Ferozepur News

ਨਗਰ ਕੌਂਸਲ ਫ਼ਿਰੋਜਪੁਰ ਦੇ ਵਾਰਡ ਨੰ:14 ਦੀ ਚੋਣ 8 ਮਾਰਚ ਨੂੰ ਹੋਵੇਗੀ: ਗੜਾ

sdmgarahaਫ਼ਿਰੋਜਪੁਰ 5 ਮਾਰਚ (ਏ. ਸੀ. ਚਾਵਲਾ) ਨਗਰ ਕੌਂਸਲ ਫ਼ਿਰੋਜਪੁਰ ਦੇ ਵਾਰਡ ਨੰ:14 ਦੇ ਬੂਥ ਨੰ: 31,32 ਅਤੇ 33 ਦੀ ਚੋਣ ਮਿਤੀ 25-02-2015 ਨੂੰ  ਰੱਦ ਹੋ ਗਈ ਸੀ, ਉਹ ਚੋਣ ਹੁਣ ਰਾਜ ਚੋਣ ਕਮਿਸ਼ਨ ਦੇ ਪੱਤਰ ਨੰ:ਐਸ.ਈ.ਸੀ.-ਐਮ.ਈ/2015/3721 ਚੰਡੀਗੜ• ਮਿਤੀ 26-02-2015 ਅਨੁਸਾਰ ਮਿਤੀ 08-03-2015 ਦਿਨ ਐਤਵਾਰ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਫ਼ਿਰੋਜਪੁਰ ਸ.ਸੰਦੀਪ ਸਿੰਘ ਗੜਾ ਨੇ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ• ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਵੋਟਿੰਗ ਉਪਰੰਤ ਵੋਟਾਂ ਦੀ ਗਿਣਤੀ ਦਾ ਕੰਮ ਪੋਲਿੰਗ ਬੂਥ  ਨੰ: 31 ਤੇ  ਹੋਵੇਗਾ। ਉਨ•ਾਂ ਦੱਸਿਆ ਕਿ ਪੋਲਿੰਗ ਬੂਥ ਪਹਿਲਾਂ ਵਾਲੀ ਥਾਂ  ਦਫਤਰ ਪਬਲਿਕ ਹੈਲਥ ਫਿਰੋਜਪੁਰ ਤੇ ਹੀ ਸਥਾਪਤ ਹੋਣਗੇ।

Related Articles

Back to top button