ਨੌਜਵਾਨ ਭਾਰਤ ਸਭਾ ਵੱਲੋਂ ਡੀ ਦਫ਼ਤਰ ਫ਼ਿਰੋਜ਼ਪੁਰ ਸਾਹਮਣੇ ਪੱਕਾ ਮੋਰਚਾ ਸ਼ੁਰੂ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਿੱਚ ਸਥਿਤ ਇਤਿਹਾਸਿਕ ਗੁਪਤ ਟਿਕਾਣੇ ਉੱਪਰੋਂ ਨਜਾਇਜ਼ ਕਬਜ਼ਾ ਛੁਡਾ ਕੇ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਮੰਗ
ਨੌਜਵਾਨ ਭਾਰਤ ਸਭਾ ਵੱਲੋਂ ਡੀ ਦਫ਼ਤਰ ਫ਼ਿਰੋਜ਼ਪੁਰ ਸਾਹਮਣੇ ਪੱਕਾ ਮੋਰਚਾ ਸ਼ੁਰੂ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਿੱਚ ਸਥਿਤ ਇਤਿਹਾਸਿਕ ਗੁਪਤ ਟਿਕਾਣੇ ਉੱਪਰੋਂ ਨਜਾਇਜ਼ ਕਬਜ਼ਾ ਛੁਡਾ ਕੇ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਮੰਗ
ਫਿਰੋਜ਼ਪੁਰ, 26-9-2024: ਕ੍ਰਾਂਤੀਕਾਰੀ ਪਾਰਟੀ ਐਚ ਐਸ ਆਰ ਏ ਦਾ ਪੰਜਾਬ ਦਾ ਹੈਡਕੁਆਰਟਰ ਰਹੇ ਤੂੜੀ ਬਜ਼ਾਰ ਵਿਚਲੇ ਇਤਿਹਾਸਕ ਗੁਪਤ ਟਿਕਾਣੇ ਉਪਰੋਂ ਨਜ਼ਾਇਜ਼ ਕਬਜ਼ਾ ਛੁਡਾ ਕੇ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਲਈ ਨੌਜਵਾਨ ਭਾਰਤ ਸਭਾ ਵੱਲੋਂ ਅੱਜ 26 ਸਤੰਬਰ ਤੋਂ ਡੀਸੀ ਦਫ਼ਤਰ ਫ਼ਿਰੋਜ਼ਪੁਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਮੰਗਾਂ ਮੰਨਣ ਤੱਕ ਜਾਰੀ ਰਹੇਗਾ।
ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ, ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦਾ ਨਾਮ ਵਰਤਿਆ ਅਤੇ ਝੂਠੇ ਇਨਕਲਾਬ ਦੇ ਨਾਹਰੇ ਵੀ ਲਗਾਏ । ਪਰ ਸੱਤਾ ਵਿਚ ਆਉਣ ਤੋਂ ਬਾਅਦ ਸ਼ਹੀਦਾਂ ਨਾਲ ਜੁੜੀ ਇਤਿਹਾਸਿਕ ਇਮਾਰਤਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ । 2015 ਵਿੱਚ ਪੰਜਾਬ ਸਰਕਾਰ ਇਸ ਇਮਾਰਤ ਨੂੰ ਇਤਹਾਸਿਕ ਇਮਾਰਤ ਐਲਾਨ ਚੁੱਕੀ ਹੈ , ਪੁਰਾਤੱਤਵ ਵਿਭਾਗ ਵੱਲੋਂ ਇਸ ਨੂੰ ਸੁਰੱਖਿਅਤ ਇਮਾਰਤ ਐਲਾਨਿਆ ਹੋਇਆ ਹੈ। ਪਰ ਹਜੇ ਵੀ ਸਰਕਾਰ ਦੀ ਸ਼ਹਿ ਉਪਰ ਇਮਾਰਤ ਉਪਰ ਨਜਾਇਜ ਕਬਜ਼ਾ ਕੀਤਾ ਹੋਇਆ ਹੈ ।
ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੋਰੀਂ ਦੇਸ਼ ਲਈ ਕੁਰਬਾਨ ਹੋਏ ,ਓਹਨਾ ਦੀ ਵਿਰਾਸਤ ਨੌਜਵਾਨਾਂ ਨੂੰ ਲੜਨ ਦੀ ਪ੍ਰੇਰਨਾ ਦਿੰਦੀ ਹੈ । ਇਹ ਇਮਾਰਤ ਮਹਿਜ਼ ਇੱਕ ਸਧਾਰਨ ਇਮਾਰਤ ਨਹੀਂ ਹੈ ,ਇਸ ਇਮਾਰਤ ਦਾ ਵਿਰਾਸਤ ਬਹੁਤ ਅਮੀਰ ਹੈ, ਏਥੇ ਸ਼ਹੀਦ ਭਗਤ ਹੋਰਾਂ ਦੇ ਕਈ ਸਾਥੀ ਰਹਿੰਦੇ ਰਹੇ ਇਥੇ ਹੀ ਓਹਨਾਂ ਨੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਲਈ। ਇਸ ਇਮਾਰਤ ਵਿਚ ਲਈ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਗਈਆਂ।ਇਸ ਇਮਾਰਤ ਵਿੱਚ ਓਹਨਾ ਨੇ ਬਰਾਬਰੀ ਦਾ ਸਮਾਜ ਸਿਰਜਣ ਲਈ ਗੁਪਤ ਸਰਗਰਮੀਆਂ ਚਲਾਈਆਂ। ਪਰ ਲੋਕਾਂ ਤੋਂ ਓਹਨਾ ਦੇ ਸ਼ਹੀਦਾਂ ਦਾ ਇਤਿਹਾਸ ਖੋਹਣ ਲਈ ਸਾਜਿਸ਼ ਤਹਿਤ ਇਤਹਾਸਿਕ ਇਮਾਰਤਾਂ ਨੂੰ ਰੋਲਿਆ ਜਾ ਰਿਹਾ ਹੈ। ਪਰ ਲੋਕ ਸ਼ਹੀਦਾਂ ਦੇ ਇਤਿਹਾਸ ਨੂੰ ਰੋਲਣ ਨਹੀਂ ਦੇਵੇਗੀ । ਓਹਨਾਂ ਕਿਹਾ ਕਿ ਪੱਕਾ ਮੋਰਚਾ ਦਿਨ ਰਾਤ ਚਲਦਾ ਰਹੇਗਾ ।
ਨੌਜਵਾਨ ਭਾਰਤ ਸਭਾ ਆਗੂਆਂ ਨੇ ਕਿਹਾ ਕਿ ਵੱਖ-ਵੱਖ ਜਿਲਿਆਂ ਤੋਂ ਹਰ ਰੋਜ਼ ਸ਼ਮੂਲੀਅਤ ਕਰਵਾਈ ਜਾਵੇਗੀ ਅਤੇ ਜੇਕਰ ਸਰਕਾਰ ਵੱਲੋਂ ਇਸ ਮਸਲੇ ਦਾ ਹੱਲ ਨਾ ਕੱਢਿਆ ਗਿਆ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਨਵੀਨਰ ਸੁਰਿੰਦਰ ਮਾੜੇ ਕਲਾਂ, ਅਮਰਜੀਤ ਅਹਿਲ, ਸਤਨਾਮ ਸਿੰਘ ਮਾੜੇ ਕਲਾਂ, ਮੰਗਾ ਸਿੰਘ ਦੀਪ ਸਿੰਘ ਵਾਲਾ, ਦੁਨੀ ਸਿੰਘ, ਹਰਦੀਪ ਸਿੰਘ, ਜੱਸੀ, ਸੰਤੋਖ਼ ਸਿੰਘ ਸੈਦੇਕਾ ਹਰਵੀਰ ਕੌਰ, ਜਸਨੀਤ ਸਿੰਘ, ਸੁਖਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ।