ਨਾਲਸਾ ਦੀ ਸਕੀਮ ਮਾਨਸਿਕ ਤੌਰ ਤੇ ਬੀਮਾਰ ਅਤੇ ਅਪਾਹਿਜ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2015 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੇ ਅਮਲੀ ਜਾਮਾ ਪਹਿਨਾਇਆ, ਬ੍ਰਿਜ ਮੋਹਨ ਨੇਤਰਹੀਣ ਨੂੰ ਨਿਯੁਕਤੀ ਪੱਤਰ ਦੁਵਾਇਆ
ਨਾਲਸਾ ਦੀ ਸਕੀਮ ਮਾਨਸਿਕ ਤੌਰ ਤੇ ਬੀਮਾਰ ਅਤੇ ਅਪਾਹਿਜ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2015 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੇ ਅਮਲੀ ਜਾਮਾ ਪਹਿਨਾਇਆ, ਬ੍ਰਿਜ ਮੋਹਨ ਨੇਤਰਹੀਣ ਨੂੰ ਨਿਯੁਕਤੀ ਪੱਤਰ ਦੁਵਾਇਆ
ਫਿਰੋਜ਼ਪੁਰ, ਸਤੰਬਰ 14, 2023: ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀਆਂ ਹਦਾਇਤਾਂ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅੱਜ ਹੋਮ ਫਾਰ ਬਲਾਇੰਡ, ਫਿਰੋਜਪੁਰ ਦਾ ਦੌਰਾ ਕੀਤਾ ਜਿਸ ਦੌਰਾਨ ਜੱਜ ਵੱਲੋਂ ਬਲਾਇਡ ਹੋਮ ਵਿੱਚ ਰਹਿ ਰਹੇ ਬ੍ਰਿਜ ਮੋਹਨ ਨੂੰ ਡਾੲਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ ਬਤੋਰ ਸੇਵਾਦਾਰ ਵੱਲੋਂ ਜਾਰੀ ਨਿਯੁਕਤੀ ਪੱਤਰ ਦਿੱਤਾ ਗਿਆ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸਮੇਂ—ਸਮੇਂ ਸਿਰ ਬਲਾਇੰਡ ਹੋਮ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਸਾਖਰਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਬ੍ਰਿਜ ਮੋਹਨ ਜ਼ੋ ਕਿ ਇੱਕ ਬਲਾਇੰਡ ਹੋਣ ਕਰਕੇ ਇਸ ਬਲਾਇੰਡ ਹੋਮ ਵਿੱਚ ਕਾਫੀ ਸਮੇਂ ਤੋਂ ਰਹਿ ਰਿਹਾ ਸੀ ਜਿਸ ਵੱਲੋਂ ਦਫਤਰ ਵਿੱਚ ਟੈਲੀਫੋਨ ਰਾਹੀਂ ਕਾਲ ਕੀਤੀ ਗਈ ਕਿ ਉਸ ਨੂੂੰ ਪੰਜਾਬ ਦਾ ਵਸਨੀਕ ਨਾਂ ਹੋਣ ਕਰਕੇ ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ।
ਇਸ ਟੈਲੀਫੋਨ ਕਾਲ ਤੋਂ ਬਾਅਦ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀਆਂ ਹਦਾਇਤਾਂ ਅਨੁਸਾਰ ਏਕਤਾ ਉੱਪਲ, ਸੀ.ਜੇ.ਐੱਮ ਵੱਲੋਂ ਹੋਮ ਫਾਰ ਬਲਾਇਡ, ਫਿਰੋਜਪੁਰ ਦਾ ਦੌਰਾ ਕੀਤਾ ਗਿਆ ਅਤੇ ਸਾਰਾ ਮਸਲਾ ਸੁਣਿਆ ਗਿਆ। ਇਸ ਤੋਂ ਬਾਅਦ ਜੱਜ ਸਾਹਿਬ ਵੱਲੋਂ ਇਹ ਮਾਮਲਾ ਸਬੰਧਤ ਅਥਾਰਟੀ ਨਾਲ ਵਿਚਾਰਣ ਲਈ ਰਿਟੇਨਰ ਐਡਵੋਕੇਟ ਦੀ ਡਿਊਟੀ ਲਗਾਈ। ਜਿਹਨਾਂ ਵੱਲੋਂ ਜੱਜ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਅਥਾਰਟੀ ਨਾਲ ਪੱਤਰ ਵਿਹਾਰ ਕੀਤਾ ਅਤੇ ਅੱਜ ਸੀ.ਜੇ.ਐੱਮ ਦੇ ਉੱਦਮਾਂ ਸਦਕਾ ਬ੍ਰਿਜ ਮੋਹਨ ਨੂੰ ਨਿਯੁਕਤੀ ਪੱਤਰ ਮਿਲ ਗਿਆ। ਜਿਸ ਕਾਰਨ ਉਹ ਬਹੁਤ ਖੁਸ਼ ਸੀ ਅਤੇ ਉਸ ਵੱਲੋਂ ਜੱਜ ਸਾਹਿਬ ਦਾ ਤਹਿ ਦਿਲੋ ਧੰਨਵਾਦ ਕੀਤਾ।