Ferozepur News
ਨਸ਼ੇ ਦੀ ਬੀਮਾਰੀ ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣਾ ਜ਼ਰੂਰੀ – ਜਸਵਿੰਦਰ ਸਿੰਘ ਲੈਕਚਰਾਰ
ਨਸ਼ਾ ਇੱਕ ਅਜਿਹਾ ਸ਼ਬਦ ਹੈ ਜੋ ਜਦੋਂ ਹੀ ਕੰਨਾਂ ਵਿੱਚ ਪੈਂਦਾ ਹੈ ਤਾਂ ਭਾਵੇਂ
ਫਿਰੋਜ਼ਪੁਰ ਉਹ ਛੇ ਸਾਲ ਦਾ ਬੱਚਾ ਹੋਵੇ ਉਹ ਇਹ ਹੀ ਕਹੇਗਾ ਕਿ ਬੜੀ ਮਾੜੀ ਚੀਜ਼ ਹੈ ਜੇ ਇਹ ਧਾਰਨਾ ਇੱਕ ਛੋਟਾ ਬੱਚਾ ਸਮਾਜ ਤੋਂ ਸਿੱਖਦਾ ਹੈ ਜਾਂ ਪਰਿਵਾਰ ਵੱਲੋਂ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਫਿਰ ਕਿਵੇਂ ਇਹ ਧਾਰਨਾ ਉਮਰ ਦੇ ਨਾਲ ਪੱਕੀ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੀ ਹੈ ਅਤੇ ਅਤੇ ਕੀ ਕਾਰਨ ਬਣਦਾ ਹੈ ਕਿ ਛੋਟੀ ਉਮਰੇ ਬੱਚੇ ਇਸ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਨਸ਼ੇ ਰੂਪੀ ਇੱਕ ਆਲੀਸ਼ਾਨ ਸਵੀਮਿੰਗ ਪੂਲ ਵਿੱਚ ਤਾਰੀਆਂ ਲਾਉਣ ਲੱਗ ਜਾਂਦੇ ਹਨ ਇਹ ਨਸ਼ਾ ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਨੂੰ ਸਰਦੀਆਂ ਵਿਚ ਕੋਸੀ ਨਿੱਘੀ ਗਲਵੱਕੜੀ ਅਤੇ ਗਰਮੀਆਂ ਵਿੱਚ ਠੰਡੀਰ ਦਾ ਅਨੁਭਵ ਕਰਾਉਂਦਾ ਹੈ ਜ਼ਿੰਦਗੀ ਵਿੱਚ ਬਨਾਵਟੀ ਮਜ਼ਾ ਅਤੇ ਹਵਾ ਵਿੱਚ ਉੱਡਣ ਵਾਲਾ ਹੋਲਾਪਨ ਆ ਜਾਂਦਾ ਹੈ ਪਰ ਹੌਲੀ ਹੌਲੀ ਕਦੋਂ ਇਹ ਆਲੀਸ਼ਾਨ ਸਵੀਮਿੰਗ ਪੂਲ ਮਜ਼ੇਦਾਰ ਤੋਂ ਮਜਬੂਰੀ ਤੇ ਫਿਰ ਇੱਕ ਦਲਦਲ ਦੀ ਸ਼ਕਲ ਲੈ ਲੈਂਦਾ ਹੈ ਇਹ ਪਤਾ ਹੀ ਨਹੀਂ ਲੱਗਦਾ ਸ਼ਾਇਦ ਇਹੋ ਹੀ ਬਿਮਾਰੀ ਹੈ ਅਤੇ ਇਸੇ ਨੂੰ ਹੀ ਸਮਝਣ ਦੀ ਲੋੜ ਹੈ ਨਸ਼ਾ ਦੁਨੀਆਂ ਦੀ ਇੱਕ ਇਕਲੌਤੀ ਸਭ ਤੋਂ ਚਲਾਕ ਬਿਮਾਰੀ ਹੈ ਜੋ ਕਿ ਬੰਦਾ ਆਪ ਸਹਿੜਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਨਸ਼ੇਬਾਜ਼ ਇਸ ਬੀਮਾਰੀ ਨੂੰ ਆਪ ਹੀ ਆਪਣੇ ਹੱਥੀਂ ਲਾਉਂਦਾ ਹੈ ਅਤੇ ਇਸੇ ਕਰਕੇ ਇਸ ਬੀਮਾਰੀ ਦੇ ਸ਼ਿਕਾਰ ਨੂੰ ਹਮੇਸ਼ਾਂ ਪਰਿਵਾਰ ਤੇ ਸਮਾਜ ਤੋਂ ਇਹ ਮਿਹਣਾ ਅਕਸਰ ਮਿਲਦਾ ਰਹਿੰਦਾ ਹੈ ਕਿ ਇੰਨੇ ਇਹ ਬਿਮਾਰੀ ਆਪ ਹੀ ਸਹੇੜੀ ਹੈ ਹਾਂ ਹਰ ਇਨਸਾਨ ਜੋ ਨਸ਼ੇ ਦੀ ਬੀਮਾਰੀ ਤੋਂ ਪੀੜਤ ਹੈ ਉਸ ਨੇ ਪਹਿਲੀ ਗੋਲੀ ਪਹਿਲਾ ਕੈਪਸੂਲ ਪਹਿਲਾ ਟੀਕਾ ਆਪਣੇ ਹੱਥ ਨਾਲ ਹੀ ਲਾਇਆ ਜਾ ਮੂੰਹ ਵਿੱਚ ਪਾਇਆ ਹੋਵੇਗਾ ਇਸ ਲਈ ਅਸੀਂ ਕਸੂਰਵਾਰ ਹਾਂ,ਜਿਸ ਪਿੱਛੇ ਕਾਰਨ ਅੱਲ੍ਹੜ ਉਮਰੇ ਹਰ ਉਹ ਕੰਮ ਨੂੰ ਕਰਨ ਦਾ ਚੈਲੰਜ ਸਵੀਕਾਰ ਕਰਨਾ ਜਿਸ ਤੋਂ ਰੋਕਿਆ ਜਾਵੇ ਜਾਂ ਸੁਸਾਇਟੀ ਭਾਵ ਯਾਰ ਦੋਸਤ ਬਣਦੇ ਹਨ ਪਰ ਉਹ ਪਹਿਲੀ ਪਹਿਲੀ ਡੋਜ਼ ਤੋਂ ਬਾਅਦ ਲਗਾਤਾਰ ਡੋਜ ਦਾ ਵਧਣਾ ਅਤੇ ਇਕ ਨਸ਼ੇਡੀ ਭਾਵ ਮਾਨਸਿਕ ਰੋਗੀ ਬਣਨ ਪਿੱਛੇ ਕਾਰਨ ਉਸ ਦੀ ਪਹਿਲੀ ਡੋਜ਼ ਨਹੀਂ ਹੁੰਦਾ ਬਲਕਿ ਉਸ ਦੀ ਦਿਮਾਗ ਦੀ ਬਣਤਰ ਹੁੰਦਾ ਹੈ ਕਿਉਂ ਜੋ ਇੱਕ ਨਸ਼ੇਬਾਜ਼ ਦੀ ਦਿਮਾਗੀ ਬਣਤਰ ਆਮ ਇਨਸਾਨਾਂ ਤੋਂ ਵੱਖਰੀ ਹੁੰਦੀ ਹੈ ਅਤੇ ਜੋ ਉਸ ਨੂੰ ਆਪਣੇ ਪੁਰਖਾਂ ਭਾਵ ਜੀਨਜ਼ ਵਿਚੋਂ ਮਿਲਦੀ ਹੈ ਹਾਂ ਇੱਕ ਇਨਸਾਨ ਜਦੋਂ ਕਿਸੇ ਵੀ ਨਸ਼ੇ ਦਾ ਪਹਿਲਾ ਪੈੱਗ ਪਹਿਲੀ ਗੋਲੀ ਪਹਿਲਾ ਕੈਪਸੂਲ ਪਹਿਲਾ ਟੀਕਾ ਚੱਖਦਾ ਹੈ ਤਾਂ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਸਰੂਰ ਉਸ ਦਾ ਸਰੀਰ ਗਾਲ ਦਵੇਗਾ ਅਤੇ ਉਸ ਨੂੰ ਹਸਪਤਾਲਾਂ ਦੇ ਬੈਡਾਂ ਤੱਕ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹੁੰਚਾ ਦੇਵੇਗਾ ਨਸ਼ੇ ਦੀ ਬਿਮਾਰੀ ਨਾਲ ਇੱਕ ਬਦਨਸੀਬੀ ਹੋਰ ਜੁੜੀ ਹੁੰਦੀ ਹੈ ਕਿ ਇਸ ਬਿਮਾਰੀ ਦੇ ਪੀੜਤ ਨਾਲ ਕੋਈ ਹਮਦਰਦੀ ਨਹੀਂ ਕਰਦਾ ਅਤੇ ਇਹ ਸੋਚਦੇ ਹਨ ਕਿ ਇਹ ਮਜ਼ੇ ਲੈ ਰਿਹਾ ਹੈ ਜਦਕਿ ਨਸ਼ਾ ਇਸ ਬਿਮਾਰੀ ਦੇ ਪੀੜਤ ਲਈ ਇੱਕ ਮਜਬੂਰੀ ਬਣ ਜਾਂਦਾ ਹੈ ਅਤੇ ਜੀਣ ਦਾ ਸਹਾਰਾ ਹੁੰਦਾ ਹੈ ਅਤੇ ਜੇ ਪਰਿਵਾਰ ਚਾਹੁੰਦਾ ਹੈ ਕਿ ਅਸੀਂ ਉਸ ਤੋਂ ਇਹ ਜੀਣ ਦਾ ਸਹਾਰਾ ਦੂਰ ਕਰ ਦੇਈਏ ਤਾਂ ਫਿਰ ਉਨ੍ਹਾਂ ਨੂੰ ਸਾਰੀ ਉਮਰ ਲਈ ਉਸ ਸ਼ਖ਼ਸ ਦਾ ਸਹਾਰਾ ਬਣਨ ਲਈ ਉਸ ਨੂੰ ਇੱਕ ਨਵੇਂ ਜੰਮੇ ਬੱਚੇ ਵਾਂਗੂੰ ਪਾਲਣ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਮੈਂ ਇੱਥੇ ਇਹ ਵੀ ਕਹਾਂਗਾ ਕਿ ਇੱਕ ਨਸ਼ੇ ਦੀ ਬਿਮਾਰੀ ਵਿੱਚ ਫਸੇ ਆਦਮੀ ਨੂੰ ਬਚਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਰਿਵਾਰ ਦਾ ਹੁੰਦਾ ਹੈ । ਇਹ ਪਰਿਵਾਰ ਦੇ ਹੱਥ ਹੁੰਦਾ ਹੈ ਕਿ ਬੰਦੇ ਨੂੰ ਬਚਾਅ ਲਏ ਜਾਂ ਮਰਵਾ ਲਏ ਇਸ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹ ਦਿਮਾਗ ਦੀ ਬੀਮਾਰੀ ਹੈ ਤੇ ਜਿਸ ਵਿੱਚ ਜਿਹੜਾ ਇਨਸਾਨ ਇਸ ਦੀ ਵਰਤੋਂ ਕਰ ਰਿਹਾ ਹੁੰਦਾ ਹੈ ਉਸ ਦਾ ਦਿਮਾਗ ਗੱਦਾਰ ਹੋ ਚੁੱਕਾ ਹੁੰਦਾ ਸ਼ੁਰੂਆਤੀ ਦੌਰ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਦੀ ਸਲਾਹ ਅਤੇ ਉਪਚਾਰ ਵੀ ਜ਼ਰੂਰੀ ਹੈ। ਨਸ਼ੇ ਦਾ ਇੱਕੋ ਹੀ ਇਲਾਜ ਹੈ ਕਿ ਬਿਮਾਰ ਬੰਦਾ ਆਪਣੇ ਦਿਮਾਗ ਤੋਂ ਕੰਮ ਲੈਣਾ ਬੰਦ ਕਰਕੇ ਕਿਸੇ ਹੋਰ ਨੂੰ ਆਪਦੇ ਆਪ ਨੂੰ ਸਪੁਰਦ ਕਰ ਦੇਵੇ ਪਰ ਇਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਸਪੁਰਦ ਕਰਨ ਵਾਲਾ ਇਸ ਸਥਿਤੀ ਵਿੱਚ ਇੰਨੇ ਵਿਵੇਕ ਦਾ ਮਾਲਕ ਨਹੀਂ ਹੁੰਦਾ ਕਿ ਉਹ ਇਹ ਸੋਚ ਸਕੇ ਕਿ ਕਿਸ ਨੂੰ ਸਪੁਰਦ ਕਰਨਾ ਹੈ ਇਸ ਹਾਲਤ ਵਿੱਚ ਪਰਿਵਾਰ ਨੂੰ ਅਜਿਹੀਆਂ ਸਥਿਤੀਆਂ ਪੈਦਾ ਕਰਨੀਆਂ ਹੋਣਗੀਆਂ ਕਿ ਉਹ ਉਹ ਉਨ੍ਹਾਂ ਨਾਲ ਆਪਦੇ ਆਪ ਨੂੰ ਸਹਿਜ ਮਹਿਸੂਸ ਕਰੇ ਅਤੇ ਸਭ ਤੋਂ ਵੱਡੀ ਗੱਲ ਆਪਣੇ ਦਿਲ ਦੀਆਂ ਗੱਲਾਂ ਉਨ੍ਹਾਂ ਉਨ੍ਹਾਂ ਨਾਲ ਸਾਂਝੀਆਂ ਕਰ ਸਕੇ ਪਰ ਇਹ ਸਥਿਤੀ ਪੈਦਾ ਕਰਨ ਲਈ ਪਰਿਵਾਰ ਨੂੰ ਇੱਕ ਬੜਾ ਵੱਡਾ ਯੋਗਦਾਨ ਦੇਣਾ ਪੈਂਦਾ ਹੈ ਇੱਥੇ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇੱਕ ਇੱਕ ਨਸ਼ੇ ਦੀ ਬਿਮਾਰੀ ਦੇ ਸ਼ਿਕਾਰ ਨੂੰ ਠੀਕ ਕਰਨ ਲਈ ਉਸ ਪੀੜਤ ਵਿਅਕਤੀ ਨਾਲੋਂ ਉਸ ਦੇ ਪਰਿਵਾਰ ਦਾ ਪੰਜ ਗੁਣਾ ਵੱਧ ਯੋਗਦਾਨ ਹੁੰਦਾ ਹੈ ਮੈਂ ਇੱਥੇ ਇਲਾਜ ਦੀ ਗੱਲ ਦਵਾਈਆਂ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ ਕਿਉਂਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਪਰਿਵਾਰ ਵਿੱਚ ਹੈ ਦਵਾਈਆਂ ਤਾਂ ਮੁਢਲੇ ਦੌਰ ਵਿੱਚ ਕੁਝ ਚਿਰ ਕੰਮ ਕਰਦੀਆਂ ਹਨ ਅਤੇ ਸਿਰਫ਼ ਦਿਮਾਗੀ ਤੌਰ ਤੇ ਬੰਦੇ ਨੂੰ ਸੰਤੁਸ਼ਟੀ ਦਿੰਦੀਆਂ ਹਨ ਕਿ ਮੇਰਾ ਇਲਾਜ ਚੱਲ ਰਿਹਾ ਹੈ ਮੈਨੂੰ ਤੋੜ ਨਹੀਂ ਲੱਗੇਗੀ ਪਰਿਵਾਰ ਨੂੰ ਸਮਝਣਾ ਪਵੇਗਾ ਕਿ ਅਸੀਂ ਉਸ ਦੀ ਕਿਸ ਤਰ੍ਹਾਂ ਮਦਦ ਕਰਨੀ ਹੈ ਉਸ ਦੇ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣਾ ਪਏਗਾ ਬਿਮਾਰੀ ਕਿੱਥੇ ਅਸਰ ਕਰਦੀ ਹੈ ਅਤੇ ਇਸ ਤੋਂ ਬਾਹਰ ਨਿਕਲਣ ਲਈ ਕੀ ਕਰਨਾ ਚਾਹੀਦਾ ਹੈ ਇਸ ਦੀ ਜਾਣਕਾਰੀ ਨਸ਼ੇ ਦੀ ਬਿਮਾਰੀ ਦੇ ਪੀੜਤ ਨਾਲੋਂ ਪਰਿਵਾਰ ਨੂੰ ਵੱਧ ਹੋਣੀ ਚਾਹੀਦੀ ਹੈ ਤਾਂ ਹੀ ਉਹ ਉਸ ਦੀ ਮਦਦ ਕਰ ਸਕਣਗੇ ਅਧੂਰੀ ਜਾਣਕਾਰੀ ਵੀ ਘਾਤਕ ਸਿੱਧ ਹੋ ਸਕਦੀ ਹੈ ਅਸਲ ਵਿੱਚ ਬਿਮਾਰੀ ਨਸ਼ੇ ਦੀ ਨਹੀ ਹੈ ਤਲਬ ਦੀ ਹੈ ਕ੍ਰੇਵਿੰਗ ਦੀ ਹੈ,ਤਲਬ ਜਾਂ ਕ੍ਰੇਵਿੰਗ ਤੋਂ ਭਾਵ ਹੈ ਨਸ਼ੇ ਦੌਰਾਨ ਗੁਜਰੇ ਚੰਗੇ ਸਮੇਂ ਅਤੇ ਖੁਸ਼ੀ ਦੇ ਪਲਾਂ ਦੀਆਂ ਯਾਦਾਂ ਤੇ ਇਸ ਤਲਬ ਨਾਲ ਲੜਨ ਦੇ ਤਰੀਕੇ ਸਿੱਖਣੇ ਜਰੂਰੀ ਹਨ ਪਰਿਵਾਰ ਨੂੰ ਵੀ ਤੇ ਪੀੜਤ ਨੂੰ ਵੀ ਪੀੜਤ ਨੇ ਸਿਰਫ ਇੰਨਾ ਕਰਨਾ ਹੈ ਕਿ ਉਹਨੇ ਆਪਦੇ ਆਪ ਨੂੰ ਸਪੁਰਦ ਕਰਨਾ ਹੈ ਆਪਣੇ ਪਰਿਵਾਰ ਦੇ ਮੈਂਬਰ ਜਾਂ ਰਿਕਵਰਿੰਗ ਅਡਿਕਟ ਨੂੰ ਰਿਕਵਰਿੰਗ ਅਡਿਕਟ ਤੋਂ ਭਾਵ ਉਹ ਇਨਸਾਨ ਹੈ ਜੋ ਬਿਮਾਰੀ ਤੋਂ ਦੂਰੀ ਬਣਾ ਕੇ ਤਲਬ ਨਾਲ ਲੜਨ ਦੇ ਤਰੀਕੇ ਸਿੱਖ ਕੇ ਵਧੀਆ ਜ਼ਿੰਦਗੀ ਜੀਅ ਰਿਹਾ ਹੈ। ਪਰਿਵਾਰ ਵਿੱਚੋਂ ਇਹ ਮੈਂਬਰ ਉਸ ਦੀ ਪਤਨੀ ਜਾਂ ਉਸ ਦੇ ਮਾਤਾ ਪਿਤਾ ਹੋ ਸਕਦੇ ਹਨ। ਇੱਥੇ ਇਹ ਗੱਲ ਰਿਕਵਰੀ ਦਾ ਨਿਚੋੜ ਹੈ ਕਿ ਕ੍ਰੇਵਿੰਗ ਜਾਂ ਤਲਬ ਆਉਣ ਤੇ ਉਸ ਵਿੱਚੋਂ ਮਜ਼ਾ ਲੈਣ ਦੀ ਬਜਾਏ ਉਸ ਨੂੰ ਆਪਣੇ ਸਪੌਨਸਰ ਨਾਲ ਸ਼ੇਅਰ ਕਰੋ ਅਤੇ ਉਸ ਵੇਲੇ ਖਾਲੀ ਪੇਟ ਨਾ ਰਹੋ ਕੁਝ ਖਾ ਲਓ ਜੇ ਸ਼ੂਗਰ ਦੀ ਪ੍ਰੋਬਲਮ ਨਹੀਂ ਹੈ ਤਾਂ ਮਿੱਠਾ ਖਾਣਾ ਲਾਹੇਵੰਦ ਰਹੇਗਾ। ਇਸ ਤੋਂ ਬਾਅਦ ਪਰਿਵਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੇ ਜਦੋਂ ਸਾਨੂੰ ਸਪੁਰਦ ਕਰਤਾ ਤੇ ਸਾਡਾ ਅੱਗੇ ਕੀ ਫਰਜ਼ ਹੈ ਅਸੀਂ ਉਸ ਨੂੰ ਕਿਵੇਂ ਸੰਭਾਲਣਾ ਹੈ ‘ਮੈਂ ਅਕਸਰ ਹੀ ਹਸਪਤਾਲਾਂ ਜਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਣਾ ਹਾਂ ਤਾ ਜਦੋਂ ਗੱਲਬਾਤ ਦੋਰਾਨ ਪਰਿਵਾਰਕ ਮੈਂਬਰ ਤੋਂ ਪੁੱਛਦਾ ਹਾਂ ਕਿ ਤੁਸੀਂ ਇਸ ਨੂੰ ਇੱਥੇ ਇਲਾਜ ਲਈ ਲੈ ਕੇ ਆਏ ਮੰਨ ਲਓ ਜੇ ਇਹ ਤੁਹਾਨੂੰ ਘਰੇ ਜਾ ਕੇ ਇਹ ਕਹਿੰਦਾ ਹੈ ਕਿ ਮੇਰਾ ਹਾਲੇ ਵੀ ਨਸ਼ਾ ਕਰਨ ਨੂੰ ਦਿਲ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ ਤਾਂ ਲਗਭਗ ਸਾਰੇ ਪਰਿਵਾਰਾਂ ਦਾ ਇੱਕੋ ਹੀ ਉੱਤਰ ਹੁੰਦਾ ਹੈ ਕਿ ਫਿਰ ਤਾਂ ਇਹ ਡਾਂਗਾਂ ਵਾਲਾ ਹੈ ਅਸੀਂ ਇਸ ਪਿੱਛੇ ਆ ਕਰਤਾ ਉਹ ਕਰਤਾ ਇੰਨੇ ਆ ਵੇਚਤਾ ਵੱਟਤਾ ਉਜਾੜਤਾ ਇਹੋ ਹੀ ਗੱਲਾਂ ਹੁੰਦੀਆਂ ਹਨ ਅਸਲ ਵਿੱਚ ਜਦੋਂ ਪਰਿਵਾਰ ਆਪਣੇ ਮਰੀਜ਼ ਨੂੰ ਹਸਪਤਾਲ ਲੈ ਕੇ ਆਂਦਾ ਹੈ ਤਾਂ ਉਹਨਾ ਨੂੰ ਗੁਲੂਕੋਜ਼ ਦੀ ਸ਼ੀਸ਼ੀ ਤੇ ਉਸ ਵਿੱਚ ਪਈਆਂ ਦਵਾਈਆਂ ਵੇਖ ਕਿ ਇੰਝ ਲੱਗਦਾ ਹੈ ਕਿ ਬੱਸ ਹੁਣ ਇਹ ਠੀਕ ਹੋ ਜਾਏਗਾ ਪਰ ਇਸ ਬਿਮਾਰੀ ਦਾ ਅਸਲ ਇਲਾਜ ਤਾਂ ਸ਼ੁਰੂ ਹੀ ਉਦੋਂ ਹੁੰਦਾ ਹੈ ਜਦੋਂ ਪੀੜ੍ਹਿਤ ਸਪਤਾਲ ਤੋਂ ਬਾਹਰ ਪੈਰ ਰੱਖਦਾ ਹੈ ਪਰ ਉਸ ਸਮੇਂ ਘਰ ਵਾਲੇ ਇਹ ਸਮਝਦੇ ਹਨ ਕਿ ਨਹੀਂ ਬੱਸ ਹੁਣ ਇਹ ਠੀਕ ਹੋ ਗਿਆ ਹੈ ਅਤੇ ਆਪਣੇ ਕੰਮ ਕਾਰ ਤੇ ਜਾ ਸਕਦਾ ਹੈ ਇੱਥੇ ਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਿਉਂਕਿ ਉਸ ਨੂੰ ਹਾਲੇ ਸਰੀਰਿਕ ਤੌਰ ਤੇ ਹੀ ਤੰਦਰੁਸਤੀ ਮਿਲੀ ਹੁੰਦੀ ਹੈ ਦਿਮਾਗੀ ਤੌਰ ਤੇ ਹਾਲੇ ਵੀ ਉਹ ਬਿਮਾਰ ਹੈ ਅਤੇ ਹਾਲੇ ਇੰਨਾ ਪੱਕਾ ਨਹੀਂ ਹੋਇਆ ਹੁੰਦਾ ਕਿ ਉਹ ਤਲਬ ਨਾਲ ਲੜ ਸਕੇ, ਭਾਵ ਜਦੋਂ ਉਹ ਵਾਪਸ ਉਨ੍ਹਾਂ ਰਾਹਾਂ ਉਨ੍ਹਾਂ ਗਲੀਆਂ ਉਨ੍ਹਾਂ ਯਾਰਾਂ ਦੋਸਤਾਂ ਉਨ੍ਹਾਂ ਥਾਵਾਂ ਤੇ ਜਾਵੇਗਾ ਜਿੱਥੇ ਉਹ ਨਸ਼ਾ ਕਰਦਾ ਸੀ ਤਾਂ ਉਸ ਦੇ ਨਸ਼ੇ ਦੀ ਦੁਬਾਰਾ ਵਰਤੋਂ ਕਰਨ ਦੇ ਚਾਂਸ ਬਹੁਤ ਵੱਧ ਜਾਂਦੇ ਹਨ ਪਰਿਵਾਰ ਨੂੰ ਇਹ ਗੱਲ ਨਹੀਂ ਪਤਾ ਹੁੰਦੀ ਕਿ ਨਸ਼ਾ ਛੱਡਿਆ ਨਹੀਂ ਜਾ ਸਕਦਾ ਨਸ਼ੇ ਤੋਂ ਦੂਰ ਰਿਹਾ ਜਾ ਸਕਦਾ ਹੈ ਤੇ ਉਸ ਤੋਂ ਦੂਰੀ ਬਣਾਉਣ ਲਈ ਉਸ ਤੋਂ ਦੂਰ ਰਹਿਣ ਦੇ ਤਰੀਕੇ ਸਿੱਖਣੇ ਪਊਗੇ ਇਹ ਤਰੀਕੇ ਸਿੱਖਣ ਲਈ ਮਰੀਜ਼ ਨੂੰ ਕੁਝ ਦੇਰ ਜਿਹੜੀ ਉਸ ਦੀ ਆਮ ਜ਼ਿੰਦਗੀ ਵਿੱਚ ਨਸ਼ੇ ਕਰਨ ਵੇਲੇ ਜੋ ਉਹ ਕਾਰ ਵਿਹਾਰ ਜਾਂ ਕੰਮ ਕਰਦਾ ਸੀ ਉਹਨਾ ਤੋਂ ਦੂਰ ਰੱਖਣਾ ਪਵੇਗਾ ਪਰ ਇਸ ਵੇਲੇ ਪਰਿਵਾਰ ਨੂੰ ਇਹ ਸੰਤੁਸ਼ਟੀ ਹੁੰਦੀ ਹੈ ਵੀ ਇਲਾਜ ਕਰਾ ਲਿਆ ਹੈ ਇਸ ਨੇ ਅਤੇ ਹੁਣ ਦੁਬਾਰਾ ਇਹ ਨਸ਼ਾ ਨਹੀਂ ਕਰਦਾ ਅਤੇ ਪੀੜਤ ਨੂੰ ਇੰਝ ਲੱਗਦਾ ਹੈ ਕਿ ਉਹ ਹੁਣ ਠੀਕ ਹੋ ਗਿਆ ਹੈ ਅਤੇ ਆਪਣੇ ਕੰਮ ਕਾਰ ਕਰ ਸਕਦਾ ਹੈ ਪਰ ਉਹ ਸਰੀਰਕ ਰੂਪ ਵਿੱਚ ਠੀਕ ਹੋਇਆ ਹੁੰਦਾ ਹੈ ਮਾਨਸਿਕ ਰੂਪ ਵਿੱਚ ਨਹੀਂ ਕਿਉਂਕਿ ਉਸ ਨੇ ਅਜੇ ਨਸ਼ੇ ਤੋਂ ਦੂਰ ਰਹਿਣ ਦੇ ਤਰੀਕੇ ਨਹੀ ਸਿੱਖੇ ਹੁੰਦੇ ਅਤੇ ਜਦੋਂ ਉਹ ਉਨ੍ਹਾਂ ਥਾਵਾਂ ਤੇ ਉਨ੍ਹਾਂ ਰਾਹਾਂ ਅਤੇ ਉਨ੍ਹਾਂ ਯਾਰਾਂ ਦੋਸਤਾਂ ਵਿੱਚ ਦੁਬਾਰਾ ਵਾਪਸ ਜਾਂਦਾ ਹੈ ਤਾਂ ਨਸ਼ੇ ਦੀ ਦੁਬਾਰਾ ਵਰਤੋਂ ਸੁਭਾਵਕ ਹੀ ਹੋ ਜਾਂਦੀ ਹੈ । ਇਸੇ ਲਈ ਪਰਿਵਾਰ ਨੂੰ ਚਾਹੀਦਾ ਹੈ ਕਿ ਜਦੋਂ ਮਰੀਜ ਇਲਾਜ ਕਰਵਾ ਕੇ ਘਰੇ ਆਉਂਦਾ ਹੈ ਤਾਂ ਉਸ ਨੂੰ ਘੱਟੋ ਘੱਟ ਦੋ ਤੋਂ ਤਿੰਨ ਮਹੀਨੇ ਘਰੇ ਰੱਖਿਆ ਜਾਵੇ ਉਸ ਨੂੰ ਇਕੱਲੇ ਬਾਹਰ ਨਾ ਭੇਜਿਆ ਜਾਵੇ ਉਸ ਦੀ ਜੇਬ ਵਿੱਚ ਪੈਸੇ ਨਾ ਹੋਣ ਉਸ ਦੇ ਕੋਲ ਮੋਬਾਈਲ ਫੋਨ ਨਾ ਹੋਵੇ ਉਸ ਦੀ ਪੁਰਾਣੀ ਸਿਮ ਨਾ ਵਰਤੋਂ ਕੀਤੀ ਜਾਵੇ ਪਰ ਇਹ ਤਾਂ ਹੀ ਪਰਿਵਾਰ ਲਈ ਮੁਮਕਿਨ ਹੈ ਜੇ ਪੀੜਤ ਆਵਦੇ ਆਪ ਨੂੰ ਪਰਿਵਾਰ ਦੇ ਸਪੁਰਦ ਕਰ ਦੇਵੇ ਜਿਸ ਲਈ ਉਸ ਨੂੰ ਮੀਟਿੰਗਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ।ਇਸ ਤੋਂ ਬਾਅਦ ਅਗਲਾ ਪੜਾਅ ਸ਼ੁਰੂ ਹੁੰਦਾ ਹੈ ਜੋ ਕਿ ਸਭ ਤੋਂ ਮਹੱਤਵਪੂਰਨ ਹੈ ਇਸ ਪੜਾਅ ਵਿੱਚ ਜਦੋਂ ਪੀੜਤ ਆਪਣੇ ਦਿਲ ਦੀ ਗੱਲ ਪਰਿਵਾਰ ਨਾਲ ਸਾਂਝੀ ਕਰਨੀ ਸ਼ੁਰੂ ਕਰਦਾ ਹੈ ਤਾਂ ਸਮਝੋ ਅਸੀਂ ਲੱਗਭਗ ਬਾਜ਼ੀ ਜਿੱਤ ਲਈ ਹੁਣ ਇੱਥੇ ਪਰਿਵਾਰ ਦਾ ਰੋਲ ਆਉਂਦਾ ਹੈ ਮੰਨ ਲਓ ਕਿ ਇੱਕ ਪੀੜਤ ਵਿਅਕਤੀ ਜੇ ਪਰਿਵਾਰ ਨੂੰ ਇਹ ਕਹਿੰਦਾ ਹੈ ਕਿ ਮੇਰਾ ਨਸ਼ੇ ਕਰਨ ਨੂੰ ਦਿਲ ਕਰਦਾ ਹੈ ਤਾਂ ਅੱਗੋਂ ਪਰਿਵਾਰ ਦਾ ਕੀ ਉੱਤਰ ਹੋਏਗਾ ਤੁਸੀਂ ਸਾਰੇ ਇਹ ਹੀ ਕਹੂਗੇ ਕਿ ਤੂੰ ਅੱਗੇ ਇਨ੍ਹਾਂ ਨੁਕਸਾਨ ਕਰਤਾ ਸਾਡੀ ਥਾਂ ਥਾਂ ਬੇਇਜ਼ਤੀ ਕਰਾ ਕੇ ਹਸਪਤਾਲਾਂ ਚ ਰੋਲਿਆ ਤੇਰਾ ਹਾਲੇ ਵੀ ਦਿਲ ਕਰਦਾ ਹੈ ਪਰ ਜਿਸ ਪਰਿਵਾਰ ਨੇ ਬਿਮਾਰੀ ਨੂੰ ਸਮਝਿਆ ਹੋਵੇਗਾ ਉਹ ਅਜਿਹਾ ਕਹਿਣ ਤੇ ਆਪਣੇ ਪੀੜਤ ਨੂੰ ਸਗੋਂ ਹੌਸਲਾ ਦੇਵੇਗਾ ਕਿ ਇੱਕ ਕਮਜ਼ੋਰ ਆਦਮੀ ਉਨ੍ਹਾਂ ਤੋਂ ਮਦਦ ਮੰਗ ਰਿਹਾ ਹੈ ਅਸਲ ਵਿੱਚ ਪਰਿਵਾਰ ਮਰੀਜ਼ ਤੋਂ ਇਹ ਸੁਣਨਾ ਚਾਹੁੰਦਾ ਹੁੰਦਾ ਹੈ ਕਿ ਮੇਰਾ ਹੁਣ ਨਸ਼ੇ ਕਰਨ ਨੂੰ ਦਿਲ ਨਹੀਂ ਕਰਦਾ ਮੈਨੂੰ ਨਸ਼ੇ ਤੋਂ ਨਫਰਤ ਹੋ ਗਈ ਹੈ ਮੇਰੀਆਂ ਤਾਂ ਹੁਣ ਅੱਖਾਂ ਖੁੱਲ੍ਹ ਗਈਆਂ ਹਨ ਮੈਂ ਤਾਂ ਹਨੇਰੇ ਵਿੱਚ ਜੀਅ ਰਿਹਾ ਸੀ ਪਰ ਇਹ ਸਾਰੇ ਝੂਠ ਹਨ ਇੱਕ ਨਸ਼ੇ ਦੀ ਬਿਮਾਰੀ ਤੋਂ ਪੀੜਤ ਕਦੇ ਵੀ ਨਸ਼ੇ ਤੋਂ ਨਫਰਤ ਨਹੀਂ ਕਰ ਸਕਦਾ ਉਸ ਨੇ ਨਸ਼ੇ ਨੂੰ ਕਿੰਨਾ ਪਿਆਰ ਕੀਤਾ ਹੁੰਦਾ ਹੈ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਆਪਣੇ ਪਰਿਵਾਰ ਤੋਂ ਮਾਂ ਪਿਓ ਤੋਂ ਬੱਚਿਆਂ ਤੋਂ ਤੇ ਖੁਦ ਦੀ ਜ਼ਿੰਦਗੀ ਤੋਂ ਵੀ ਜ਼ਿਆਦਾ ਉਹ ਕਿਵੇਂ ਨਫ਼ਰਤ ਨਸ਼ੇ ਤੋਂ ਨਫ਼ਰਤ ਕਰੇਗਾ ਹਾਂ ਉਸ ਨੂੰ ਇਹ ਗੱਲ ਸਮਝ ਆ ਚੁੱਕੀ ਹੁੰਦੀ ਹੈ ਕਿ ਨਸ਼ਾ ਮੇਰੇ ਲਈ ਨਹੀ ਬਣਿਆ ਮੈਨੂੰ ਇਸ ਤੋਂ ਅਲਰਜੀ ਹੈ ਮੈਂ ਇਹ ਨਹੀਂ ਕਰ ਸਕਦਾ । ਜਿੱਥੋਂ ਤੱਕ ਤਲਬ ਦੀ ਗੱਲ ਹੈ ਕਿਉਂਕਿ ਬਿਮਾਰੀ ਨਸ਼ੇ ਦੀ ਨਹੀਂ ਤਲਬ ਦੀ ਹੈ ਤਲਬ ਸਾਰੀ ਉਮਰ ਹੀ ਆਉਣੀ ਹੈ ਤਲਬ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਉਹ ਰਾਹ ਜਿੱਥੇ ਕਦੇ ਨਸ਼ਾ ਕਰਕੇ ਗੁਜਰੇ, ਉਹ ਜਗਾ ਜਿਥੇ ਨਸ਼ਾ ਕੀਤਾ ਸੀ ਉਹ ਥਾਵਾਂ ਜਿੱਥੋਂ ਨਸ਼ਾ ਲਿਆ ਸੀ ਉਹ ਸਾਰੀਆਂ ਚੀਜ਼ਾਂ ਜੋ ਨਸ਼ੇ ਨਾਲ ਸਬੰਧਤ ਹੋਣ ਸਭ ਤਲਬ ਦਾ ਕਾਰਨ ਬਣਦੀਆਂ ਹਨ ਤਲਬ ਆਉਣੀ ਹੀ ਹੈ ਫਿਰ ਇੱਕ ਨਸ਼ੇ ਦਾ ਮਰੀਜ਼ ਕਿਵੇਂ ਠੀਕ ਹੋਵੇਗਾ ਸਿਰਫ਼ ਇੱਕੋ ਹੀ ਉਸ ਦਾ ਹੱਲ ਹੈ ਨਸ਼ੇ ਦੀ ਤਲਬ ਨਾਲ ਲੜਨ ਦੇ ਤਰੀਕੇ ਸਿੱਖਣੇ ਅਤੇ ਪਰਿਵਾਰ ਲਈ ਇੱਕੋ ਹੀ ਹੱਲ ਹੈ ਕਿ ਤਲਬ ਆਉਣ ਤੇ ਅਸੀਂ ਉਸ ਨੂੰ ਕਿਵੇਂ ਸੰਭਾਲਣਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਇੱਕ ਨਸ਼ੇ ਦਾ ਪੀੜਤ ਆਪਦੇ ਆਪ ਨੂੰ ਕਿਸੇ ਨੂੰ ਸਪੁਰਦ ਕਰਦਾ ਹੈ ਤਾਂ ਉਸ ਵਿੱਚ ਉਸ ਦੀ ਮਾਂ ਪਤਨੀ ਪਿਓ ਤੋਂ ਇਲਾਵਾ ਸਿਰਫ ਉਹ ਲੋਕ ਸ਼ਾਮਲ ਹੋ ਸਕਦੇ ਹਨ ਜੋ ਖੁਦ ਇਸ ਬੀਮਾਰੀ ਚੋਂ ਨਿਕਲੇ ਹੋਣ ਭਾਵ ਰਿਕਵਰਿੰਗ ਅਡਿਕਟ ਪੰਜਾਬੀ ਵਿੱਚ ਇੱਕ ਨਸ਼ੇੜੀ ਹੀ ਨਸ਼ੇੜੀ ਨੂੰ ਬਚਾ ਸਕਦਾ ਹੈ ਤੇ ਉਸ ਦੀ ਸਹੀ ਮਦਦ ਕਰ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਉਹ ਇਸ ਬਿਮਾਰੀ ਤੋਂ ਨਿਕਲ ਕੇ ਇਕ ਸਹੀ ਜ਼ਿੰਦਗੀ ਜਿਉਂਦਾ ਹੋਵੇ ਇੱਕ ਨਸ਼ੇ ਦੇ ਪੀੜਤ ਲਈ ਉਸ ਤੋਂ ਵੱਡਾ ਡਾਕਟਰ ਕੋਈ ਨਹੀਂ ਹੋ ਸਕਦਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜਿਹੇ ਮਰੀਜ਼ ਜੋ ਇਸ ਬੀਮਾਰੀ ਨੂੰ ਮਾਤ ਦੇ ਕੇ ਵਧੀਆ ਜ਼ਿੰਦਗੀ ਜਿਊ ਰਹੇ ਹਨ ਉਹ ਇਕੱਠੇ ਹੋ ਕੇ ਆਪਣੇ ਵਿਚਾਰਾਂ ਦੀ ਸਾਂਝ ਕਰਦੇ ਹਨ ਤਾਂ ਜੋ ਇਕੱਠੇ ਹੋ ਕੇ ਇਸ ਵੱਡੀ ਬਿਮਾਰੀ ਨਾਲ ਲੜ ਸਕਣ ਅਤੇ ਇਸ ਤੋਂ ਦੂਰੀ ਬਣਾ ਕੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਅ ਸਕਣ ਜਿਸ ਨੂੰ ਕਿ ਮੀਟਿੰਗਾਂ ਦਾ ਨਾਂ ਦਿੱਤਾ ਜਾਂਦਾ ਹੈ ਇਸ ਲਈ ਮੈਂ ਨਸ਼ੇ ਤੋਂ ਦੂਰ ਰਹਿਣ ਲਈ ਸਭ ਤੋਂ ਵੱਡੀਆਂ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਤਿੰਨ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ ਤਿੰਨ ਗੱਲਾਂ ਦੇ ਰਾਹ ਤੇ ਤੁਰਨਾ ਚਾਹੀਦਾ ਹੈ ਉਹ ਹਨ ਮੀਟਿੰਗਾਂ ਮੀਟਿੰਗਾਂ ਤੇ ਮੀਟਿੰਗਾਂ ਪਰਿਵਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਮੀਟਿੰਗਾਂ ਦਾ ਪਤਾ ਕਰੇ ਜੋ ਕਿ ਹਰ ਸ਼ਹਿਰ ਹੁੰਦੀਆਂ ਹਨ ਅਤੇ ਉਸ ਨਾਲ ਆਪਣੇ ਪੀੜਤ ਨੂੰ ਜੋੜੇ ਸਾਡੀਆਂ ਮੀਟਿੰਗਾਂ ਦਾ ਇੱਕ ਸਲੋਗਨ ਹੈ ਕਿ ਨਸ਼ੇ ਨੇ ਸਾਨੂੰ ਜੇ ਜੀਉਣ ਨਹੀਂ ਦੇਣਾ ਤਾਂ ਮੀਟਿੰਗਾਂ ਨੇ ਸਾਨੂੰ ਮਾਰਨ ਨਹੀ ਦੇਣਾ ਆਪਣੇ ਬਾਰੇ ਗੱਲ ਕਰਦੇ ਮੈਂ ਇਹੀ ਕਹਾਂਗਾ ਕਿ ਮੈਂ ਮੈਂ ਤਜਿੰਦਰਪਾਲ ਸਿੰਘ ਵਾਲੀਆ ਜੋ ਕਿ ਹਰ ਸ਼ੁੱਕਰਵਾਰ ਅੰਮ੍ਰਿਤਸਰ ਮੀਟਿੰਗ ਕਰਦੇ ਹਨ ਅਤੇ ਵਰਦਾਨ ਗਰੁੱਪ ਦੀਆਂ ਮੀਟਿੰਗਾਂ ਜੋ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਹੁੰਦੀਆਂ ਹਨ ਤੋਂ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਂਦੇ ਹਨ ਅਤੇ ਇਸ ਬਿਮਾਰੀ ਤੋਂ ਦੂਰੀ ਬਣਾ ਕੇ ਆਪਣੀ ਜ਼ਿੰਦਗੀ ਜੀਅ ਰਿਹਾ ਹਾਂ ਪਰ ਜੇ ਮੈਂ ਇਹ ਕਹਾਂ ਕਿ ਇਸ ਬਿਮਾਰੀ ਦੇ ਤੱਤ ਮੇਰੇ ਦਿਮਾਗ ਚੋਂ ਮੁੱਕ ਗਏ ਹਨ ਜਾਂ ਖਤਮ ਹੋ ਗਏ ਹਨ ਜਾਂ ਮੈਨੂੰ ਅੱਜ ਸਾਲਾਂ ਦੇ ਰਿਕਵਰੀ ਪੀਰੀਅਡ ਤੋਂ ਬਾਅਦ ਤਲਬ ਆਉਣੀ ਬੰਦ ਹੋ ਗਈ ਹੈ ਤਾਂ ਇਹ ਨਿਰਾ ਤੇ ਕੋਰਾ ਝੂਠ ਹੈ ਹਾਂ ਇਹ ਇੱਕ ਵੱਡੀ ਸਚਾਈ ਹੈ ਕਿ ਤਲਬ ਨਾਲ ਲੜਦੇ ਲੜਦੇ ਅਖੀਰ ਤਲਬ ਦੀ ਤਾਕਤ ਘਟਦੀ ਜਾਂਦੀ ਹੈ ਅਤੇ ਉਸ ਨਾਲ ਲੜਨ ਵਾਲੇ ਦੀ ਵੱਧਦੀ ਜਾਂਦੀ ਹੈ ਅਤੇ ਤਲਬ ਆਉਣ ਤੇ ਨਸ਼ਾ ਨਾ ਕਰਨ ਵਿੱਚ ਨਸ਼ਾ ਕਰਨ ਨਾਲੋਂ ਜ਼ਿਆਦਾ ਮਜ਼ਾ ਆਉਣ ਲੱਗਦਾ ਹੈ ਪਰ ਇਸ ਤਲਬ ਨਾਲ ਲੜਦੇ ਰਹਿਣ ਲਈ ਮੀਟਿੰਗਾਂ ਅਤੇ ਆਪਣੇ ਭਾਈਚਾਰੇ ਨਾਲ ਸਾਂਝ ਜ਼ਰੂਰੀ ਹੈ ਇਹ ਉਨ੍ਹਾਂ ਇਨਸਾਨਾਂ ਦਾ ਭਾਈਚਾਰਾ ਹੈ ਜੋ ਇਸ ਬੀਮਾਰੀ ਤੇ ਜਿੱਤ ਪਾ ਕੇ ਆਪਣੀ ਜ਼ਿੰਦਗੀ ਨੂੰ ਉੱਚਾਈਆਂ ਤੱਕ ਲੈ ਕੇ ਗਏ ਅਤੇ ਕਾਮਯਾਬੀਆਂ ਦੀ ਬੁਲੰਦੀਆਂ ਨੂੰ ਛੂਹ ਰਹੇ ਹਨ ਮੈਂ ਵੀ ਉਹਨਾਂ ਵੱਲ ਵੇਖ ਕੇ ਅੱਗੇ ਵੱਧ ਰਿਹਾ ਹਾਂ ਅਤੇ ਇੱਕ ਦਿਨ ਦੀ ਜ਼ਿੰਦਗੀ ਜੀ ਰਿਹਾ ਹਾਂ ਅਖੀਰ ਵਿੱਚ ਸਭ ਤੋਂ ਵੱਡੀ ਚੀਜ਼ ਜਿਸ ਨੇ ਮੈਨੂੰ ਇਸ ਤੋਂ ਬਾਹਰ ਕੱਢਿਆ ਉਹ ਹੈ ਮੇਰੇ ਤੋਂ ਵੱਡੀ ਸ਼ਕਤੀ ਜਾਂ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ ਅਰਦਾਸ ਕਰਦੇ ਹਾਂ ਕਿ ਉਹ ਦੂਜੇ ਪੀੜਤਾਂ ਨੂੰ ਵੀ ਇਸ ਤੋਂ ਬਾਹਰ ਕੱਢੇ ਨਸ਼ੇ ਦੀ ਬੀਮਾਰੀ ਇਨਸਾਨ ਨੂੰ ਬਹੁਤ ਹੀ ਨਮੋਸ਼ੀ ਵਾਲੇ ਕੰਮ ਕਰਵਾ ਦਿੰਦੀ ਹੈ ਪਰ ਇਸ ਵਿੱਚ ਇਹ ਕਹਿਣਾ ਕਿ ਉਹ ਮਾੜਾ ਇਨਸਾਨ ਹੈ ਇਹ ਗਲਤ ਹੈ ਨਸ਼ੇ ਦੀ ਬਿਮਾਰੀ ਦੋ ਲੱਤਾਂ ਤੇ ਖੜ੍ਹੀ ਹੁੰਦੀ ਹੈ ਉਹ ਲੱਤਾਂ ਦਾ ਨਾਂਅ ਹੈ ਝੂਠ ਤੇ ਬੇਈਮਾਨੀ ਬੱਸ ਉਨ੍ਹਾਂ ਦੀ ਥਾਂ ਤੇ ਸੱਚ ਅਤੇ ਇਮਾਨਦਾਰੀ ਲੱਤਾਂ ਲਾਓ ਤੇ ਪ੍ਰਮਾਤਮਾ ਸਾਡੇ ਨਾਲ ਹੋ ਜਾਏਗਾ ਨਸ਼ੇ ਕਰਨ ਵਾਲੇ ਇਨਸਾਨ ਨਾਲ ਕਈ ਬੇਵਿਸ਼ਵਾਸੀ ਬੇਯਕੀਨੀਆਂ ਜੁੜੀਆਂ ਹੁੰਦੀਆਂ ਹਨ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਸ਼ੇ ਤੋਂ ਬਾਹਰ ਨਿਕਲਿਆ ਇਨਸਾਨ ਇਮਾਨਦਾਰੀ ਅਤੇ ਸੱਚਾਈ ਦੀ ਮਿਸਾਲ ਹੁੰਦਾ ਹੈ ਕਿਉਂਕਿ ਨਸ਼ੇ ਤੋਂ ਦੂਰ ਰਹਿਣ ਲਈ ਇਨ੍ਹਾਂ ਦੋਵਾਂ ਲੱਤਾਂ ਤੇ ਤੁਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਝੂਠ ਤੇ ਬੇਈਮਾਨੀ ਉਸ ਨੂੰ ਦੁਬਾਰਾ ਨਸ਼ੇ ਵਲ ਲੈ ਜਾਏਗੀ ਅਖੀਰ ਵਿੱਚ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇੱਕ ਨਸ਼ੇ ਦੇ ਪੀੜਤ ਨੂੰ ਬੜੀ ਵੱਡੀ ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਕਿ ਉਸ ਨੇ ਨਸ਼ਾ ਨਾ ਕੀਤਾ ਹੋਵੇ ਪਰ ਫਿਰ ਵੀ ਕਈ ਵਾਰੀ ਪਰਿਵਾਰ ਵਾਲੇ ਸ਼ੱਕ ਕਰ ਲੈਂਦੇ ਹਨ ਇੱਥੇ ਮੈਂ ਆਪਣੀ ਗੱਲ ਸਾਂਝੀ ਕਰਾਂਗਾ ਜੋ ਕਿ ਮੇਰੇ ਸਪੋਂਸਰ ਤਜਿੰਦਰ ਸਿੰਘ ਵਾਲੀਆ ਨੇ ਮੈਨੂੰ ਕੀਤੀ ਸੀ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਹੁਣ ਨਸ਼ਾ ਨਹੀਂ ਵੀ ਕੀਤਾ ਹੁੰਦਾ ਤਾਂ ਵੀ ਮੇਰੇ ਘਰ ਦੇ ਮੈਨੂੰ ਕਹਿੰਦੇ ਹਨ ਕਿ ਤੇਰੀਆਂ ਅੱਖਾਂ ਲਾਲ ਨੇ ਕਿਤੇ ਤੂੰ ਅੱਜ ਨਸ਼ਾ ਤਾਂ ਨਹੀ ਕੀਤਾ ਇਸ ਮੌਕੇ ਜ਼ਿਆਦਾਤਰ ਪੀੜਤ ਇਹੋ ਹੀ ਕਹਿੰਦੇ ਹਨ ਕਿ ਮੈਂ ਤੁਹਾਡੇ ਪਿੱਛੇ ਸਾਰਾ ਕੁਝ ਛਡਤਾ ਆਹ ਕੀਤਾ ਤੁਸੀ ਹਾਲੇ ਵੀ ਮੇਰੇ ਤੇ ਸ਼ੱਕ ਕਰਦੇ ਹੋ ਲਉ ਮੈਂ ਹੁਣ ਚੱਲਿਆ ਨਸ਼ਾ ਕਰਨ ਮੇਰਾ ਦਿਮਾਗ ਵੀ ਇਹ ਕਹਿਣ ਅਤੇ ਕਰਨ ਲਈ ਤਿਆਰ ਹੋ ਰਿਹਾ ਸੀ ਪਰ ਜਦੋਂ ਵਾਲੀਆ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਗੱਲ ਨੇ ਮੇਰੇ ਦਿਲ ਨੂੰ ਝੰਜੋੜਿਆ ਉਨ੍ਹਾਂ ਕਿਹਾ ਕਿ ਮੇਰੀ ਘਰਵਾਲੀ ਵੀ ਮੈਨੂੰ ਇਹ ਹੀ ਕਹਿੰਦੀ ਹੈ ਤੇ ਮੈਂ ਉਹਨੂੰ ਅੱਗੋਂ ਪਤਾ ਕੀ ਕਹਿੰਦਾ ਹਾਂ ਕਿ ਤੇਰਾ ਧੰਨਵਾਦ ਹੈ ਤੇਰਾ ਥੈਂਕਸ ਹੈ ਕਿ ਤੂੰ ਮੈਨੂੰ ਹਾਲੇ ਵੀ ਇੰਨਾ ਪਿਆਰ ਕਰਦੀ ਹੈਂ ਮੈਂ ਤੈਨੂੰ ਇਨ੍ਹਾਂ ਦੁਖੀ ਕੀਤਾ ਤੇ ਤੂੰ ਹਾਲੇ ਵੀ ਮੇਰਾ ਖਿਆਲ ਕਰਦੀ ਹੈ ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਸ਼ੱਕ, ਸ਼ੱਕ ਨਹੀਂ ਉਨ੍ਹਾਂ ਦਾ ਪਿਆਰ ਤੇ ਉਨ੍ਹਾਂ ਦਾ ਡਰ ਹੁੰਦਾ ਹੈ ਕਿ ਕਿਤੇ ਅਸੀਂ ਉਹਨਾਂ ਮੌਤ ਦੀਆਂ ਰਾਹਾਂ ਤੇ ਦੁਬਾਰਾ ਨਾ ਤੁਰ ਪਈਏ
ਸੋ ਦੋਸਤੋ ਨਸ਼ਾ ਕਰਨਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਪਰ ਨਸ਼ੇ ਤੋਂ ਦੂਰ ਰਹਿ ਕੇ ਇੱਕ ਵਧੀਆ ਜ਼ਿੰਦਗੀ ਜਿਉਣਾ ਉਸ ਤੋਂ ਕਿਤੇ ਸੌਖਾ ਸੌ ਸੈਂਕੜੇ ਹੱਥ ਤੁਹਾਡਾ ਹੱਥ ਫੜ੍ਹਨ ਅਤੇ ਇਸ ਬਿਮਾਰੀ ਤੋਂ ਬਾਹਰ ਕੱਢਣ ਲਈ ਤਿਆਰ ਬੈਠੇ ਹਨ ਤੁਸੀਂ ਬੱਸ ਆਪਣਾ ਹੱਥ ਅੱਗੇ ਕਰਨਾ ਹੈ ।
ਜਸਵਿੰਦਰ ਸਿੰਘ
ਲੈਕਚਰਾਰ
78374-00585