ਨਵੇਂ ਮੀਲ ਪੱਥਰ ਸਥਾਪਿਤ ਕਰ ਗਿਆ ਕੰਬੋਜ ਭਾਈਚਾਰਾ ਮਹਾਂ ਸੰਮੇਲਨ, ਕੰਬੋਜ ਭਾਈਚਾਰਾ ਬਣਾਏਗਾ ਰਾਜਸੀ, ਲੀਗਲ ਵਿੰਗ
ਨਵੇਂ ਮੀਲ ਪੱਥਰ ਸਥਾਪਿਤ ਕਰ ਗਿਆ ਕੰਬੋਜ ਭਾਈਚਾਰਾ ਮਹਾਂ ਸੰਮੇਲਨ, ਕੰਬੋਜ ਭਾਈਚਾਰਾ ਬਣਾਏਗਾ ਰਾਜਸੀ, ਲੀਗਲ ਵਿੰਗ
ਫਿਰੋਜ਼ਪੁਰ 18 ਫਰਵਰੀ, 2024: ਜਿਲ੍ਹਾ ਫਿਰੋਜਪੁਰ ਅੰਦਰ ਹੋਇਆ ਅੱਜ ਕੰਬੋਜ ਭਾਈਚਾਰਾ ਮਹਾ ਸੰਮੇਲਨ ਵੱਡੇ ਇਕੱਠ ਅਤੇ ਜੈਕਾਰਿਆਂ ਦੀ ਗੂੰਜ ਨਾਲ ਨਵੇਂ ਮੀਲ ਪੱਥਰ ਸਥਾਪਿਤ ਕਰ ਗਿਆ । ਵੱਖ – ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਆਗੂ, ਵਿਧਾਇਕ, ਸਾਬਕਾ ਵਿਧਾਇਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਭਾਈਚਾਰਕ ਤੌਰ ਤੇ ਇਕੱਤਰ ਹੋਏ ।
ਇਸ ਮੌਕੇ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ 27% ਕੋਟਾ ਹਾਸਿਲ ਕਰਨ ਦਾ ਪ੍ਰਣ ਲਿਆ ਗਿਆ । ਖੁੱਲੇ ਤੌਰ ਤੇ ਐਲਾਨ ਕੀਤਾ ਗਿਆ ਕਿ ਸਿਆਸੀ ਪਾਰਟੀਆਂ ਖੁਦ ਤੁਹਾਡੇ ਘਰ ਟਿਕਟਾਂ ਦੇਣ ਲਈ ਆਉਣਗੀਆਂ ਜਦੋਂ ਤੁਸੀਂ ਇੱਕਜੁੱਟ ਹੋਵੋਗੇ ।
ਇਸ ਮੌਕੇ ਸੱਦਾ ਦਿੱਤਾ ਗਿਆ ਕਿ ਚਾਹੇ ਕੋਈ ਵੀ ਪਾਰਟੀ ਕਿਸੇ ਵੀ ਕੰਬੋਜ ਆਗੂ ਨੂੰ ਸਿਆਸੀ ਟਿਕਟ ਦਿੰਦੀ ਹੈ ਤਾਂ ਸਾਰੇ ਇੱਕਜੁੱਟ ਹੋ ਕੇ ਉਸ ਨੂੰ ਜੇਤੂ ਬਣਾਉਣਗੇ ।
ਇਕੱਠ ਵਿੱਚ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ, ਸਾਬਕਾ ਐਮਐਲਏ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਸ਼ਮਿੰਦਰ ਸਿੰਘ ਖਿੰਡਾ ਚੈਅਰਮੈਨ ਪੰਜਾਬ ਐਗਰੋ ਇੰਡਸਟ੍ਰਜ਼ ਸੂਬਾ ਸਕਤੱਰ ਪੰਜਾਬ ਐਕਸ ਸੈਸ਼ਨ ਜੱਜ ਪੀ ਪੀ ਹਾਂਡਾ, ਜਸਪਾਲ ਹਾਂਡਾ, ਬਲਦੇਵ ਸਿੰਘ ਮਾਹਮੁਜੋਈਆ, ਮਲਕੀਤ ਥਿੰਦ ਜਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਸ਼ੇਰ ਖਾਂ, ਹਰਦਿਆਲ ਸਿੰਘ ਕੰਬੋਜ, ਇਕਬਾਲ ਪਾਲਾ ਬੱਟੀ, ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਦੇ ਤਿੰਨ ਲੋਕ ਸਭਾ ਹਲਕੇ ਅਨੰਦਪੁਰ ਸਾਹਿਬ ਪਟਿਆਲਾ ਅਤੇ ਫਿਰੋਜ਼ਪੁਰ ਵਿੱਚ ਕੰਬੋਜ ਭਾਈਚਾਰੇ ਦੀ ਵੱਡੀ ਗਿਣਤੀ ਵਸੋਂ ਹੈ। ਉਹਨਾਂ ਕਿਹਾ ਕਿ ਸਾਨੂੰ ਅਜਿਹਾ ਪਲੇਟਫਾਰਮ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਗੂਆਂ ਨੂੰ ਜਿਤਾਉਣ ਦੇ ਨਾਲ – ਨਾਲ ਕਿਸੇ ਵੀ ਆਗੂ ਨੂੰ ਹਰਾਉਣ ਦੀ ਤਾਕਤ ਪੈਦਾ ਕਰ ਸਕੀਏ । ਉਹਨਾਂ ਕਿਹਾ ਕਿ ਹੱਕ ਜੋਰ ਨਾਲ ਲਏ ਜਾਂਦੇ ਹਨ ਮੰਗਿਆ ਨਹੀਂ ਮਿਲਦੇ ।
ਗੁਰਜਿੰਦਰ ਪਾਲ ਸਿੰਘ ਸ਼ਿਵ ਤਰਪਾਲ ਕੇ ਨੇ ਕਿਹਾ ਕਿ ਇਕੱਲੇ ਫਿਰੋਜ਼ਪੁਰ ਲੋਕ ਸਭਾ ਹਲਕੇ ਅੰਦਰ ਕੰਬੋਜ ਭਾਈਚਾਰੇ ਦੀ ਸਵਾ ਤਿੰਨ ਲੱਖ ਵੋਟ ਹੈ, ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਕੰਬੋਜ ਵਸੇ ਹੋਏ ਹਨ।
ਦੇਸ਼ ਭਰ ਵਿੱਚ ਇਸ ਸੁਲਝੇ ਸਮਾਜ ਦਾ ਸਮਰਥਨ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਇਹਨਾਂ ਦੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ।
ਪਛੜੀਆਂ ਸ਼੍ਰੇਣੀਆਂ ਬੀ ਸੀ ਵਿੰਗ ਦੇ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਅਗਰ ਸਰਕਾਰਾਂ ਸਾਡੀ ਰਿਜਰਵੇਸ਼ਨ ਦੀ ਮੰਗ ਨਹੀਂ ਮੰਨਦੀਆਂ ਤਾਂ ਅਸੀਂ ਇੱਕ ਸੰਘਰਸ਼ ਛੇੜਨ ਲਈ ਮਜਬੂਰ ਹੋਵਾਂਗੇ ।
ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਕੰਬੋਜ ਬਿਰਾਦਰੀ ਦੀਆਂ ਕੁੱਲ ਮੰਗਾਂ ਨੂੰ ਅਮਲੀ ਰੂਪ ਦਿਵਾਉਣ ਲਈ ਉਹ ਪੰਜਾਬ ਸਰਕਾਰ ਤੱਕ ਆਪਣੀ ਪੂਰੀ ਪਹੁੰਚ ਬਣਾਉਣਗੇ ।
ਉਹਨਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਦਵਾਉਣ ਲਈ ਉਹਨਾਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਲੀਮੈਂਟ ਹਾਊਸ ਵਿੱਚ ਸ਼ਹੀਦ ਊਧਮ ਸਿੰਘ ਦਾ ਆਦਮ ਕਾਦ ਬੁੱਤ ਲੱਗੇਗਾ ਅਤੇ ਯੂਨੀਵਰਸਿਟੀਆਂ ਵਿੱਚ ਸ਼ਹੀਦ ਉਧਮ ਸਿੰਘ ਦਾ ਸਿਲੇਬਸ ਪੜਾਇਆ ਜਾਵੇਗਾ ।
ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮਲਕੀਤ ਸਿੰਘ ਥਿੰਦ ਨੇ ਕਿਹਾ ਕਿ ਕੰਬੋਜ ਪਛੜੇ ਵਰਗਾਂ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਉਹਨਾਂ ਕੈਬਨਿਟ ਵਜ਼ੀਰ ਬੀਬਾ ਬਲਜੀਤ ਕੌਰ ਕੋਲ ਪਹੁੰਚ ਕਰਕੇ ਜ਼ਹਿਰ ਜਰੂਰ ਹੀ ਪੱਤਰ ਰੱਦ ਕਰਵਾਏ ਹਨ।
ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਵੀ ਵੱਡੇ ਇਕੱਠ ਨਾਲ ਪੁੱਜੇ ।
ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਫਿਰੋਜਪੁਰ ਹਲਕੇ ਤੋਂ ਅਗਰ ਕੋਈ ਵੀ ਪਾਰਟੀ ਕਿਸੇ ਕੰਬੋਜ ਨੂੰ ਸਿਆਸੀ ਟਿਕਟ ਨਹੀਂ ਦਿੰਦੀ ਤਾਂ ਸਾਰੇ ਕੰਬੋਜ ਰਲ ਕੇ ਆਜ਼ਾਦ ਉਮੀਦਵਾਰ ਖੜਾ ਕਰੋ ਅਤੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੋ l
ਇਸ ਮੌਕੇ ਭਗਵਾਨ ਸਿੰਘ ਨੰਬਰਦਾਰ, ਪੰਮਾ ਹਰਮੀਤ, ਐਡਵੋਕੇਟ ਬਿਲਾਵਲ ਹਾਂਡਾ , ਐਡਵੋਕੇਟ ਅਸ਼ੋਕ ਸਾਮਾ , ਐਡਵੋਕੇਟ ਗੁਰਜੀਤ ਸਿੰਘ ਕੌੜਾ, ਕੁਲਦੀਪ ਦੀਪ ਕੰਬੋਜ, ਪਰਮਿੰਦਰ ਸਿੰਘ ਥਿੰਦ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਜਸਵੰਤ ਕੰਬੋਜ,
ਕੇਵਲ ਕੰਬੋਜ, ਦੌਲਤ ਰਾਮ ਕੰਬੋਜ, ਦੇਸ ਰਾਜ ਕੰਬੋਜ, ਨੰਬਰਦਾਰ ਜਗਦੀਸ਼ ਥਿੰਦ, ਸੱਤਪਾਲ ਥਿੰਦ, ਬਲਕਾਰ ਕੰਬੋਜ,ਗੁਰਭੇਜ ਸਿੰਘ ਟਿੱਬੀ, ਪਲਵਿੰਦਰ ਸਿੰਘ ਜੰਮੂ, ਬਲਦੇਵ ਰਾਜ ਸਾਬਕਾ ਚੇਅਰਮੈਨ ਤੋਂ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।