ਨਹਿਰਾਂ ਦੇ ਤਲ ਹੇਠ ਕੰਕਰੀਟ ਵਿਛਾਉਣ ਦੇ ਵਿਰੋਧ ਵਿੱਚ ਲੱਗੇ ਮੋਰਚੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਭਰਵੀੰ ਸ਼ਮੂਲੀਅਤ
ਪੰਜਾਬ ਦੀ ਆਬੋ ਹਵਾ ਨਹੀ ਵਿਗਾੜਨ ਦਿੱਤੀ ਜਾਵੇਗੀ- ਅਵਤਾਰ ਮਹਿਮਾ
ਨਹਿਰਾਂ ਦੇ ਤਲ ਹੇਠ ਕੰਕਰੀਟ ਵਿਛਾਉਣ ਦੇ ਵਿਰੋਧ ਵਿੱਚ ਲੱਗੇ ਮੋਰਚੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਭਰਵੀੰ ਸ਼ਮੂਲੀਅਤ
ਪੰਜਾਬ ਦੀ ਆਬੋ ਹਵਾ ਨਹੀ ਵਿਗਾੜਨ ਦਿੱਤੀ ਜਾਵੇਗੀ- ਅਵਤਾਰ ਮਹਿਮਾ
ਘੱਲ ਖੁਰਦ 15 ਜਨਵਰੀ, 2023: ਅੱਜ ਘੱਲ ਖੁਰਦ ਵਿਖੇ ਜੌੜੀਆਂ ਨਹਿਰਾਂ ਤੇ ਸਰਕਾਰ ਵਲੋਂ ਕੰਕਰੀਟ ਅਤੇ ਪੌਲੀਥੀਨ ਵਿਛਾਉਣ ਦੇ ਵਿਰੋਧ ਵਿੱਚ ਹੋਏ ਇਕੱਠ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਵਿੱਚ ਭਰਵੀੰ ਸ਼ਮੂਲੀਅਤ ਕੀਤੀ। ਜਥੇਬੰਦੀ ਦੇ ਵਰਕਰ ਜੋਸ਼ੀਲੇ ਨਾਹਰਿਆਂ ਨਾਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਪੰਡਾਲ ਵਿੱਚ ਸ਼ਾਮਲ ਹੋਏ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਪੰਜਾਬ ਅਤੇ ਕੇੰਦਰ ਸਰਕਾਰ ਵਲੋਂ ਪੰਜਾਬ ਨੂੰ ਬਰਬਾਦ ਕਰਨ ਦਾ ਚੌਤਰਫਾ ਹਮਲਾ ਵਿੱਢਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਾਕਮਾਂ ਵਾਂਗੂ ਮੌਜੂਦਾ ਮੁੱਖਮੰਤਰੀ ਵੀ ਇੱਕ ਪਾਸੇ ਪੰਜਾਬ ਦੇ ਪਾਣੀ ਬਚਾਉਣ ਦਾ ਦਾਅਵਾ ਕਰਦਾ ਹੈ ਅਤੇ ਦੂਜੇ ਪਾਸੇ ਕੇੰਦਰ ਸਾਹਮਣੇ ਝੁਕ ਕੇ ਪੰਜਾਬ ਵਿਰੋਧੀ ਹਰ ਫੈਸਲਾ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਪੰਜਾਬ ਦੀ ਆਬੋ ਹਵਾ ਖਰਾਬ ਨਹੀ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਦੇ ਮੁਨਾਫੇ ਲਈ ਧਰਤੀ ਹੇਠਲੇ ਅਤੇ ਦਰਿਆਈ ਪਾਣੀ ਨੂੰ ਦੂਸ਼ਿਤ ਕਰਨ ਤੋਂ ਰੋਕਣ ਲਈ ਲਗਾਤਾਰ ਸੰਘਰਸ਼ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਰੇਗਿਸਤਾਨ ਨਹੀ ਬਨਣ ਦੇਵਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਵਿੱਚ ਸਰਗਰਮ ਸਾਰੀਆਂ ਕਿਸਾਨ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਧਿਰਾਂ ਨੂੰ ਗੰਭੀਰ ਵਿਚਾਰ ਚਰਚਾ ਕਰਕੇ ਇੱਕਜੁੱਟ ਮੋਰਚਾ ਖੋਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸਕੱਤਰ ਸੁਰਜੀਤ ਬਜ਼ੀਦਪੁਰ, ਨਿਰਮਲ ਸਿੰਘ ਰੱਜੀਵਾਲਾ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਇੰਦਰਜੀਤ ਸਿੰਘ ਖਵਾਜ਼ਾ ਖੜਕ, ਹਰਜੀਤ ਸਿੰਘ ਲੁਹਾਮ, ਦਰਸ਼ਨ ਸਿੰਘ ਲੁਹਾਮ, ਕੁਲਦੀਪ ਸਿੰਘ ਰੁਕਨਸ਼ਾਹ, ਹਾਕਮ ਸਿੰਘ , ਲਖਵਿੰਦਰ ਸਿੰਘ ਕਰਮੂਵਾਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਸਨ।