ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਫੋਗਿੰਗ ਅਭਿਆਨ ਜਾਰੀ
ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਫੋਗਿੰਗ ਅਭਿਆਨ ਜਾਰੀ
ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਵਾਰਡ ਵਾਇਜ ਕਰਵਾਈ ਜਾ ਰਹੀ ਹੈ ਫੋਗਿੰਗ
ਮਲੇਰੀਆ/ਡੇਂਗੂ ਤੋ ਬਚਣ ਲਈ ਲੋਕ ਰਹਿਣ ਜਾਗਰੂਕ:— ਪ੍ਰਧਾਨ ਰੋਹਿਤ ਗਰੋਵਰ
ਫਿਰੋਜ਼ਪੁਰ, 19.10.2021: ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਮਲੇਰੀਆਂ/ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਸਿਹਤ ਵਿਭਾਗ ਮਿਲਕੇ ਸ਼ਹਿਰ ਦੇ ਵੱਖ—ਵੱਖ ਸਥਾਨਾ ਤੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ। ਇਸ ਸੀਜ਼ਨ ਜਿਨ੍ਹਾਂ ਸਥਾਨਾਂ ਤੇ ਲਾਰਵਾ ਪਾਇਆ ਗਿਆ ਸੀ। ਉਨਾ ਦੇ ਲਗਭਗ ਹੁਣ ਤੱਕ 40 ਚਲਾਨ ਕੀਤੇ ਜਾ ਚੁੱਕੇ ਹਨ ਅਤੇ ਲਾਰਵੇ ਨੂੰ ਨਸ਼ਟ ਵੀ ਕਰਵਾਇਆ ਜਾ ਚੁੱਕਾ ਹੈ। ਇਸ ਲਈ ਸ਼ਹਿਰ ਦੇ ਵੱਖ—ਵੱਖ ਸਥਾਨਾਂ ਤੇ ਮਲੇਰੀਏ/ਡੇਂਗੂ ਦੀ ਰੋਕਥਾਮ ਲਈ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਮੈਲਾਥੀਨ ਅਤੇ ਫੋਗਿੰਗ ਦਾ ਛਿੜਕਾਅ ਨਿਰੰਤਰ ਜਾਰੀ ਹੈ।
ਇਸ ਮੋਕੇ ਤੇ ਪ੍ਰਧਾਨ ਸ਼੍ਰੀ ਰੋਹਿਤ ਗਰੋਵਰ ਜੀ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਜੀ ਵੱਲੋਂ ਦੱਸਿਆ ਕਿ ਨਗਰ ਕੌਂਸਲ, ਫਿਰੋਜ਼ਪੁਰ ਵੱਲੋਂ ਵਾਰਡ ਵਾਇਜ਼ ਫੋਗਿੰਗ ਕਰਵਾਈ ਜਾ ਰਹੀ ਹੈ। ਹੁਣ ਤੱਕ ਇੱਕ ਵਾਰ ਸਮੂਹ ਵਾਰਡਾਂ ਵਿੱਚ ਫੋਗਿੰਗ ਕਰਵਾਉਣ ਉਪਰੰਤ ਦੂਸਰੀ ਵਾਰ ਹੁਣ ਤੱਕ 22 ਵਾਰਡਾਂ ਵਿੱਚ ਫੋਗਿੰਗ ਕਰਵਾਈ ਜਾ ਚੁੱਕੀ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆ ਨੂੰ ਅਪੀਲ ਹੈ ਕਿ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਸਪੈਸ਼ਲ ਵਾਰਡ ਵਾਇਜ਼ ਸਫਾਈ ਅਤੇ ਫੋਗਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਲਈ ਸ਼ਹਿਰ ਵਾਸੀਆ ਨੂੰ ਅਪੀਲ ਹੈ ਕਿ ਫੋਗਿੰਗ ਦੋਰਾਨ ਆਪਣੇ ਘਰਾਂ ਦੇ ਦਰਵਾਜਿਆ ਨੂੰ ਖੁੱਨਾ ਰੱਖਣ ਅਤੇ ਆਪਣੇ ਘਰਾਂ/ਛੱਤਾਂ ਤੇ ਪਏ ਖਾਲੀ ਗਮਲੇ, ਟਾਇਰ ਆਦਿ ਨੂੰ ਢੱਕ ਕੇ ਰੱਖਣ, ਪਾਣੀ ਨੂੰ ਖੜ੍ਹਾ ਨਾ ਹੋਣ ਦੇਣ, ਫਰਿਜ ਦੀਆਂ ਟਰੇਆ ਵਿੱਚ ਅਤੇ ਕੁਲਰਾਂ ਅੰਦਰ ਪਾਣੀ ਖੜ੍ਹਾਂ ਨਾ ਹੋਣ ਦਿੱਤਾ ਜਾਵੇ ਅਤੇ ਚੰਗੀ ਤਰ੍ਹਾ ਸਾਫ ਰੱਖਿਆ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਨਾ ਪਨਪ ਸਕੇ।
ਅੰਤ ਵਿੱਚ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਜੀ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਅੰਦਰ ਮਲੇਰੀਆ, ਡੇਂਗੂ ਅਤੇ ਚਿਕਨ ਗੁਣੀਆ ਫੈਲਣ ਤੇ ਰੋਕ ਲਗਾਉਣ ਲਈ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਪ੍ਰੰਤੂ ਸ਼ਹਿਰ ਵਾਸੀਆ ਵੱਲੋਂ ਆਪਣੇ ਘਰਾਂ/ਦੁਕਾਨਾਂ ਅੰਦਰ ਹੀ ਮੱਛਰ ਦੇ ਲਾਰਵੇ ਨੂੰ ਪਾਲਿਆ ਜਾ ਰਿਹਾ ਹੈ। ਇਯ ਲਈ ਅਪੀਲ ਹੈ ਕਿ ਆਪਣੇ ਘਰਾਂ/ਦੁਕਾਨਾਂ ਦੇ ਆਸ—ਪਾਸ ਪਾਣੀ ਨੂੰ ਖੜੇ ਨਾਂ ਹੋਣ ਦਿੱਤਾ ਜਾਵੇ ਅਤੇ ਸਾਫ—ਸਫਾਈ ਰੱਖੀ ਜਾਵੇ।