ਨਗਰ ਕੌਂਸਲ ਚੋਣਾਂ ਵਿਚ ਹਾਕਮ ਧਿਰ ਨੇ ਲਹਿਰਾਇਆ ਜਿੱਤ ਦੇ ਪਰਚਮ
ਫਿਰੋਜ਼ਪੁਰ 25 ਫਰਵਰੀ (ਏ. ਸੀ. ਚਾਵਲਾ); ਬੁੱਧਵਾਰ ਨੂੰ ਪਈਆਂ ਨਗਰ ਕੌਂਸਲ ਚੋਣਾਂ ਵਿਚ ਹਾਕਮ ਧਿਰ ਅਕਾਲੀ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ ਵਿਰੋਧੀ ਧਿਰ ਕਾਂਗਰਸ ਨੂੰ ਬੂਰੀ ਤਰਾਂ ਹਰਾ ਦਿੱਤਾ। ਮਾਮਲੇ ਦਾ ਰੌਚਕ ਪਹਿਲੂ ਇਹ ਰਿਹਾ ਕਿ ਜਿਥੇ ਕਾਂਗਰਸ ਨੇ ਸਿਰਫ ਦੋ ਸੀਟਾਂ ਤੇ ਹੀ ਜਿੱਤ ਹਾਸਲ ਕੀਤੀ , ਉਥੇ ਆਜਾਦ ਉਮੀਂਦਵਾਰਾਂ ਨੇ ਕਾਂਗਰਸ ਨਾਲੋਂ ਵੀ ਇਕ ਸੀਟ ਵੱਧ ਜਿੱਤ ਲਈ । ਫਿਰੋਜ਼ਪੁਰ ਵਿਚ ਸੱਭ ਤੋਂ ਵੱਧ ਵੱਕਾਰੀ ਸੀਟ ਬਣੀਂ ਵਾਰਡ ਨੰਬਰ 16 ਤੋਂ ਭਾਜਪਾ ਉਮੀਂਦਵਾਰ ਰਵਿੰਦਰ ਕੋਰ ਸੰਧੂ ਨੇ ਸਖਤ ਮੁਕਾਬਲੇ ਵਿਚ ਕਾਂਗਰਸੀ ਉਮੀਂਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸ ਸੀਟ ਤੋਂ ਇਕ ਬਾਗੀ ਭਾਜਪਾਈ ਉਮੀਂਦਵਾਰ ਵੀ ਚੋਣ ਮੈਦਾਨ ਵਿਚ ਸੀ । ਆਖਰੀ ਨਤੀਜਾ ਆਉਣ ਤੱਕ ਕੁੱਲ 31 ਵਾਰਡਾਂ ਵਿਚੋਂ ਆਏ 30 ਵਾਰਡਾਂ ਦੇ ਨਤੀਜਿਆਂ ਮੁਤਾਬਿਕ ਭਾਰਤੀ ਜਨਤਾ ਪਾਰਟੀ ਨੇ 19 , ਅਕਾਲੀ ਦਲ 6 ਅਤੇ 2 ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਜਦਕਿ 3 ਆਜਾਦ ਉਮੀਂਦਵਾਰਾਂ ਨੇ ਜਿੱਤ ਹਾਸਲ ਕੀਤੀ ।
ਦੇਰ ਸ਼ਾਮ ਆਏ ਨਤੀਜਿਆਂ ਮੁਤਾਬਿਕ
……………………
ਵਾਰਡ ਨੰਬਰ 1 ….
ਰਾਬੀਆ ਪਤਨੀ ਰਜਿੰਦਰ ਸਿੱਪੀ ਭਾਜਪਾ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਂਦਵਾਰ ਨਿਰਮਲ ਸਹੋਤਾ ਪਤਨੀ ਉਲਫਤ ਰਾਏ ਸਹੋਤਾ ਨੂੰ ਹਰਾਇਆ
……………….
ਵਾਰਡ ਨੰਬਰ 2 ….
ਮਨੀ ਖੋਖਰ ਆਜਾਦ ਉਮੀਂਦਵਾਰ ਜੇਤੂ ਰਹੇ
……..
ਵਾਰਡ ਨੰਬਰ 3
ਭਾਜਪਾ ਦੇ ਅਸ਼ਵਨੀ ਗ੍ਰੋਵਰ ਨੇ ਕਾਂਗਰਸ ਦੇ
ਅਨਿਲ ਕੁਮਾਰ ਸ਼ਰਮਾ ਨੂੰ ਹਰਾਇਆ
…………………….
ਵਾਰਡ ਨੰਬਰ 4
……..
ਭਾਜਪਾ ਦੀ ਕਮਲਾ ਰਾਣੀ ਨੇ ਕਾਂਗਰਸੀ ਉਮੀਂਦਵਾਰ
ਰਚਨਾ ਮਲਹੋਤਰਾ ਨੂੰ ਹਰਾਇਆ
……………………….
