ਨਵੀਂ ਭਰਤੀ ਤੇ ਕੇਂਦਰੀ ਪੈਟਰਨ ਮੁਲਾਜ਼ਮ ਵਿਰੋਧੀ ਸਾਜਿਸ਼ ਦਾ ਹਿੱਸਾ, ਡੀ.ਟੀ.ਐੱਫ.
ਮੁਲਾਜ਼ਮ ਹਿਤਾਂ ਨਾਲ ਧੋਖੇ ਦਾ ਜੁਆਬ ਬਣਨਗੇ ਸੰਘਰਸ਼
ਨਵੀਂ ਭਰਤੀ ਤੇ ਕੇਂਦਰੀ ਪੈਟਰਨ ਮੁਲਾਜ਼ਮ ਵਿਰੋਧੀ ਸਾਜਿਸ਼ ਦਾ ਹਿੱਸਾ, ਡੀ.ਟੀ.ਐੱਫ.
ਮੁਲਾਜ਼ਮ ਹਿਤਾਂ ਨਾਲ ਧੋਖੇ ਦਾ ਜੁਆਬ ਬਣਨਗੇ ਸੰਘਰਸ਼
ਫਿਰੋਜ਼ਪੁਰ – 21 ਜੁਲਾਈ, 2020: ਪੰਜਾਬ ਵਿੱਚ ਨਵੇਂ ਭਰਤੀ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਤੇ ਭੱਤੇ ਦੇਣ ਦਾ ਫੈਸਲਾ ਸਰਕਾਰ ਦੀ ਮੁਲਾਜ਼ਮ ਵਿਰੋਧੀ ਸਾਜਿਸ਼ ਦਾ ਹਿੱਸਾ ਹੈ,ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸਰਕਾਰ ਦੇ ਫੈਸਲੇ ਨੂੰ ਰੱਦ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਸਥਾਨਕ ਆਗੂ ਰਾਜਦੀਪ ਸੰਧੂ, ਜ਼ਿਲ੍ਹਾ ਸਕੱਤਰ ਸ੍ਰੀ ਬਲਰਾਮ ਸ਼ਰਮਾ ਨੇ ਆਖਿਆ ਕਿ ਆਪਣੇ ਹੱਕਾਂ, ਹਿਤਾਂ ਦੀ ਰਾਖੀ ਲਈ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਜੁਆਬ ਏਕੇ ਤੇ ਸੰਘਰਸ਼ਾਂ ਨਾਲ ਦਿੱਤਾ ਜਾਵੇਗਾ।ਜਥੇਬੰਦੀ ਦੇ ਸੂਬਾਈ ਆਗੂਆਂ ਬਲਬੀਰ ਚੰਦ ਲੌਂਗੋਵਾਲ,ਕਰਨੈਲ ਸਿੰਘ ਚਿੱਟੀ ਤੇ ਜਸਵਿੰਦਰ ਸਿੰਘ ਬਠਿੰਡਾ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਦੀ ਆੜ ਵਿੱਚ ਸਰਕਾਰੀ ਮੁਲਾਜ਼ਮਾਂ ਤੇ ਹੋਰਨਾਂ ਸੰਘਰਸ਼ ਸ਼ੀਲ ਹਿੱਸਿਆਂ ਨਾਲ ਧ੍ਰੋਹ ਕਮਾਉਣ ਵਿੱਚ ਜੁਟੀ ਕੈਪਟਨ ਸਰਕਾਰ ਜਨਤਕ ਖੇਤਰ ਨੂੰ ਸਮੇਟ ਕੇ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਭਰਪੂਰ ਕਰਨਾ ਲੋਚਦੀ ਹੈ।