ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਰੋਜ਼ਾਨਾ ਸ਼ਹਿਰ ਨੂੰ ਸੈਨੇਟਾਇਜ ਕੀਤਾ ਜਾ ਰਿਹਾ ਹੈ
ਕਰੋਨਾ ਵਾਇਰਸ ਦੇ ਬਚਾਅ ਲਈ ਸੈਨੇਟਾਇਜ ਸਪਰੇਅ ਨਿਰੰਤਰ ਜਾਰੀ
ਫਿਰੋਜ਼ਪੁਰ, 15 ਅਪ੍ਰੈਲ 2020
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੋਨਾ ਵਾਇਰਸ ਦੇ ਬਚਾਅ ਲਈ ਡਿਸਇਨਫੈਕਟਿਡ ਸਪਰੇਅ ( ਸੈਨੀਟਾਇਜ਼ਰ ) ਕਰਵਾਇਆ ਜਾ ਰਿਹਾ ਹੈ। ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਹੁਣ ਤੱਕ ਸ਼ਹਿਰ ਦੇ ਸਾਰੇ ਵਾਰਡਾਂ, ਕਮਰਸ਼ੀਅਲ ਏਰੀਆ ਅਤੇ ਪਬਲਿਕ ਸਥਾਨ ਜਿਵੇਂ ਕਿ ਪਾਰਕ, ਸਟੇਡੀਅਮ, ਬੈਂਕ, ਧਾਰਮਿਕ ਸਥਾਨ ਅਤੇ ਜਿੰਨਾ ਸਥਾਨਾਂ ਤੇ ਲੰਗਰ ਤਿਆਰ ਹੋ ਰਹੀ ਹੈ, ਉਣਨਾ ਸਥਾਨਾਂ ਨੂੰ ਲਗਾਤਾਰ ਸੈਨੇਟਾਇਜ ਕਰਵਾਇਆ ਜਾ ਰਿਹਾ ਹੈ। ਹੁਣ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਸ਼ਹਿਰ ਨੂੰ ਦੂਜੇ ਚਰਨ ਵਿਚ ਸੈਨੇਟਾਇਜ਼ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਇਸ ਤੋ ਇਲਾਵਾ ਲੋਕਡਾਊਨ ਦੇ ਚੱਲਦਿਆਂ ਨਗਰ ਕੌਂਸਲ ਦੇ ਸਮੂਹ ਸਫ਼ਾਈ ਕਰਮਚਾਰੀ ਜਿੱਥੇ ਸ਼ਹਿਰ ਨੂੰ ਲਗਾਤਾਰ ਸਾਫ਼-ਸੁਥਰਾ ਰੱਖ ਰਹੇ ਹਨ, ਉੱਥੇ ਸ਼ਹਿਰ ਅੰਦਰੋਂ ਲਗਭਗ 80 ਗਾਰਬੇਜ਼ ਕੁਲੇਕਟਰਾ ਰਾਹੀਂ ਘਰਾਂ ਵਿਚੋਂ 35 ਤੋ 40 ਟਨ ਕੱਚਰਾ ਇਕੱਠਾ ਕਰਵਾਇਆ ਜਾ ਰਿਹਾ ਹੈ।
ਅੱਜ ਕਾਰਜ ਸਾਧਕ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਸੁਖੀਜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਇੰਦਰ ਸਿੰਘ ਜੀ ਦੀ ਅਗਵਾਈ ਹੇਠ ਫਿਰੋਜ਼ਪੁਰ ਸ਼ਹਿਰ ਦੀ ਅਨਾਜ ਮੰਡੀ ਵਿੱਚ ਮੁਕੰਮਲ ਰੂਪ ਵਿੱਚ ਸੈਨੀਟਾਇਜ਼ ਕੀਤਾ ਗਿਆ। ਕਿਉਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ 15 ਅਪ੍ਰੈਲ ਤੋਂ ਕਣਕ ਦੀ ਫ਼ਸਲ ਆਉਣੀ ਸ਼ੁਰੂ ਹੋ ਜਾਵੇਗੀ। ਇਸ ਲਈ ਇੱਥੋਂ ਦੇ ਆੜ੍ਹਤੀਆਂ, ਲੇਬਰ ਅਤੇ ਇੱਥੇ ਆਉਣ ਵਾਲੇ ਕਿਸਾਨਾਂ ਦੀ ਸੁਰੱਖਿਆ ਲਈ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਪਣੀ ਫਾਇਰ ਬ੍ਰਿਗੇਡ ਦੀ ਗੱਡੀ ਰਾਹੀਂ ਪੂਰੀ ਮੰਡੀ ਨੂੰ ਸੈਨੀਟਾਇਜ਼ ਕਰਵਾਇਆ ਗਿਆ।
ਅੰਤ ਵਿਚ ਕਾਰਜ ਸਾਧਕ ਅਫਸਰ ਸ਼੍ਰੀ ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਅਤੇ ਸਪਰੇਅ ਓਪਰੇਟਰ ਨੂੰ ਉਣਨਾ ਦੀ ਸੁਰੱਖਿਆ ਲਈ ਸੇਫ਼ਟੀ ਕਿੱਟਾਂ ਅਤੇ ਮਾਸਕ, ਦਸਤਾਨੇ, ਹੈਂਡ ਸੈਨੇਟਾਇਜ ਉਪਲਬਧ ਕਰਵਾਏ ਗਏ ਹਨ। ਲੋਕਾਂ ਨੂੰ ਅਪੀਲ ਹੈ ਕਿ ਉਹ ਬਿਨਾ ਕਿਸੇ ਜ਼ਰੂਰੀ ਕੰਮ ਤੋ ਘਰ ਤੋ ਬਾਹਰ ਨਾ ਨਿਕਲਣ, ਕਰੋਨਾ ਤੋ ਬਚਣ ਲਈ ਘਰ ਅੰਦਰ ਰਹਿਣਾ ਹੀ ਸਭ ਤੋ ਵੱਡਾ ਇਲਾਜ ਹੈ।
ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਅਟਾਰੀ, ਰਿੰਕੂ ਗਰੋਵਰ, ਪਰਮਿੰਦਰ ਹਾਂਡਾ, ਤੋਂ ਇਲਾਵਾ ਆੜ੍ਹਤੀਏ ਵੀ ਮੌਜੂਦ ਸਨ।