ਪਾਵਰ ਕਾਰਪੋਰੇਸ਼ਨ ਦੇ ਕੈਸ਼ੀਅਰ ਕੋਲੋਂ ਦਿਨ-ਦਿਹਾੜੇ ਲੁਟੇਰੇ ਪੌਣੇ 5 ਲੱਖ ਖੋਹ ਕੇ ਫਰਾਰ
ਪਾਵਰ ਕਾਰਪੋਰੇਸ਼ਨ ਦੇ ਕੈਸ਼ੀਅਰ ਕੋਲੋਂ ਦਿਨ-ਦਿਹਾੜੇ ਲੁਟੇਰੇ ਪੌਣੇ 5 ਲੱਖ ਖੋਹ ਕੇ ਫਰਾਰ
ਗੁਰੂਹਰਸਹਾਏ, 5 ਜੁਲਾਈ (ਪਰਮਪਾਲ ਗੁਲਾਟੀ)- ਅੱਜ ਦੁਪਹਿਰ ਪਾਵਰ ਕਾਰਪੋਰੇਸ਼ਨ ਦੇ ਕੈਸ਼ੀਅਰ ਕੋਲੋਂ ਦੋ ਅਣਪਛਾਤੇ ਲੁਟੇਰਿਆਂ ਵਲੋਂ 4,71,590 ਰੁਪਏ ਦੀ ਰਕਮ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਗੁਰੂਹਰਸਹਾਏ ਦਫ਼ਤਰ ਦਾ ਕੈਸ਼ੀਅਰ ਜਸਪਾਲ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਬਿਜਲੀ ਦੇ ਬਿੱਲਾਂ ਦੀ ਇੱਕਠੀ ਕੀਤੀ ਰਕਮ 5,01,590 ਰੁਪਏ ਨੂੰ ਬੈਗ ਵਿਚ ਪਾ ਕੇ ਸਟੇਟ ਬੈਂਕ ਆਫ਼ ਪਟਿਆਲਾ ਵਿਚ ਜਮ•ਾਂ ਕਰਨ ਲਈ ਕਰੀਬ 3.10 ਵਜੇ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਜਦੋਂ ਉਹ ਟੈਲੀਫੋਨ ਐਕਸਚੇਂਜ ਕੋਲ ਪਹੁੰਚਿਆਂ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਇਕਲ 'ਤੇ ਸਵਾਰ ਮੂੰਹ ਢਕੇ ਦੋ ਨੌਜਵਾਨਾਂ ਨੇ ਧੱਕਾ ਮਾਰ ਕੇ ਉਸਨੂੰ ਹੇਠਾਂ ਸੁੱਟ ਲਿਆ। ਲੁੱਟ ਦਾ ਸ਼ਿਕਾਰ ਹੋਏ ਕੈਸ਼ੀਅਰ ਜਸਪਾਲ ਸਿੰਘ ਬੇਦੀ ਨੇ ਦੱਸਿਆ ਕਿ ਜਦੋਂ ਉਸਨੇ ਲੁਟੇਰਿਆਂ ਵਲੋਂ ਬੈਗ ਖੋਹਣ ਤੋਂ ਰੋਕਿਆਂ ਤਾਂ ਲੁਟੇਰਿਆਂ ਨਾਲ ਉਸਦੀ ਖਿੱਚਧੂਹ ਹੋਈ, ਜਿਸ ਦੌਰਾਨ ਬੈਗ ਦੀ ਇਕ ਤਣੀ ਟੁੱਟ ਜਾਣ 'ਤੇ 30 ਹਜ਼ਾਰ ਰੁਪਏ ਦੀ ਰਾਸ਼ੀ ਬੈਗ ਵਿਚੋਂ ਹੇਠਾਂ ਡਿੱਗ ਪਈ, ਜਦਕਿ ਬਾਕੀ ਰਕਮ 4,71,590 ਰੁਪਏ ਦੀ ਰਾਸ਼ੀ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਪੁਲਸ ਵਲੋਂ ਰੋਡ 'ਤੇ ਸਥਿਤ ਦੁਕਾਨਾਂ ਉਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੇਖ ਕੇ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਧਰ ਦਿਨ ਦਿਹਾੜੇ ਹੋਈ ਇਸ ਲੁੱਟਖੋਹ ਕਾਰਨ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਦਿਨ-ਬ ਦਿਨ ਇਲਾਕੇ ਅੰਦਰ ਚੋਰੀ ਅੰਦਰ ਲੁੱਟਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਪਰ ਪੁਲਸ ਇਹਨਾਂ ਵਾਰਦਾਤਾਂ 'ਤੇ ਠੱਲ• ਪਾਉਣ ਵਿਚ ਸਫ਼ਲ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਅੱਜ ਦੀ ਹੋਈ ਪੌਣੇ 5 ਲੱਖ ਰੁਪਏ ਦੀ ਲੁੱਟ ਵੀ ਪੁਲਸ ਥਾਣਾ ਗੁਰੂਹਰਸਹਾਏ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਵਾਪਰੀ ਹੈ।