ਪਾਵਰਗ੍ਰਿੱਡ ਕਾਰਪੋਰੇਸ਼ਨ ਨੇ ਸਿਵਲ ਸਰਜਨ ਨੂੰ ਸੋਂਪੀਆਂ ਤਿੰਨ ਐਂਬੂਲੈਂਸਾਂ
ਮਰੀਜਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਆਸਾਨੀ ਨਾਲ ਪਹੁੰਚਾਉਣ ਵਿੱਚ ਮਿਲੇਗੀ ਮੱਦਦ
ਪਾਵਰਗ੍ਰਿੱਡ ਕਾਰਪੋਰੇਸ਼ਨ ਨੇ ਸਿਵਲ ਸਰਜਨ ਨੂੰ ਸੋਂਪੀਆਂ ਤਿੰਨ ਐਂਬੂਲੈਂਸਾਂ
ਮਰੀਜਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਆਸਾਨੀ ਨਾਲ ਪਹੁੰਚਾਉਣ ਵਿੱਚ ਮਿਲੇਗੀ ਮੱਦਦ
ਫਿਰੋਜ਼ਪੁਰ, 22 ਜਨਵਰੀ 2021 ( )
ਪਾਵਰਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਸੀ.ਐਸ.ਆਰ. ਦੇ ਤਹਿਤ ਤਿੰਨ ਐਂਬੂਲੈਂਸ ਦੀਆਂ ਚਾਬੀਆਂ ਸੋਂਪ ਕੇ ਤਿੰਨੋਂ ਐਬੂਲੈਂਸ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵੀ ਮੌਜੂਦ ਸਨ।
ਇਸ ਦੌਰਾਨ ਪਾਵਰ ਗ੍ਰਿੱਡ ਦੇ ਮੁੱਖ ਮਹਾਂ ਪ੍ਰਬੰਧਕ ਸ੍ਰੀ ਵਿਭੈ ਕੁਮਾਰ ਨੇ ਦੱਸਿਆ ਕਿ ਇਹ ਐਂਬੂਲੈਂਸ ਸਿਵਲ ਸਰਜਨ ਫਿਰੋਜ਼ਪੁਰ ਨੂੰ ਸੋਪੀਆਂ ਗਈਆਂ ਹਨ ਜੋ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ ਜ਼ਿਲ੍ਹੇ ਦੇ ਹੋਰਨਾਂ ਹਸਪਤਾਲਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਐਂਬੂਲੈਂਸ ਦੀ ਖਰੀਦ ਤੇ 44 ਲੱਖ ਰੁਪਏ ਦੀ ਲਾਗਤ ਆਈ ਹੈ। ਪਾਵਰ ਗ੍ਰਿੱਡ ਦੀ ਇਸ ਪਹਿਲ ਨਾਲ ਮਰੀਜ਼ਾਂ ਨੂੰ ਬਿਹਤਰ ਢੰਗ ਦੇ ਨਾਲ ਲਿਜਾਉਣ ਵਿੱਚ ਮੱਦਦ ਮਿਲੇਗੀ ਅਤੇ ਵੱਡੀ ਸੰਖਿਆਂ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਜੀਵਨ ਰੱਖਿਆ ਸੇਵਾਵਾਂ ਦੀ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਾਵਰਗ੍ਰਿਡ ਕਾਰਪੋਰੇਸ਼ਨ ਵੱਲੋਂ ਰਾਜ ਦੇ 282 ਵੱਖ ਵੱਖ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੈਨੇਟਰੀ ਨੇਪਕਿਨ ਵੈਂਡਿੰਗ ਮਸ਼ੀਨਾਂ ਲਗਵਾਈਆਂ ਗਈਆਂ ਹਨ।
ਇਸ ਦੌਰਾਨ ਸਿਵਲ ਸਰਜਨ ਡਾ. ਰਾਜਿੰਦਰ ਰਾਜ ਨੇ ਕਿਹਾ ਕਿ ਇਨ੍ਹਾਂ ਐਂਬੂਲੈਂਸ ਦੀ ਵਰਤੋਂ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਕੀਤੀ ਜਾਵੇਗੀ ਤਾਂ ਜੋ ਮਰੀਜਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਅਸਾਨੀ ਨਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਇਸ ਕਾਰਜ ਲਈ ਪਾਰਵ ਗ੍ਰਿੱਡ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਪ੍ਰਕਾਸ਼ ਵਿਸ਼ਵਾਸ ਸੀਨੀਅਰ ਜਨਰਲ ਮੈਨੇਜਰ ਪਾਵਰਗ੍ਰਿਡ, ਭਾਵਨਾ ਮਾਥੂਰ ਸੀਨੀਅਰ ਜੀਐਮ ਐਚਆਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।