ਪਾਣੀ ਬਚਾਉ ਪੰਜਾਬ ਬਚਾਉ ਦੀ ਰੈਲੀ ਵਿੱਚ ਭਾਜਪਾ ਪੰਜਾਬ ਪ੍ਰਧਾਨ ਕਿਸਾਨ ਮੋਰਚਾ ਦਾ ਵੱਡਾ ਕਾਫਲਾ ਰਵਾਨਾ।
ਫਿਰੋਜ਼ਪੁਰ ੮ ਦਸਬੰਰ (ਜਗਦੀਸ਼ ਕੁਮਾਰ ਹੂਸੈਨੀਵਾਲਾ) ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਅਕਾਲੀ ਭਾਜਪਾ ਵੱਲੋ ਅੱਜ ਮੋਗਾ ਚ ਇਕ ਇਤਹਾਸਿਕ ਰੈਲੀ ਆਯੋਜਨ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਅੱਜ ਪੰਜਾਬ ਪ੍ਰਧਾਨ ਕਿਸਾਨ ਮੋਰਚਾ ਅਤੇ ਫਿਰੋਜ਼ਪੁਰ ਸ਼ਹਿਰੀ ਦੇ ਹੱਲਕਾ ਇੰਚਾਰਜ ਸ.ਸੁੱਖਪਾਲ ਸਿੰਘ ਨੰਨੂ ਵੱਲੋ 50ਗੱਡੀਆ ਤੇ ਸੈਕੜੇ ਸੱਮਰਥਕਾ ਨਾਲ ਅੱਜ ਆਪਣੇ ਨਿਵਾਸ ਸ਼ਥਾਨ ਤੋ ਮੋਗਾ ਰੈਲੀ ਵਿੱਚ ਸਾਮਿਲ ਹੋਣ ਦੇ ਲਈ ਰਵਾਨਾ ਹੋਏ।ਇਸ ਰੈਲੀ ਵਿੱਚ ਰਵਾਨਾ ਹੋਣ ਤੋ ਪਹਿਲਾ ਨੂੰਨ ਨੇ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਪਾਣੀ ਲੋਕਾ ਲਈ ਅਨਮੋਲ ਹੈ।ਜਿਸ ਨੂੰ ਪੰਜਾਬ ਦੇ ਕਿਸਾਨ ਆਪਣੀ ਖੇਤੀ ਕਰਨ ਦੇ ਲਈ ਇਸ ਦੀ ਵਰਤੋ ਕਰਦੇ ਹਨ।ਉਹਨਾਂ ਨੇ ਕਿਹਾ ਕਿ ਅੱਗੇ ਹੀ ਪੰਜਾਬ ਦੇ ਕਈ ਇਲਾਕਿਆ ਵਿੱਚ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ।ਉਹਨਾ ਨੇ ਕਿਹਾ ਕਿ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਦੇਣਾ ਦੀ ਗੱਲ ਕਦੇ ਸਹੀ ਹੋ ਨਹੀ ਸਕਦੀ। ਉਹਨਾ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਇੱਕ ਬੂੰਦ ਵੀ ਨਹੀ ਦਿੱਤਾ ਜਾਵੇਗਾ।ਉਹਨਾ ਨੇ ਪੰਜਾਬ ਦੇ ਕਿਸਾਨਾ ਨੂੰ ਅਪੀਲ ਕੀਤੀ ਕਿ ਪਾਣੀ ਦੇ ਮੱਸਲੇ ਲਈ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕਠੇ ਹੋ ਕੇ ਆਕਲੀ ਭਾਜਪਾ ਸਰਕਾਰ ਦਾ ਸਾਥ ਦੇਣ ਚਾਹੀਦਾ ਹੈ।ਇਸ ਮੌਕੇ ਬਲਕਰਨ ਸਿੰਘ ਹਾਜੀ ਵਾਲਾ,ਰਾਜੇਸ਼ ਖੁਰਾਣਾ ਨਿੱਜੀ ਸਕੱਤਰ,ਬੱਖਸੀਸ ਸਿੰਘ ਬਾਰੇ ਕੇ ਲਖਬੀਰ ਸਿੰਘ ਵਕੀਲਾ ਵਾਲੀ ਅਮਨਜੀਤ ਸਿੰਘ ਅਕਾਲੀ ਦਲ ਵੀਸੀ ਵਿੰਗ, ਹਰਿੰਦਰ ਸਿੰਘ ਕੁਲ,ਅਮਰਜੀਤ ਸਿੰਘ ਸਰਪੰਚ ਸੈਦੇ ਕੇ,ਸ਼ਿਵ ਕੁਮਾਰ ਸਰਪੰਚ ਹੂਸੈਨੀਵਾਲਾ,ਰਛਪਾਲ ਸਿੰਘ ਅਟਾਰੀ,ਗੁਰਨਿਸ਼ਾਨ ਸਿੰਘ ਸਿਧੂ,ਦਾਇਆ ਸਿੰਘ ਸਾਮਜ ਸੇਵੀ,ਸਰਬੀਜਤ ਸਿੰਘ ਬਲਾਕ ਸੰਮਤੀ ਮੈਬਰ,ਰਾਜੇਸ਼ ਖੁਰਾਣਾ ਨਿੱਜੀ ਸੱਕਤਰ,ਨਰਿੰਦਰ ਕੱਕੜ,ਕੁਲਵਿੰਦਰ ਸਿੰਘ ਰਾਮਪੁਰਾ,ਜਗਤਾਰ ਸਿੰਘ ਖਾਈ,ਹਰਮੀਤ ਸਿੰਘ ਖਾਈ,ਗੁਰਸਾਹਿਬ ਸਿੰਘ, ਹੀਰਾ ਪੁਗਲ਼,ਗਗਨ ਕੱਕੜ,ਇੰਦਰ ਕੁਮਾਰ ਕੈਂਟ,ਨਵਨੀਤ ਕੈਂਟ,ਨਰੇਸ਼ ਯਾਦਵ ਬੱਸਤੀ ਨਿਜਾਮਦੀਨ ਵਾਲੀ ,ਆਦਿ ਹਾਜਰ ਸਨ।