ਇਸੇ ਲਈ ਸਭਨਾਂ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਠੇਕੇ ਤੇ ਭਰਤੀ ਕਰਕੇ ਨਿੱਜੀਕਰਨ ਦਾ ਰਾਹ ਸੁਖਾਲਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਆਖਿਆ ਕਿ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਦੱਬ ਕੇ ਬੈਠੀ ਸਰਕਾਰ ਹੁਣ ਨਵੇਂ ਭਰਤੀ ਹੋ ਵਾਲੇ ਮੁਲਾਜ਼ਮਾਂ ਦੀਆਂ ਜੜ੍ਹਾਂ ਕੁਤਰਨ ਦੀ ਧ੍ਰੋਹੀ ਨੀਤੀ ਤੇ ਉੱਤਰ ਆਈ ਹੈ।ਆਗੂਆਂ ਨੇ ਆਖਿਆ ਕਿ ਸਰਕਾਰ ਦੇ ਮੁਲਾਜ਼ਮ ਦੋਖੀ ਵਿੱਤ ਮੰਤਰੀ ਨੂੰ ਮੁਲਾਜ਼ਮਾਂ ਵੱਲੋਂ ਆਪਣੀ ਯੋਗਤਾ ਤੇ ਘੋਲਾਂ ਨਾਲ ਹਾਸਲ ਕੀਤੇ ਤਨਖਾਹ ਤੇ ਭੱਤੇ ਤਾਂ ਫੁੱਟੀ ਅੱਖ ਨਹੀਂ ਭਾਉਂਦੇ ਪਰ ਆਪਣੇ ਵਿਧਾਇਕਾਂ,ਮੰਤਰੀਆਂ ਵੱਲੋਂ ਤਨਖਾਹਾਂ ਪੈਨਸ਼ਨਾਂ ਤੇ ਹੋਰ ਸ਼ਾਹੀ ਭੱਤਿਆਂ ਨਾਲ ਖ਼ਜ਼ਾਨੇ ਦੀ ਕੀਤੀ ਜਾ ਅੰਨ੍ਹੀ ਲੁੱਟ ਨਜ਼ਰ ਨਹੀਂ ਆਉਂਦੀ। ਉਹਨਾਂ ਆਖਿਆ ਕਿ ਸਰਕਾਰ ਕੇਂਦਰ ਦੀ ਤਰਜ਼ ਤੇ ਨਿੱਜੀਕਰਨ ਦੇ ਕੁਹਾੜੇ ਨਾਲ ਲੋਕਾਂ ਦੇ ਸਿੱਖਿਆ,ਰੁਜ਼ਗਾਰ ਦੇ ਜਮਹੂਰੀ ਹੱਕਾਂ ਦਾ ਵਿਨਾਸ਼ ਕਰਨਾ ਚਾਹੁੰਦੀ ਹੈ।ਜਿਸਨੂੰ ਪੰਜਾਬ ਦੇ ਮੁਲਾਜ਼ਮ ਹਰਗਿਜ਼ ਸਵੀਕਾਰ ਨਹੀਂ ਕਰਨਗੇ। ਅਧਿਆਪਕ ਆਗੂਆਂ ਨੇ ਆਖਿਆ ਕਿ ਆਪਣੇ ਚੋਣ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮੁਲਾਜ਼ਮ ਹਿਤਾਂ ਨਾਲ ਕਮਾਇਆ ਜਾ ਰਿਹਾ ਦਗਾ ਮਹਿੰਗਾ ਪਵੇਗਾ।ਮੁਲਾਜ਼ਮਾਂ ਦੇ ਅਜਿਹੀਆਂ ਨੀਤੀਆਂ ਵਿਰੋਧੀ ਸੰਘਰਸ਼ ਇਸ ਦਾ ਜੁਆਬ ਬਣਨਗੇ।ਡੀ.ਟੀ.ਐੱਫ. ਦੇ ਨੇ ਵੀ ਜਥੇਬੰਦੀ ਦੇ ਇਸ ਪੈਂਤੜੇ ਤਾਈਦ ਕੀਤੀ ਹੈ।
ਇਸ ਮੌਕੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ, ਗੁਰਸੇਵਕ ਸਿੰਘ,ਸਤੀਸ਼ ਕੁਮਾਰ, ਸੰਦੀਪ ਕੁਮਾਰ, ਗੁਰਪ੍ਰੀਤ ਮੱਲੋਕੇ, ਸੰਤੋਖ ਸਿੰਘ,ਅਜੇ ਕੁਮਾਰ,ਵਿਸ਼ਾਲ ਗੁਪਤਾ,ਕੁਲਦੀਪ ਸਿੰਘ,ਵਿਸ਼ਾਲ ਸਹਿਗਲ,ਰਖਵੰਤ ਸਿੰਘ,ਨਸੀਬ ਕੁਮਾਰ,ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ,ਰਤਨਦੀਪ ਸਿੰਘ, ਗੁਰਮੀਤ ਸਿੰਘ ਤੂੰਬੜ ਭੰਨ, ਵਿਸ਼ਾਲ ਕੁਮਾਰ, ਅਮਨ ਬਤਰਾ ਆਦਿ ਆਗੂ ਵੀ ਹਾਜ਼ਿਰ ਸਨ।