ ਭਾਗ ਲਿਆ। ਜਿਸ ਵਿੱਚ ਸਕਾਊਟਿੰਗ ਦੀਆਂ ਗਤੀਵਿਧੀਆਂ ਤੋ ਇਲਾਵਾ ਲੋਕ ਗੀਤ, ਲੋਕ ਨਾਚ, ਰੰਗੋਲੀ, ਪੇਂਟਿੰਗ, ਪੇਪਰ ਕਟਿੰਗ, ਪੇਂਡੂ ਖੇਡਾਂ ਨਿੰਬੂ ਦੌੜ, ਬੈਕ ਦੌੜ, ਸੈਕ ਦੌੜ, ਤਿੰਨ ਲੱਤ ਦੌੜ, ਪੇਂਡੂ ਮੇਲਾ, ਪ੍ਰਦਰਸ਼ਨੀ ਆਦਿ ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚ ਲੜੀਵਾਰ ਗਰੁੱਪ ਦੇ ਮੁਕਾਬਲਿਆਂ ਵਿੱਚ ਲੋਕ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ ਦੂਸਰਾ ਸਥਾਨ ਫਾਜ਼ਿਲਕਾ ਅਤੇ ਬਠਿੰਡਾ, ਤੀਸਰਾ ਸਥਾਨ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ ਦੂਸਰਾ ਸਥਾਨ ਬਠਿੰਡਾ ਅਤੇ ਤੀਸਰਾ ਸਥਾਨ ਫਾਜ਼ਿਲਕਾ ਨੇ ਪ੍ਰਾਪਤ ਕੀਤਾ| ਜ਼ਿਲ੍ਹਾ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ ਦੂਸਰਾ ਫਾਜ਼ਿਲਕਾ ਤੀਸਰਾ ਫਰੀਦਕੋਟ ਨੇ ਪ੍ਰਾਪਤ ਕੀਤਾ| ਜੰਗਲ ਪਲੇ ਮੁਕਾਬਲੇ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ ਦੂਸਰਾ ਫਾਜ਼ਿਲਕਾ ਤੀਸਰਾ ਫਰੀਦਕੋਟ ਨੇ ਪ੍ਰਾਪਤ ਕੀਤਾ, ਸਟੋਰੀ ਟੈਲਿੰਗ ਮੁਕਾਬਲੇ ਵਿੱਚ ਪਹਿਲਾ ਫਾਜ਼ਿਲਕਾ ਦੂਸਰਾ ਫਿਰੋਜ਼ਪੁਰ ਤੀਸਰਾ ਫਰੀਦਕੋਟ ਨੇ ਪ੍ਰਾਪਤ ਕੀਤਾ।

ਇਸੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਬੂਟੇ ਵਾਲਾ ਦੀ ਹੈਡ ਟੀਚਰ ਮੋਨਿਕਾ ਚੌਧਰੀ ਅਤੇ ਪੂਰੇ ਸਟਾਫ ਵੱਲੋਂ ਐਫਐਲਐਨ ਮੇਲਾ ਵੀ ਲਗਾਇਆ ਗਿਆ ਜਿਸ ਦੀ ਸਾਰਿਆਂ ਨੇ ਬਹੁਤ ਤਾਰੀਫ ਕੀਤੀ।ਕੈਂਪ ਦਾ ਸਾਰਾ ਪ੍ਰਬੰਧ ਪਿੰਡ ਤੂਤ ਦੇ ਸਰਪੰਚ ਸਵਰਨ ਸਿੰਘ ਧਾਲੀਵਾਲ, ਸਮੂਹ ਪੰਚਾਇਤ ਮੈਂਬਰ ਪਿੰਡ ਤੂਤ, ਗੁਰਤੇਜ ਸਿੰਘ, ਐਸਐਮਸੀ ਕਮੇਟੀ ਚੇਅਰਮੈਨ ਹਰਜੀਤ ਸਿੰਘ ਸਮੂਹ ਐਸਐਮਸੀ ਕਮੇਟੀ, ਬਾਬਾ ਪਿੰਦਰ ਸਿੰਘ ਜੀ, ਗੁਰਮੀਤ ਸਿੰਘ, ਹੋਲਦਾਰ ਅਵਤਾਰ ਸਿੰਘ ਸਿੱਧੂ, ਚਮਕੌਰ ਸਿੰਘ, ਜਗਸੀਰ ਸਿੰਘ, ਸੁਖਚੈਨ ਸਿੰਘ, ਸਾਬਕਾ ਸਰਪੰਚ ਬਹਾਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ, ਬਲਦੇਵ ਸਿੰਘ ਸਿੱਧੂ, ਸੁਖਜੀਤ ਕੌਰ, ਸਿਵਰਜੀਤ ਕੌਰ, ਜਸਵੀਰ ਕੌਰ, ਨਿਰੰਜਨ ਸਿੰਘ ਬਾਠ,ਗੁਰਮੇਲ ਸਿੰਘ, ਕਿਰਨਜੀਤ ਕੌਰ,ਅਵਤਾਰ ਸਿੰਘ ਬਾਠ, ਇਕਬਾਲ ਸਿੰਘ, ਕੈਪਟਨ ਆਤਮਾ ਸਿੰਘ ਨਿਰਵੈਰ ਫੌਜੀ, ਬਲਵਿੰਦਰ ਫੌਜੀ ,ਗੁਰਤਾਰ ਪਟਵਾਰੀ, ਸਿੰਗਾਰਾ ਸਿੰਘ ,ਸੀਰਾ ਸਿੰਘ ,ਪਿਆਰਾ ਸਿੰਘ ਸਿੱਧੂ ਬਸੰਤ ਸਿੰਘ ਪੰਜਾਬ ਪੁਲਿਸ ,ਸੇਵਕ ਸਿੰਘ ,ਹਰਪ੍ਰੀਤ ਸਿੰਘ ,ਬਲਵੀਰ ਸਿੰਘ, ਹੈਪੀ, ਪਰਮਜੀਤ ਕੌਰ, ਕਰਮਜੀਤ ਸਿੰਘ ,ਹਰਪ੍ਰੀਤ ਸਿੰਘ,ਸੁਬਾਸ਼ ਚੰਦਰ ਡੀਆਰਸੀ, ਡਾ ਅਮਰਜੋਤੀ ਮਾਂਗਟ ,ਸੈਂਟਰ ਹੈਡ ਟੀਚਰ ਰੁਹੀ ਬਜਾਜ, ਪੂਜਾ ਅਰੋੜਾ, ਗੁਰਬਚਨ ਸਿੰਘ, ਰਾਜੇਸ਼ ਕੁਮਾਰ , ਜਸਪ੍ਰੀਤ ਕੌਰ,ਸਤਿੰਦਰ ਸਿੰਘ, ਸੁਨੀਲ ਕੁਮਾਰ ,ਰੇਸ਼ਮਾ ਰਾਣੀ, ਰੇਨੁਕਾ ਨਇਰ, ਜਸਵੀਰ ਸਿੰਘ, ਭੁਪਿੰਦਰ ਸਿੰਘ, ਵਿਪਨ ਕੁਮਾਰ ਲੋਟਾ, ਰਾਜਦੀਪ ਸੋਢੀ,ਸਰਬਜੀਤ ਸਿੰਘ, ਹੀਰਾ ਸਿੰਘ, ਬੋਹੜ ਸਿੰਘ, ਸਤਨਾਮ ਚੰਦੀ, ਜਨਕ ਰਾਜ ਅਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button