ਨਾਰਦਨ ਰੇਲਵੇ ਪੈਸੰਜਰ ਸੰਮਤੀ ਨੇ ਫਾਜ਼ਿਲਕਾ ਅਬੋਹਰ ਦੇ ਵਿਚਕਾਰ ਆਪ੍ਰੇਸ਼ਨਲ ਸਮਾਂ 24 ਘੰਟੇ ਕਰਨ ਦੀ ਕੀਤੀ ਮੰਗ
ਫਾਜ਼ਿਲਕਾ, 7 ਫਰਵਰੀ (ਵਿਨੀਤ ਅਰੋੜਾ): ਆਮ ਬਜਟ 2017 18 ਤੋਂ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਵੱਡੀਆਂ ਉਮੀਦਾਂ ਸਨ। ਪੰਜਾਬ ਦਾ ਸਰਹੱਦੀ ਖੇਤਰ ਹੋਣ ਅਤੇ ਆਖ਼ਰੀ ਸਟੇਸ਼ਨ ਹੋਣ ਕਾਰਨ ਇਸ ਇਲਾਕੇ ਨੂੰ ਹਮੇਸ਼ਾਂ ਰੇਲਵੇ ਸੁਵਿਧਾਵਾਂ ਦੀ ਭਾਰੀ ਕਮੀ ਰਹੀ ਹੈ। ਪਿਛਲੇ 10 ਵਰਿ•ਆਂ ਦੌਰਾਨ ਰੇਲਵੇ ਬਜਟ ਵਿਚ ਵੀ ਕੋਈ ਐਲਾਣ ਅਤੇ ਕੋਈ ਕੰਮ ਨਹੀਂ ਹੋਇਆ ਅਤੇ ਨਾ ਹੀ ਕੋਈ ਲੰਬੀ ਦੂਰੀ ਦੀ ਯਾਤਰੀ ਗੱਡੀ ਮਿਲੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ• ਤੱਕ ਜਾਣ ਲਈ ਇਲਾਕੇ ਦੇ ਕੋਲ ਰੇਲ ਗੱਡੀ ਦਾ ਕੋਈ ਸਾਧਨ ਨਹੀਂ ਹੈ। ਬੀਤੇ ਸਾਲ ਕੋਟਕਪੂਰਾ ਤੋਂ ਮੋਗਾ ਦੇ ਵਿਚਕਾਰ ਨਵੀਂ ਰੇਲ ਲਾਇਨ ਦੇ ਵਿਛਾਉਣ ਦੇ ਲਈ ਸਰਵੇ ਕਰਨ ਦੇ ਹੁਕਮ ਜਾਰੀ ਹੋਇਆ ਸੀ ਅਤੇ ਵੁਸ ਹੁਕਮ ਮੁਤਾਬਕ ਰੇਲਵੇ ਵਿਭਾਗ ਨੇ ਸਰਵੇ ਦਾ ਕੰਮ ਮੁਕੰਮਲ ਕਰ ਲਿਆ ਸੀ ਪਰ ਪੰਜਾਬ ਸਰਕਾਰ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ।
ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਸਾਲ 2012 ਵਿਚ ਮੁਕਤਸਰ ਰੇਲਵੇ ਸਟੇਸ਼ਨ ਨੂੰ ਆਦਰਸ਼ ਰੇਲਵੇ ਸਟੇਸ਼ਨ ਦਾ ਦਰਜ਼ਾ ਦਿੱਤਾ ਸੀ ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਆਦਰਸ਼ ਸਟੇਸ਼ਨ ਦੀਆਂ ਬਣਦੀਆਂ ਸੁਵਿਧਾਵਾਂ ਸਮੇਤ ਫੁੱਟ ਓਵਰਬ੍ਰਿਜ਼ ਮੁਹੱਈਆ ਨਹੀਂ ਹੋਈਆਂ। ਜ਼ਿਲ•ਾ ਹੈਡਕਵਾਟਰ ਹੋਣ ਦੇ ਬਾਵਜੂਦ ਰੇਲਵੇ ਸਟੇਸ਼ਨ ਤੇ ਚਾਹ ਦੀ ਰੇਹੜੀ ਤੱਕ ਵੀ ਨਹੀਂ ਹੈ। ਫਾਜ਼ਿਲਕਾ ਅਬੋਹਰ ਦੇ ਵਿਚਕਾਰ ਨਵੀਂ ਰੇਲਵੇ ਲਾਇਨ ਵਿਛਾਉਣ ਅਤੇ ਤਿੰਨ ਸੋ ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਕੋਟਕਪੂਰਾ ਮੁਕਤਸਰ ਤੋਂ ਅਬੋਹਰ/ਗੰਗਾਨਗਰ ਲਈ ਕੋਈ ਮੁਸਾਫ਼ਰ ਗੱਡੀ ਨਹੀਂ ਚਲਾਈ ਗਈ। ਮੁਕਤਸਰ ਰੇਲਵੇ ਸਟੇਸ਼ਨ ਤੋਂ ਲਗਭਗ 150 ਕਰੋੜ ਦੀ ਸਲਾਨਾ ਆਮਦਨ ਹੁੰਦੀ ਹੈ ਪਰ ਇਸਦੇ ਬਾਵਜੂਦ ਵੀ ਵਪਾਰੀਆਂ ਦੇ ਬੈਠਣ ਦੇ ਲਈ ਰੇਲਵੇ ਵਿਭਾਗ ਵੱਲੌਂ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਰੇਲਵੇ ਦੀਆਂ ਸਟਰੀਟ ਲਾਇਟਾਂ ਸਮੇਤ ਟਾਵਰ ਬੀਤੇ ਲੰਬੇ ਸਮੇਂ ਤੋਂ ਬੰਦ ਪਏ ਹਨ।
