ਨੇਤਰਹੀਣ ਮਿਊਜ਼ਿਕ ਅਧਿਆਪਕ ਨੂੰ ਦਿੱਤਾ ਨਿਯਕੁਤੀ ਪੱਤਰ
ਫਿਰੋਜ਼ਪੁਰ 5 ਮਈ (): ਜ਼ਿਲ•ਾ ਸਿੱਖਿਆ ਅਫਸਰ (ਪ੍ਰਾਇਮਰੀ ਅਤੇ ਸੈਕੰਡਰੀ) ਸੁਰੇਸ਼ ਅਰੋੜਾ ਵੱਲੋਂ ਅੱਜ ਜ਼ਿਲ•ਾ ਫਿਰੋਚਪੁਰ ਨਾਲ ਸਬੰਧਤ ਨੇਤਰਹੀਣ ਮਿਉਜ਼ਿਕ ਅਧਿਆਪਕ ਨੂੰ ਬਤੌਰ ਈਟੀਟੀ ਅਧਿਆਪਕ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰੇਸ਼ ਅਰੋੜਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ 162 ਨੇਤਰਹੀਣ ਮਿਉਜ਼ਿਕ ਅਧਿਆਪਕਾਂ ਨੂੰ ਈਟੀਟੀ ਅਧਿਆਪਕ ਦੀ ਪੋਸਟ ਵਿਰੁੱਧ ਨਿਯੁਕਤੀਆਂ ਦਿੱਤੀਆਂ ਗਈਆ ਸਨ। ਇਨ•ਾਂ ਵਿਚ 14 ਅਧਿਆਪਕ ਗੈਰ ਹਾਜ਼ਰ ਰਹੇ ਸਨ ਅਤੇ ਹੁਣ ਸਰਕਾਰ ਵੱਲੋਂ ਇਨ•ਾਂ 14 ਪੋਸਟਾਂ ਵਿਰੁੱਧ ਉਡੀਕ ਸੂਚੀ ਅਨੁਸਾਰ ਨਵੀਆਂ ਨਿਯੁਕਤੀਆਂ ਕੀਤੀਆਂ ਗਈਆ ਹਨ। ਇਨ•ਾਂ ਨਵੀਆਂ ਨਿਯੁਕਤੀਆਂ ਵਿਚ ਇਕ ਫਿਰੋਜ਼ਪੁਰ ਨਾਲ ਸਬੰਧਤ ਹੈ। ਇਸ ਲਈ ਅੱਜ ਨੇਤਰਹੀਣ ਮਿਊਜ਼ਿਕ ਅਧਿਆਪਕ ਰਜੇਸ਼ ਕੁਮਾਰ ਪੁੱਤਰ ਪ੍ਰਹਿਲਾਦ ਜੋ ਕਿ ਨੂੰ ਬਲਾਇੰਡ ਹੋਮ ਫਿਰੋਜ਼ਪੁਰ ਵਿਖੇ ਰਹਿ ਰਿਹਾ ਹੈ ਨੂੰ ਈਟੀਟੀ ਅਧਿਆਪਕ ਦੀ ਪੋਸਟ ਵਿਰੁੱਧ ਸਰਕਾਰੀ ਪ੍ਰਾਇਮਰੀ ਸਕੂਲ ਦੁਲਚੀ ਕੇ ਵਿਖੇ ਜੁਆਇਨ ਕਰਨ ਲਈ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਅਮਲਾ ਸ਼ਾਖਾ ਦੇ ਸੁਪਰਡੈਂਟ ਰਜਿੰਦਰ ਕੱਕੜ ਵੀ ਨਾਲ ਹਾਜ਼ਰ ਸਨ।