ਵਾਰਡ ਨੰਬਰ 5
ਭਾਜਪਾ ਉਮੀਂਦਵਾਰ ਮਨੀਸ਼ ਕੁਮਾਰ ਨੇ ਕਾਂਗਰਸੀ ਉਮੀਂਦਵਾਰ ਕੁਲਦੀਪ ਸਿੰਘ ਨੂੰ ਹਰਾਇਆ
………..
ਵਾਰਡ ਨੰਬਰ 6
ਨਵਜੋਤ ਸਿੰਘ ਕਾਂਗਰਸ ਨੇ ਅਕਾਲੀ ਦਲ ਦੇ ਬਲਿਹਾਰ ਸਿੰਘ ਨੂੰ ਹਰਾਇਆ
………………………………
ਵਾਰਡ ਨੰਬਰ 7
ਭਾਜਪਾ ਦੀ ਪ੍ਰੇਮ ਰਾਣੀ ਨੇ ਕਾਂਗਰਸ ਦੀ ਉਮੀਂਦਵਾਰ ਨੂੰ ਹਰਾਇਆ
………………………..
ਵਾਰਡ ਨੰਬਰ 8
ਭਾਜਪਾ ਦੇ ਇੰਦਰਜੀਤ ਸਿੰਘ ਬੇਦੀ ਨੇ ਕਾਂਗਰਸੀ ਉਮੀਂਦਵਾਰ ਬੋਹੜ ਸਿੰਘ ਬੀਕਾਨੇਰੀਆ ਨੂੰ ਹਰਾਇਆ
……………………………..
ਵਾਰਡ ਨੰਬਰ 9
ਚੰਦੂ ਰਾਮ ਅਕਾਲੀ ਦਲ ਬਾਦਲ ਜੇਤੂ ਰਹੇ
…………………….
ਵਾਰਡ ਨੰਬਰ 10
ਅਕਾਲੀ ਦਲ ਬਾਦਲ ਦੀ ਉਮੀਂਦਵਾਰ ਗੁਰਮੀਤ ਕੋਰ ਪਤਨੀ ਪਰਮਜੀਤ ਸਿੰਘ ਕਲਸੀ ਨੇ ਕਾਂਗਰਸੀ ਉਮੀਂਦਵਾਰ ਹਰਜੀਤ ਕੋਰ ਨੂੰ ਹਰਾਇਆ
……………..
ਵਾਰਡ ਨੰਬਰ 11
ਅਸ਼ੋਕ ਕੁਮਾਰ ਸਚਦੇਵਾ ਭਾਜਪਾ ਨੇ ਕਾਂਗਰਸ ਦੇ ਸਤਨਾਮ ਸਿੰਘ ਨੂੰ ਹਰਾਇਆ ,ਜਦਕਿ ਇਸ ਸੀਟ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੋਮੀ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਵੀ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜੇ ਸਨ।
……………………………
ਵਾਰਡ ਨੰਬਰ 12
ਭਾਜਪਾ ਦੇ ਦਵਿੰਦਰ ਬਜਾਜ ਜੇਤੂ ਰਹੇ
………………….
ਵਾਰਡ ਨੰਬਰ 13 ਤੋਂ ਭਾਜਪਾ ਦੀ ਮਨਦੀਪ ਕੋਰ ਪਤਨੀ ਪਰਮਿੰਦਰ ਸਿੰਘ ਪਿੰਟੂ ਬਿਨ•ਾਂ ਮੁਕਾਬਲਾ ਹੀ ਜੇਤੂ ਐਲਾਣ ਦਿੱਤੇ ਗਏ ਸਨ
………..
ਵਾਰਡ ਨੰਬਰ 14
ਚੋਣ ਰੱਦ
…………………………
ਵਾਰਡ ਨੰਬਰ 15
1ਕਾਂਗਰਸ ਦੇ ਜਗਤਾਰ ਸਿੰਘ ਨੇ ਭਾਜਪਾ ਦੇ ਤਿਲਕ ਰਾਜ ਤੋਂ ਜੇਤੂ ਰਹੇ
…………..
ਵਾਰਡ ਨੰਬਰ 16
1 ਭਾਜਪਾ ਦੀ ਰਵਿੰਦਰ ਕੋਰ ਸੰਧੂ ਨੇ ਕਾਂਗਰਸ ਦੀ
ਪਰਮਜੀਤ ਕੋਰ
ਨੂੰ ਹਰਾਇਆ ਜਦਕਿ
………………………….
ਵਾਰਡ ਨੰਬਰ 17
ਆਜਾਦ ਉਮੀਂਦਵਾਰ ਮੁਲਖ ਰਾਜ ਨੇ ਭਾਜਪਾ ਦੇ
ਬਲਵੰਤ ਸਿੰਘ 'ਬਿੱਟੂ ਰਾਜਪੂਤ ਨੂੰ ਹਰਾਇਆ ਜਦਕਿ ਕਾਂਗਰਸ ਦੇ
ਲਵਕੇਸ਼ ਭੰਡਾਰੀ ਤੀਜੇ ਸਥਾਨ ਤੇ ਰਹੇ
………………………
ਵਾਰਡ ਨੰਬਰ 18
ਭਾਜਪਾ ਦੇ ਸੁਖਵਿੰਦਰ ਪਾਲ ਸਿੰਘ 'ਸੁੱਖਾ ਕਰੀਆਂ' ਨੇ ਭਾਜਪਾ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਨਰੇਸ਼ ਕੁਮਾਰ ਕੰਤੋੜ ਨੂੰ ਹਰਾਇਆ
…………………………..
ਵਾਰਡ ਨੰਬਰ 19
1 ਊਸ਼ਾ ਰਾਣੀ ਭਾਜਪਾ ਨੇ ਕਾਂਗਰਸੀ ਦੀ
ਰਜਨੀ ਸਚਦੇਵਾ ਨੂੰ ਹਰਾਇਆ
………………………..
ਵਾਰਡ ਨੰਬਰ 20
ਆਜਾਦ ਉਮੀਂਦਵਾਰ ਮਨਮੀਤ ਸਿੰਘ ਮਿੱਠੂ ਨੇ ਅਕਾਲੀ ਦਲ ਦੇ ਬਹੁਚਰਚਿੱਤ ਉਮੀਂਦਵਾਰ ਰਮਨਜੀਤ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ
…………………………..
ਵਾਰਡ ਨੰਬਰ 21
ਅਕਾਲੀ ਦਲ ਬਾਦਲ ਦੀ ਚਰਨਜੀਤ ਕੋਰ ਪਤਨੀ ਨਵਨੀਤ ਕੁਮਾਰ ਗੋਰਾ ਜਿਲ•ਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਬਿਨ•ਾਂ ਮੁਕਾਬਲ ਜੇਤੂ ਕਰਾਰ ਦਿੱਤੇ ਗਏ ਸਨ
……………………………
ਵਾਰਡ ਨੰਬਰ 22
ਭਾਜਪਾ ਦੀ ਸਾਕਸ਼ੀ ਖੁਰਾਣਾ ਪਤਨੀ ਰਾਜੇਸ਼ ਖੁਰਾਣਾ ਕਾਂਗਰਸੀ ਉਮੀਂਦਵਾਰ ਦੇਵ ਬਾਲਾ ਤੋਂ ਜੇਤੂ ਰਹੇ
…………………………..
ਵਾਰਡ ਨੰਬਰ 23
ਸ਼੍ਰੋਮਣੀਂ ਅਕਾਲੀ ਦਲ ਦੇ ਪੂਰਨ ਸਿੰਘ ਜੋਸਨ ਕਾਂਗਰਸ ਦੇ ਭੁਪਿੰਦਰ ਸਿੰਘ ਛਾਬੜਾ ਤੋਂ ਜੇਤੂ ਰਹੇ
……………………………
ਵਾਰਡ ਨੰਬਰ 24 ਤੋਂ
ਬੇਅੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ
……………………………
ਵਾਰਡ ਨੰਬਰ 25
ਆਸ਼ਾ ਕਾਲੀਆ ਭਾਜਪਾ ਨੇ ਕਾਂਗਰਸੀ ਉਮੀਂਦਵਾਰ
ਕੈਲਾਸ਼ਵੰਤੀ ਨੂੰ ਹਰਾਇਆ
………………
ਵਾਰਡ ਨੰਬਰ 26
ਗੁਰਪ੍ਰੀਤ ਸਿੰਘ ਭੁੱਲਰ ਅਕਾਲੀ ਦਲ ਬਾਦਲ ਨੇ ਨਿਰਭੈ ਸਿੰਘ ਕਾਂਗਰਸ ਨੂੰ ਹਰਾਇਆ
…………….
ਵਾਰਡ ਨੰਬਰ 27
1 ਭਾਜਪਾ ਦੇ ਅਮਰਜੀਤ ਸਿੰਘ ਨਾਰੰਗ ਜੇਤੂ ਰਹੇ
……………………………….
ਵਾਰਡ ਨੰਬਰ 28
ਸਿਮਲ ਪਤਨੀ ਮਰਕਸ ਭੱਟੀ ਭਾਜਪਾ ਨੇ ਕਾਂਗਰਸ ਦੀ
ਸਿਮਰਨ ਕੋਰ ਨੂੰ ਹਰਾਇਆ
………………………………….
ਵਾਰਡ ਨੰਬਰ 29
ਭਾਜਪਾ ਦੇ ਰਾਜੇਸ਼ ਕੁਮਾਰ ਨਿੰਦੀ ਜੇਤੂ ਰਹੇ
……………………………..
ਵਾਰਡ ਨੰਬਰ 30
ਦਵਿੰਦਰ ਕਪੂਰ ਭਾਜਪਾ ਜੇਤੂ ਰਹੇ
……………………..
ਵਾਰਡ ਨੰਬਰ 31
ਰੀਨਾ ਰਾਣੀ ਭਾਜਪਾ ਜੇਤੂ ਰਹੀ