Ferozepur News

ਨਵੀਂ ਕਾਂਸ਼ੀ ਨਗਰ ਵਿਖੇ ਮਲੇਰੀਆ ਜਾਗਰੂਕ ਕੈਂਪ ਲਗਾਇਆ

06FZR02ਫਿਰੋਜ਼ਪੁਰ 6 ਜੂਨ (ਏ.ਸੀ.ਚਾਵਲਾ) ਸਿਵਲ ਸਰਜਨ ਫਿਰੋਜ਼ਪੁਰ ਡਾ. ਵਾਈ. ਕੇ. ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਵੀਂ ਕਾਂਸ਼ੀ ਨਗਰੀ ਵਿਖੇ ਮਲੇਰੀਆ ਜਾਗਰੂਕ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਨਰਿੰਦਰ ਨਾਥ ਏ. ਐਮ. ਓ., ਰਵਿੰਦਰ ਕੁਮਾਰ, ਰਮਨ ਕੁਮਾਰ, ਪੁਨੀਤ ਕੁਮਾਰ, ਰਾਮ ਪ੍ਰਤਾਪ, ਰੰਗੀ ਲਾਲ, ਸਤਪਾਲ ਚਾਵਲਾ ਨੇ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਘਰਾਂ ਦੇ ਆਲੇ ਦੁਆਲੇ ਪਾਣੀ ਖੜ•ਾ ਨਾ ਹੋਣ ਦਿੱਤਾ ਜਾਵੇ, ਖੜੇ ਪਾਣੀ ਤੇ ਸੜਿਆ ਤੇਲ ਪਾਇਆ ਜਾਵੇ, ਹਵਾ ਵਾਲੇ ਕੂਲਰਾਂ ਦਾ ਪਾਣੀ ਹਫਤੇ ਵਿਚ ਦੋ ਵਾਰ ਬਦਲਿਆ ਜਾਵੇ, ਰਾਤ ਨੂੰ ਸੋਣ ਸਮੇਂ ਮੱਛਰ ਭਜਾਓ ਕਰੀਮਾਂ ਅਤੇ ਮੱਛਰਦਾਨੀ ਦਾ ਪ੍ਰਯੋਗ ਕੀਤਾ ਜਾਵੇ, ਰਾਤ ਨੂੰ ਸੋਣ ਸਮੇਂ ਪੂਰੀ ਬਾਜੂ ਦੇ ਕੱਪੜੇ ਪਹਿਨੇ ਜਾਣ ਤਾਂ ਜੋ ਮਲੇਰੀਆ ਬੁਖਾਰ ਤੋਂ ਬਚਿਆ ਜਾ ਸਕੇ। ਉਨ•ਾਂ ਆਖਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਬੁਖਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਤੋਂ ਖੂਨ ਦੀ ਜਾਂਚ ਕਰਵਾਈ ਜਾਵੇ ਜੋ ਕਿ ਸਿਹਤ ਵਿਭਾਗ ਵਲੋਂ ਮੁਫਤ ਕੀਤੀ ਜਾਂਦੀ ਹੈ।

Related Articles

Back to top button