ਨੌਕਰੀ ਦਾ ਝਾਂਸਾ ਦੇ ਕੇ ਮਾਰੀ 12 ਲੱਖ ਦੀ ਠੱਗੀ
ਫਿਰੋਜਪੁਰ 21 ਫਰਵਰੀ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਪਿੰਡ ਲੈਪੋ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਲੜਕੇ ਅਤੇ ਲੜਕੀ ਨੂੰ ਖਾਦੀ ਗ੍ਰਾਮ ਉਦਯੋਗ ਵਿਭਾਗ ਵਿਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਦੋ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਲੈਪੋ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਉਰਫ ਭਗਵਾਨ ਸਿੰਘ ਨੇ ਦੱਸਿਆ ਕਿ ਉਸ ਦੇ ਆਪਣੇ ਲੜਕੇ ਅਤੇ ਲੜਕੀ ਨੂੰ ਖਾਦੀ ਗ੍ਰਾਮ ਉਦਯੋਗ ਵਿਭਾਗ ਵਿਚ ਨੌਕਰੀ ਲਗਾਉਣ ਲਈ ਬਲਵਿੰਦਰ ਸਿੰਘ ਉਰਫ ਪੁੱਤਰ ਗਿਆਨ ਸਿੰਘ ਅਤੇ ਸਿਮਰਨ ਉਰਫ ਨਿੱਕੋ ਪਤਨੀ ਬਲਵਿੰਦਰ ਸਿੰਘ ਵਾਸੀ ਐਲ. ਐਲ. ਧਾਲੇਵਾਲਾ ਜ਼ਿਲ•ਾ ਸ਼੍ਰੀ ਗੰਗਾ ਨਗਰ ਨੂੰ 12 ਲੱਖ ਰੁਪਏ ਦਿੱਤੇ ਸਨ। ਸ਼ਿਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਲੋਕਾਂ ਨੇ ਨਾ ਤਾਂ ਉਸ ਦੇ ਲੜਕੇ ਅਤੇ ਲੜਕੀ ਨੂੰ ਨੌਕਰੀ ਲਗਵਾਇਆ ਹੈ ਅਤੇ ਨਾ ਹੀ ਲਏ ਹੋਏ ਪੈਸੇ ਵਾਪਸ ਕੀਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।