ਫਾਜ਼ਿਲਕਾ ਕੋਟਕਪੂਰਾ ਡੀਐਮਯੂ ਗੱਡੀ ਨੰਬਰ 74984 ਅਤੇ ਵਾਪਸੀ ਡੀਅੇਮਯੂ ਗੱਡੀ ਨੰਬਰ 74981 ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਤੋਂ ਬਠਿੰਡਾ ਜਾਣ ਵਾਲੀ ਡੀਐਮਯੂ ਗੱਡੀ ਨੰਬਰ 74986/74988 ਨੂੰ ਬਠਿੰਡਾ ਤੱਕ ਭੇਜਣ ਦੀ ਬਜਾਏ ਕੋਟਕਪੂਰਾ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਜਿਸ ਕਾਰਨ ਫਾਜ਼ਿਲਕਾ ਇਲਾਕੇ ਦੇ ਲੋਕ ਬਠਿੰਡਾ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਦੀ ਸੁਵਿਧਾਵਾਂ ਤੋਂ ਵਾਂਝੈ ਹੋ ਗਏ ਹਨ। ਸਥਾਨਕ ਬੂੜਾ ਗੁਜ਼ਰ ਰੇਲ ਰਸਤੇ ਦਾ ਫਾਟਕ ਨੰਬਰ ਏ 29 ਜੋ ਲਗਭਗ 20 ਮਿੰਟ ਤੋਂ ਵੱਧ ਸਮੇਂ ਲਈ ਗੈਰ ਕਾਨੂੰਨੀ ਢੰਗ ਦੇ ਨਾਲ ਬੰਦ ਰਹਿੰਦਾ ਹੈ, ਨੂੰ ਤਜਵੀਜ਼ ਦੇ ਲਈ ਬਦਲਾਅ ਵਾਲੇ ਪ੍ਰਬੰਧ ਜਿਵੇਂ ਰੋਡ ਓਵਰਬ੍ਰਿਜ਼ ਨੂੰ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਨਾਰਦਨ ਰੇਲਗੇ ਪੈਸੰਜਰਸ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਮੀਤ ਪ੍ਰਧਾਨ ਰਾਜਪਾਲ ਗੁੰਬਰ, ਕਾਮਰੇਡ ਸ਼ਕਤੀ, ਲੀਲਾਧਰ ਸ਼ਰਮਾ, ਡਾ. ਰਾਜੇਸੋ ਸ਼ਰਮਾ, ਨੋਰੰਗ ਲਾਲ, ਰਾਜਨ ਲੂਨਾ, ਘਮੰਡ ਸਿੰਘ ਅਹੂਜਾ, ਬਖਤਾਵਰ ਸਿੰਘ, ਵਿਪੁਲ ਦੱਤਾ, ਅਸ਼ਵਨੀ ਬੱਬਰ, ਦਇਆ ਕ੍ਰਿਸ਼ਨ ਬੱਬਰ, ਸੈਨ ਆਦਿ ਨੇ ਮਾਨਯੋਗ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਤੋਂ ਮੰਗ ਕੀਤੀ Âੈ ਕਿ ਫਾਜ਼ਿਲਕਾ ਅਬੋਹਰ ਰੋਲਵੇ ਸੈਕਸ਼ਨ ਦਾ ਅਪਰੇਸ਼ਨਲ ਸਮਾਂ ਜੋ ਇਸ ਸਮੇਂ ਤੇ 6 ਤੋਂ 14 ਵਜੇ ਤੱਕ ਹੈ ਨੂੰ ਵਧਾਕੇ 24 ਘੰਟੇ ਕੀਤਾ ਜਾਵੇ ਅਤੇ ਸਟਾਫ਼ ਦੀ ਭਰਤੀ ਕੀਤੀ ਜਾਵੇ। ਜਿਸ ਨਾਲ ਕੋਟਕਪੂਰਾ ਤੋਂ ਅਬੋਹਰ ਗੰਗਾਨਗਰ ਵਾਇਆ ਫਾਜ਼ਿਲਕਾ ਰੇਲ ਗੱਡੀਆਂ ਚੱਲ ਸਕਣ। ਇਸ ਤੋਂ ਇਲਾਵਾ ਬੰਦ ਕੀਤੀਆਂ ਗਈਆਂ ਗੱਡੀਆਂ ਨੂੰ ਬਹਾਲ ਕੀਤਾ ਜਾਵੇ।