ਨਹਿਰੂ ਯੂਵਾ ਕੇਂਦਰ ਵੱਲੋਂ ਕੌਮੀ ਏਕਤਾ ਸਪਤਾਹ ਦਾ ਆਯੋਜਨ
ਫਿਰੋਜ਼ਪੁਰ 4 ਦਸੰਬਰ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਕੌਮੀ ਏਕਤਾ ਸਪਤਾਹ ਦਾ ਆਯੋਜਨ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਜ਼ਿਲੇ• ਦੇ ਵੱਖ-ਵੱਖ ਪਿੰਡਾਂ ਵਿਚ ਕੀਤਾ ਗਿਆ। ਸ੍ਰ.ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਲੇਖ, ਕਵਿਤਾ, ਭਾਸ਼ਣ ਮੁਕਾਬਲੇ, ਸੈਮੀਨਾਰ, ਰੈਲੀ ਆਦਿ ਦਾ ਆਯੋਜਨ ਪਿੰਡ ਮੱਖੂ ਫੇਮੀ ਵਾਲਾ ਝਜੀਆ ਫਿਰੋਜ਼ਪੁਰ ਆਦਿ ਵਿਖੇ ਕੀਤਾ ਗਿਆ। ਕੌਮੀ ਏਕਤਾ ਸਪਤਾਹ ਦਾ ਸਮਾਪਤੀ ਸਮਾਰੋਹ ਸ੍ਰ.ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਫਿਰੋਜ਼ਪੁਰ ਵਿਖੇ ਕਮਰਸ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ । ਜਿਸ ਵਿਚ ਸੈਮੀਨਾਰ, ਲੇਖ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ ਪ੍ਰੋਗਰਾਮ ਵਿਚ ਸ੍ਰੀਮਤੀ ਹਰਕਿਰਨ ਕੌਰ ਸਕੂਲ ਪਿੰ੍ਰਸੀਪਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ੍ਰ.ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ, ਸ੍ਰ.ਗੁਰਚਰਨ ਸਿੰਘ ਪਿੰ੍ਰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਿਰੋਜ਼ਪੁਰ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਵਿਚ ਡਾ.ਰਾਮੇਸ਼ਵਰ ਸਿੰਘ, ਡਾ.ਸਤਿੰਦਰ ਸਿੰਘ, ਸ੍ਰ.ਮਹਿੰਦਰਪਾਲ ਸਿੰਘ (ਲੈਕਚਰਾਰ), ਸ੍ਰੀਮਤੀ ਰਾਜ ਕੋਰ ਵਿਸ਼ੇਸ਼ ਬੁਲਾਰੇ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਡਾ.ਰਾਮੇਸ਼ਵਰ ਸਿੰਘ, ਡਾ.ਸਤਿੰਦਰ ਸਿੰਘ, ਸ੍ਰ.ਗੁਰਚਰਨ ਸਿੰਘ ਵੱਲੋਂ ਰਾਸ਼ਟਰੀ ਏਕਤਾ ਦੇ ਵਿਸ਼ੇ ਤੇ ਵੱਖ-ਵੱਖ ਉਦਾਹਰਨਾਂ ਦੇ ਕੇ ਨੌਜਵਾਨਾ ਨੂੰ ਪ੍ਰੇਰਿਤ ਕੀਤਾ ਅਤੇ ਰਾਸ਼ਟਰ ਏਕਤਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਵਿਚ ਆਪਣਾ ਪੂਰਨ ਯੋਗਦਾਨ ਦੇਣ ਲਈ ਕਿਹਾ। ਸ੍ਰ.ਸਰਬਜੀਤ ਸਿੰਘ ਬੇਦੀ ਅਤੇ ਸ੍ਰੀਮਤੀ ਹਰਕਿਰਨ ਕੋਰ ਪ੍ਰਿੰਸੀਪਲ ਨੇ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਰਾਸ਼ਟਰੀ ਏਕਤਾ ਆਪਣੇ ਪਰਿਵਾਰ ਤੋ ਸ਼ੁਰੂ ਹੁੰਦੀ ਹੈ। ਉਨ•ਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ ਬਣਾਈ ਰੱਖਣ ਵਿਚ ਬਾਹਰਲਿਆਂ ਤਾਕਤਾਂ ਨੂੰ ਕਾਮਯਾਬ ਹੋਣ ਤੋ ਰੋਕਣਾ ਚਾਹੀਦਾ ਹੈ, ਜਿਸ ਨਾਲ ਆਪਣੇ ਦੇਸ਼ ਵੱਧ ਤੋ ਵੱਧ ਤਰੱਕੀ ਕਰ ਸਕੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਗਗਨਦੀਪ ਕੌਰ, ਅਜ਼ਲੀ, ਟੀਵਸ਼ਾਂ, ਰਾਜਵੰਤ ਕੌਰ, ਸੁਖਪ੍ਰੀਤ ਕੌਰ ਅਤੇ ਮੁਸਕਾਨ ਤੋ ਇਲਾਵਾ ਮਨਪ੍ਰੀਤ ਕੋਰ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ ਇਨ•ਾਂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰੀ.ਦਰਸ਼ਨ ਲਾਲ ਸ਼ਰਮਾ, ਸ੍ਰੀ ਕਮਲਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਸੰਚਾਲਨ ਕੁਮਾਰੀ ਕੀਰਤਕਾ ਵੱਲੋਂ ਬਾਖ਼ੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿਚ ਮਹਿਮਾਨਾਂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਵੀ ਕੀਤਾ ਗਿਆ।