“ਨੈਤਿਕ ਵੋਟਿੰਗ ਉਤਸ਼ਾਹਿਤ ਕਰਨ ਅਤੇ ਭਾਰੀ ਵੋਟਿੰਗ ਦਰ ਵਾਸਤੇ ਬੂਥ ਜਾਗਰੂਕਤਾ ਗਰੁੱਪਾਂ ਦੀ ਅਰੰਭਤਾ”
“ਨੈਤਿਕ ਵੋਟਿੰਗ ਉਤਸ਼ਾਹਿਤ ਕਰਨ ਅਤੇ ਭਾਰੀ ਵੋਟਿੰਗ ਦਰ ਵਾਸਤੇ ਬੂਥ ਜਾਗਰੂਕਤਾ ਗਰੁੱਪਾਂ ਦੀ ਅਰੰਭਤਾ”
ਭਾਰਤੀ ਚੋਣ ਕਮਿਸ਼ਨ ਅਤੇ ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੁਆਰਾ ਜਾਰੀ ਹਦਾਇਤਾਂ ਦੇ ਅੰਤਰਗਤ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਗਗਨਦੀਪ ਸਿੰਘ ਨੇ ਗੁਰੂਹਰਸਹਾਏ ਦੇ ਸਾਰੇ ਬੂਥਾਂ ‘ਤੇ ਬੂਥ ਪੱਧਰੀ ਜਾਗਰੂਕਤਾ ਗਰੁੱਪਾਂ (BAGs) ਨੂੰ ਸਰਗਰਮ ਕਰਨ ਅਤੇ ਗਠਨ ਕਰਨ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮੁੱਖ ਟੀਚਾ ਨੈਤਿਕ ਵੋਟਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਅਤੇ ਆਗਾਮੀ ਚੋਣਾਂ ਦੌਰਾਨ ਵੱਧ ਵੋਟਰਾਂ ਦੀ ਭਾਰੀ ਮਤਦਾਨ ਦੀ ਦਰ ਨੂੰ ਹਾਸਿਲ ਕਰਨਾ ਹੈ।
ਏ.ਆਰ.ਓ ਸ਼੍ਰੀ ਗਗਨਦੀਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਬੂਥ ਪੱਧਰੀ ਜਾਗਰੂਕਤਾ ਗਰੁੱਪਾਂ ਵਿੱਚ ਸਰਕਾਰੀ ਕਰਮਚਾਰੀ ਅਤੇ ਵੱਖ-ਵੱਖ ਸਮੂਹਾਂ ਜਿਵੇਂ ਕਿ ਸਕੂਲਾਂ, ਕਾਲਜਾਂ, ਰਾਸ਼ਟਰੀ ਸੇਵਾ ਯੋਜਨਾ, ਅਤੇ ਗੈਰ ਸਰਕਾਰੀ ਸਵੈ ਸੇਵੀ ਸੰਸਥਾਵਾਂ ਦੇ ਵਲੰਟੀਅਰ ਸ਼ਾਮਲ ਹੋਣਗੇ, ਸਮੇਂ ਸਮੇਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਕੱਠੇ ਮਿਲ ਕੇ, ਉਹ ਵੋਟਰਾਂ ਨੂੰ ਨੈਤਿਕ ਵੋਟਿੰਗ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵਿਭਿੰਨ ਮੀਡੀਆ ਚੈਨਲਾਂ ਦੀ ਵਰਤੋਂ ਕਰਨਗੇ, ਉਹਨਾਂ ਨੂੰ ਪੈਸੇ, ਤੋਹਫ਼ੇ ਜਾਂ ਸ਼ਰਾਬ ਵਰਗੇ ਕਿਸੇ ਵੀ ਕਿਸਮ ਦੇ ਲਾਲਚ ਦੇ ਅੱਗੇ ਝੁਕੇ ਬਿਨ੍ਹਾਂ ਆਪਣੀ ਵੋਟ ਸੁਤੰਤਰ ਤੌਰ ‘ਤੇ ਕਰਨ ਦੀ ਤਾਕੀਦ ਕਰਨਗੇ।
ਇਸ ਉਦੇਸ਼ ਦੀ ਪ੍ਰਾਪਤੀ ਲਈ 6 ਅਪ੍ਰੈਲ ਤੋਂ 12 ਅਪ੍ਰੈਲ ਤੱਕ ਚੌਕ ਮੀਟਿੰਗਾਂ, ਸੈਮੀਨਾਰ, ਵਰਕਸ਼ਾਪਾਂ ਅਤੇ ਹੋਰ ਜਾਗਰੂਕਤਾ ਸਮਾਗਮਾਂ ਸਮੇਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਨ੍ਹਾਂ ਇਕੱਤਰਤਾਵਾ ਵਿਚ ਵੋਟਰਾਂ ਨੂੰ ਜ਼ਿੰਮੇਵਾਰੀ ਨਾਲ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਾਲ਼ ਗਰੁੱਪਾਂ ਦੇ ਮੈਂਬਰ ਪੋਲਿੰਗ ਸਟੇਸ਼ਨ ਦੇ ਹਰੇਕ ਵੋਟਰ 1 ਜੂਨ ਨੂੰ ਆਪਣੀ ਪਹਿਲੀ ਜ਼ਿੰਮੇਵਾਰੀ ਵਜੋਂ ਆਪਣੀ ਵੋਟ ਪਾਉਣ ਲਈ ਭਾਰੀ ਉਤਸਾਹ ਨਾਲ ਪੁੱਜਣ।
ਬੂਥ ਜਾਗਰੂਕਤਾ ਮੁਹਿੰਮ ਤਹਿਤ ਚੋਣ ਪ੍ਰਕਿਰਿਆ ਦੌਰਾਨ ਦੇਖੀ ਗਈ ਕਿਸੇ ਵੀ ਦੁਰਵਿਹਾਰ ਦੀ ਤੁਰੰਤ ਰਿਪੋਰਟ ਕਰਨ ਦਾ ਅਧਿਕਾਰ ਹੈ। ਉਹ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਔਨਲਾਈਨ ਐਪਸ ਅਤੇ ਹੋਰ ਢੁਕਵੇਂ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ।