ਨਹਿਰੂ ਯੂਵਾ ਕੇਂਦਰ ਕਰਵਾਏਗਾ ਰਾਸ਼ਟਰ ਨਿਰਮਾਣ ਵਿਸ਼ੇ ਤੇ ਬਲਾਕ, ਜਿਲ•ਾ, ਰਾਜ ਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ
ਫਿਰੋਜ਼ਪੁਰ 7 ਦਸੰਬਰ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਸੰਗਠਨ ਮੁੱਖ ਦਫਤਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਨਵੀ ਦਿੱਲੀ ਦੇ ਆਦੇਸ਼ਾਂ ਅਨੁਸਾਰ ਪੂਰੇ ਭਾਰਤ ਵਿਚ ਨਹਿਰੂ ਯੁਵਾ ਕੇਂਦਰ ਵੱਲੋਂ ਦੇਸ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ 18 ਤੋ 29 ਸਾਲ ਦੇ ਨੌਜਵਾਨ ਲੜਕੇ/ਲੜਕੀਆਂ ਦੇ ਬਲਾਕ, ਜਿਲ•ਾ, ਰਾਜ ਅਤੇ ਰਾਸ਼ਟਰ ਪੱਧਰ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣੇ ਹਨ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਅਤੇ ਜਿਲ•ਾ ਪ੍ਰਸ਼ਾਸ਼ਨ ਵੱਲੋਂ ਬਲਾਕ ਪੱਧਰੀ ਮੁਕਾਬਲੇ 16 ਦਸੰਬਰ 2015 ਤੱਕ ਅਤੇ ਜਿਲ•ਾ ਪੱਧਰੀ ਮੁਕਾਬਲੇ 20 ਦਸੰਬਰ 2015 ਤੱਕ, ਰਾਜ ਪੱਧਰੀ ਮੁਕਾਬਲੇ 31 ਦਸੰਬਰ 2015 ਤੋ ਅਤੇ ਰਾਸ਼ਟਰ ਪੱਧਰੀ ਮੁਕਾਬਲੇ 10 ਜਨਵਰੀ 2016 ਤੋ 26 ਜਨਵਰੀ 2016 ਤੱਕ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਬਲਾਕ ਪੱਧਰੀ ਮੁਕਾਬਲਿਆਂ ਲਈ ਕੇਵਲ ਸਰਟੀਫਿਕੇਟ ਹੀ ਦਿੱਤੇ ਜਾਣਗੇ ਅਤੇ ਕੋਈ ਨਗਦ ਰਾਸ਼ੀ ਜਾ ਇਨਾਮ ਨਹੀ ਦਿੱਤੇ ਜਾਣਗੇ। ਜਿਲ•ਾ ਪੱਧਰੀ ਮੁਕਾਬਲਿਆਂ ਲਈ ਪਹਿਲਾਂ ਇਨਾਮ 5000/- ਰੁਪਏ, ਦੂਸਰਾ ਇਨਾਮ 2000/- ਰੁਪਏ ਅਤੇ ਤੀਸਰਾ ਇਨਾਮ 1000/- ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ, ਇਸੇ ਤਰ•ਾਂ ਰਾਜ ਪੱਧਰ ਤੇ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਕ੍ਰਮਵਾਰ 25000/-ਰੁਪਏ, 10.000/- ਰੁਪਏ ਅਤੇ 5000/- ਰੁਪਏ ਦਿੱਤੇ ਜਾਣਗੇ ਅਤੇ ਰਾਸ਼ਟਰੀ ਪੱਧਰ ਤੇ ਪਹਿਲਾ ਇਨਾਮ ਦੋ ਲੱਖ ਰੁਪਏ, ਦੂਸਰਾ ਇਨਾਮ ਇੱਕ ਲੱਖ ਰੁਪਏ ਅਤੇ ਤੀਸਰਾ ਇਨਾਮ ਪੰਜਾਹ ਹਜਾਰ ਰੁਪਏ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ ਨੇ ਅੱਗੇ ਦੱਸਿਆ ਕਿ ਬਲਾਕ ਅਤੇ ਜਿਲ•ਾ ਪੱਧਰੀ ਮੁਕਾਬਲਿਆਂ ਦੇ ਨਤੀਜੇ ਜੱਜਾ ਦੀ ਟੀਮ ਵੱਲੋਂ ਘੋਸ਼ਿਤ ਕੀਤੇ ਜਾਣਗੇ। ਇਸ ਚੋਣ ਕਮੇਟੀ ਵਿਚ ਸਿੱਖਿਆ ਦੇ ਖੇਤਰ, ਉਘੇ ਸਮਾਜ ਸੇਵੀ, ਇਤਿਹਾਸਕਾਰ, ਕਲਾਕਾਰ ਆਦਿ ਸ਼ਾਮਲ ਹੋਣਗੇ। ਇਨ•ਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਚਾਹਵਾਨ ਉਮੀਦਵਾਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਦੇ ਦਫਤਰ ਕੋਠੀ ਨੰ:33 ਕੁੰਦਨ ਨਗਰ ਐਕਸਟੇਸ਼ਨ-2 ਨੇੜੇ ਬਾਬਾ ਬਾਲਕ ਨਾਥ ਮੰਦਿਰ ਫਿਰੋਜ਼ਪੁਰ ਸ਼ਹਿਰ ਵਿਖੇ ਅਰਜ਼ੀਆਂ ਮਿਤੀ 10 ਦਸੰਬਰ 2015 ਤੱਕ ਜਮ•ਾਂ ਕਰਵਾ ਸਕਦੇ ਹਨ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ: 98151-98179 ਤੇ ਸੰਪਰਕ ਕਰ ਸਕਦੇ ਹਨ। ਬਲਾਕ ਪੱਧਰ ਤੇ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਪ੍ਰਤੀ ਭਾਗੀ ਹੀ ਜਿਲ•ਾ ਪੱਧਰ ਤੇ ਹਿੱਸਾ ਲੈ ਸਕਦੇ ਹਨ। ਇਸੇ ਤਰਾਂ ਜਿਲ•ਾ ਪੱਧਰ ਦੇ ਜੇਤੂ ਪ੍ਰਤੀ ਭਾਗੀ ਰਾਜ ਪੱਧਰ ਅਤੇ ਰਾਜ ਪੱਧਰ ਦੇ ਪਹਿਲੇ ਸਥਾਨ ਦੇ ਜੇਤੂ ਪ੍ਰਤੀ ਭਾਗੀ ਰਾਸ਼ਟਰ ਪੱਧਰ ਤੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਉਨ•ਾਂ ਕਿਹਾ ਕਿ ਇਹ ਮੁਕਾਬਲੇ ਸ੍ਰ.ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਦੀ ਦੇਖ-ਰੇਖ ਹੇਠ ਹੋਣਗੇ ਅਤੇ ਇਨ•ਾਂ ਮੁਕਾਬਲਿਆਂ ਦੇ ਕੋਆਰਡੀਨੇਟਰ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਹੋਣਗੇ। ਡੀ.ਈ.ਓ ਸਕੈਂਡਰੀ ਵੱਲੋਂ ਬਲਾਕ ਪੱਧਰ ਤੇ ਮੁਕਾਬਲਿਆਂ ਲਈ ਵਿਦਿਅਕ ਸੰਸਥਾਵਾਂ ਦੀ ਅਤੇ ਜੱਜ ਦੀ ਚੋਣ ਕੀਤੀ ਜਾਵੇਗੀ ਅਤੇ ਲੋੜੀਦੇ ਹੋਰ ਪ੍ਰਬੰਧ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਰਾਜ ਪੱਧਰ ਦੇ ਮੁਕਾਬਲੇ ਜੋਨਲ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ• ਦੇ ਦਫਤਰ ਵੱਲੋਂ ਅਤੇ ਰਾਸ਼ਟਰ ਪੱਧਰ ਦੇ ਮੁਕਾਬਲੇ ਨਹਿਰੂ ਯੁਵਾ ਕੇਂਦਰ ਸੰਗਠਨ ਮੁੱਖ ਦਫਤਰ ਨਵੀ ਦਿੱਲੀ ਭਾਰਤ ਸਰਕਾਰ ਵੱਲੋਂ ਕਰਵਾਏ ਜਾਣਗੇ।