ਨਜਾਇਜ ਸ਼ਰਾਬ ਲਿਆ ਰਹੇ ਵਿਅਕਤੀ ਵਲੋਂ ਸਕਾਰਪੀਓ ਗੱਡੀ ਨਾਕਾ ਪੁਲਸ ਮੁਲਾਜਮਾਂ ਉਪਰ ਚੜਾਉਣ ਦੀ ਕੋਸ਼ਿਸ਼
ਪਰਮਪਾਲ ਗੁਲਾਟੀ, (ਗੁਰੂਹਰਸਹਾਏ) : 18-9-2017 :ਨਜਾਇਜ ਸ਼ਰਾਬ ਲਿਆ ਰਹੇ ਇੱਕ ਵਿਅਕਤੀ ਨੇ ਆਪਣੀ ਤੇਜ ਰਫ਼ਤਾਰ ਸਕਾਰਪੀਓ ਗੱਡੀ ਨੂੰ ਨਾਕੇ 'ਤੇ ਤੈਨਾਤ ਪੁਲਸ ਮੁਲਾਜ਼ਮਾਂ ਉਪਰ ਚੜਾਉਣ ਦੀ ਕੀਤੀ ਕੋਸ਼ਿਸ਼ ਕਾਰਨ ਥਾਣਾ ਗੁਰੂਹਰਸਹਾਏ ਦੀ ਪੁਲਸ ਵਲੋਂ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਕਸਾਈਜ ਵਿਭਾਗ ਦੇ ਇੰਸਪੈਕਟਰ ਜਸਪਾਲ ਹਾਂਡਾ ਨੇ ਪੁਲਸ ਕਰਮਚਾਰੀਆਂ ਨਾਲ ਪਿੰਡ ਸਰੂਪੇ ਵਾਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇੱਕ ਸਕਾਰਪੀਓ ਗੱਡੀ ਨੰਬਰ ਪੀ.ਬੀ 29-ਜੀ 0525 'ਤੇ ਤੇਜ ਰਫ਼ਤਾਰ ਆ ਰਹੀ ਸੀ, ਜਿਸ ਨੂੰ ਨਾਕੇ 'ਤੇ ਮੋਜੂਦ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਡਰਾਈਵਰ ਨੇ ਪਿਸਤੌਲ ਹੱਥ ਵਿਚ ਫੜ• ਕੇ ਗੱਡੀ ਸਿੱਧਾ ਮੁਲਾਜਮਾਂ ਵੱਲ ਕਰ ਦਿੱਤੀ। ਡਰਾਈਵਰ ਨੇ ਲਾਪਰਵਾਹੀ ਨਾਲ ਕਰਮਚਾਰੀਆਂ ਨੂੰ ਮਾਰ ਦੇਣ ਦੀ ਨੀਅਤ ਨਾਲ ਪੁਲਸ ਕਰਮਚਾਰੀਆਂ ਉਪਰ ਚੜ•ਾ ਦਿੱਤੀ ਪਰੰਤੂ ਕਰਮਚਾਰੀਆਂ ਨੇ ਪਿੱਛੇ ਹੱਟ ਕੇ ਆਪਣੀ ਜਾਨ ਬਚਾਈ, ਜਦਕਿ ਬੇਕਾਬੂ ਹੋ ਕੇ ਇਹ ਗੱਡੀ ਸੜਕ ਤੋਂ ਹੇਠਾਂ ਜਾ ਡਿੱਗੀ ਜਿਸ ਨਾਲ ਗੱਡੀ ਨੁਕਸਾਨੀ ਗਈ। ਪੁਲਸ ਮੁਲਾਜ਼ਮਾਂ ਨੇ ਜਦ ਡਰਾਈਵਰ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਨਾਮ ਪਤਾ ਪੁੱਛਿਆ ਤਾਂ ਉਸਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਗੀ ਕੇ, ਜਿਲ•ਾ ਮੋਗਾ ਵਜੋਂ ਹੋਈ। ਪੁਲਸ ਨੇ ਜਦ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 14 ਪੇਟੀਆਂ ਅੰਗਰੇਜੀ ਸ਼ਰਾਬ, ਇਕ 32 ਬੋਰ ਪਿਸਟਲ, 30 ਜਿੰਦਾ ਰੌਂਦ, 5 ਮੈਗਜੀਨ ਬਰਾਮਦ ਹੋਏ। ਪੁਲਸ ਥਾਣਾ ਗੁਰੂਹਰਸਹਾਏ ਵਲੋਂ ਉਕਤ ਵਿਅਕਤੀ ਵਿਰੁੱਧ 307, 353, 186 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।