Ferozepur News

ਨੈਸ਼ਨਲ ਐਵਾਰਡੀ ਅਧਿਆਪਕ ਡਾ. ਸਤਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ

badnewsਫਿਰੋਜ਼ਪੁਰ 14 ਅਪ੍ਰੈਲ(ਏ.ਸੀ ਚਾਵਲਾ) ਨੈਸ਼ਨਲ ਐਵਾਰਡੀ ਅਧਿਆਪਕ ਅਤੇ ਐਗਰੀਡ ਫਾÀੂਂਡੇਸ਼ਨ ਦੇ ਪ੍ਰਧਾਨ ਡਾ: ਸਤਿੰਦਰ ਸਿੰਘ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ•ਾਂ ਦੇ ਮਾਤਾ ਸ੍ਰੀਮਤੀ ਸੁਰਜੀਤ ਕੌਰ (73) ਪਤਨੀ ਸ: ਜੋਗਿੰਦਰ ਸਿੰਘ ਦਾ ਕੱਲ• ਡੀ ਐਮ ਸੀ  ਲੁਧਿਆਣਾ ਵਿਖੇ ਦਿਹਾਂਤ ਹੋ ਗਿਆ।.ਉਨ•ਾਂ ਦੇ ਅਕਾਲ ਚਲਾਣੇ ਤੇ ਵੱਖ ਵੱਖ ਸੰਸਥਾਵਾਂ, ਪੱਤਰਕਾਰ ਭਾਈਚਾਰੇ, ਅਧਿਕਾਰੀਆਂ, ਰਾਜਨੀਤਕ ਆਗੂਆਂ ਤੇ ਉਨ•ਾਂ ਦੇ ਸਨੇਹੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀਮਤੀ ਸੁਰਜੀਤ ਕੌਰ ਦਾ ਅੱਜ ਜਲਾਲਾਬਾਦ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿਚ ਉਨ•ਾਂ ਦੇ ਰਿਸ਼ਤੇਦਾਰ ਤੇ ਸੁਨੇਹੀ ਹਾਜ਼ਰ ਸਨ। ਬੀ ਜੇ ਪੀ ਪੰਜਾਬ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਕੈਬਨਿਟ ਮੰਤਰੀ ਸ ਜਨਮੇਜਾ ਸਿੰਘ ਸੇਖੋਂ , ਸ੍ਰ.ਸ਼ੇਰ ਸਿੰਘ ਘੁਬਾਇਆ ਮੈਬਰ ਪਾਰਲੀਮੈਂਟ, ਵਿਧਾਇਕ ਸ:ਜੋਗਿੰਦਰ ਸਿੰਘ ਜਿੰਦੂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਇੰਜ਼ੀ: ਡੀ ਪੀ ਐਸ ਖਰਬੰਦਾ, ਵਧੀਕ ਡੀ ਸੀ ਸ਼੍ਰੀ ਅਮਿਤ ਕੁਮਾਰ, ਸ੍ਰ. ਸੁਖਪਾਲ ਸਿੰਘ ਨੰਨੂ ਸਾਬਕਾ ਐਮ.ਐਲ.ਏ ਅਤੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਡਾ: ਸਤਿੰਦਰ ਸਿੰਘ ਤੇ ਉਨ•ਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀਮਤੀ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਮਿਤੀ 18 ਅਪ੍ਰੈਲ ਗੁਰਦੁਆਰਾ ਸਿੰਘ ਸਭਾ ਜਲਾਲਾਬਾਦ ਵਿਖੇ ਦੁਪਹਿਰ 12:00 ਵਜੇ ਤੋ 1:00 ਵਜੇ ਤੱਕ ਹੋਵੇਗੀ।

Related Articles

Back to top button