ਧੂਰੀ ਰੈਲੀ ਦੀਆ ਤਿਆਰੀਆ ਜ਼ੋਰਾਂ ਤੇ —- ਥਾਲੀਆ ਖੜਕਾ ਕੇ ਧੂਰੀ ਦੇ ਬਜ਼ਾਰਾਂ ਵਿਚ ਕੀਤਾ ਜਾਵੇਗਾ ਪ੍ਰਚਾਰ
ਧੂਰੀ ਰੈਲੀ ਦੀਆ ਤਿਆਰੀਆ ਜ਼ੋਰਾਂ ਤੇ
ਥਾਲੀਆ ਖੜਕਾ ਕੇ ਧੂਰੀ ਦੇ ਬਜ਼ਾਰਾਂ ਵਿਚ ਕੀਤਾ ਜਾਵੇਗਾ ਪ੍ਰਚਾਰ
Ferozepur, April 2, 2015 (Harish Monga) : ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਯੂਨੀਅਨ ਵੱਲੋਂ ਆਪਣੀਆ ਜਾਇਜ਼ ਤੇ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।ਦਫਤਰੀ ਕਰਮਚਾਰੀਆ ਵੱਲੋਂ ਰੈਲੀ ਦੀਆ ਤਿਆਰੀਆ ਸਬੰਧੀ ਸੂਬਾ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ•ਾ ਸਿੱਖਿਆ ਦਫਤਰ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜ਼ਿਲ•ਾਂ ਫਿਰੋਜ਼ਪੁਰ ਦੇ ਪ੍ਰਧਾਨ ਤੇ ਸੂਬਾ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਮੰਤਰੀਆ ਦੀਆ ਤਨਖਾਹਾਂ ਤਾਂ 60 ਤੋਂ 100 ਫੀਸਦੀ ਵਧਾ ਲਈਆ ਹਨ ਪ੍ਰੰਤੂ ਜਦ ਕਰਮਚਾਰੀਆ ਦੀ ਵਾਰੀ ਆਉਦੀ ਹੈ ਤਾਂ ਪੰਜਾਬ ਦਾ ਖਜ਼ਾਨਾ ਖਾਲੀ ਹੋ ਜਾਦਾ ਹੈ ਤੇ ਜਦ ਕਰਮਚਾਰੀ ਆਪਣਾ ਹੱਕ ਮੰਗਦੇ ਹਨ ਤਾਂ ਉਨ•ਾਂ ਨੂੰ ਲਾਠੀਚਾਰਜ ਨਾਲ ਨਿਵਾਜਿਆ ਜਾਦਾ ਹੈ ।ਉਨ•ਾਂ ਕਿਹਾ ਕਿ ਜਨਤਾ ਦੇ ਹੱਕ ਦੀ ਅਵਾਜ਼ ਬਣਨ ਵਾਲੀ ਸਰਕਾਰ ਤੇ “ਰਾਜ ਨਹੀ ਸੇਵਾ ਦਾ ਨਾਅਰਾ“ ਲਾਉਣ ਵਾਲੀ ਸਰਕਾਰ ਇਸ ਤਰਾਂ ਪੰਜਾਬ ਦੇ ਨੋਜਵਾਨਾਂ ਤੇ ਮਲਾਜ਼ਮਾਂ ਦੀ ਸੇਵਾ ਕਰ ਰਹੀ ਹੈ।ਉਨ•ਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਰਮਚਾਰੀਆ ਦੀਆ ਸੇਵਾਵਾ ਰੈਗੂਲਰ ਕਰਨ ਤੋਂ ਭੱਜ ਰਹੀ ਹੈ ਜਿਸ ਦੇ ਰੋਸ ਵਜੋਂ ਸੂਬੇ ਦੇ ਡੀ.ਜੀ.ਐਸ.ਈ ਦਫਤਰ,ਸਮੂਹ ਜ਼ਿਲਿਆ ਤੇ ਬਲਾਕ ਦਫਤਰਾਂ ਦੇ ਕਰਮਚਾਰੀਆ ਵੱਲੋਂ 7 ਅਪ੍ਰੈਲ ਨੂੰ ਸਮੂਹਿਕ ਛੁੱਟੀ ਲੈ ਕੇ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ।ਉਨ•ਾਂ ਦੱਸਿਆ ਕਿ ਰੈਲੀ ਦੀਆ ਤਿਆਰੀਆ ਸਬੰਧੀ ਬਲਾਕ ਪੱਧਰ ਤੇ ਵੀ ਮੀਟਿੰਗਾਂ ਕੀਤੀਆ ਜਾ ਰਹੀਆ ਹਨ ਤੇ ਸਮੂਹ ਕਰਮਚਾਰੀ ਪਰਿਵਾਰਾਂ ਸਮੇਤ ਧੂਰੀ ਪਹੁੰਚਣਗੇ।
ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੋਰਾਨ ਜਥੇਬੰਦੀ ਦੀਆ ਸਰਕਾਰ ਪੱਧਰ ਤੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆ ਨਾਲ ਹੋਈਆ ਮੀਟਿੰਗ ਵਿਚ ਕਰਮਚਾਰੀਆ ਦੀਆ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਸਰਕਾਰ ਵੱਲੋਂ ਸਿੱਖਿਆ ਵਿਭਾਂਗ ਤੇ ਵਿੱਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਤੇ ਕਰਮਚਾਰੀਆ ਦੀਆ ਮੰਗਾਂ ਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ।ਜਿਸ ਕਰਕੇ ਕਰਮਚਾਰੀਆ ਨੂੰ ਸੜਕਾਂ ਤੇ ਰੁਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਉਨ•ਾ ਕਿਹਾ ਕਿ ਸਰਕਾਰ ਦੀ ਇਸ ਲਾਰੇਬਾਜ਼ੀ ਤੇ ਨੋਜਵਾਨ ਮਾਰੂ ਨੀਤੀ ਵਿਰੁੱਧ ਦਫਤਰੀ ਕਰਮਚਾਰੀ ਧੂਰੀ ਵਿਖੇ ਥਾਲੀਆ ਖੜਕਾਕੇ ਸੁੱਤੀ ਸਰਕਾਰ ਨੂੰ ਜਗਾਉਣਗੇ ਅਤੇ “ ਮਹਿੰਗੀਆ ਪੜਾਈਆ ਬੇਕਾਰ ਸਰਕਾਰ ਦੇਵੇ ਠੇਕੇ ਤੇ ਰੁਜ਼ਗਾਰ” ਦੇ ਨਾਅਰੇ ਨਾਲ ਧੂਰੀ ਵਾਸੀਆ ਨੂੰ ਸੁਬਾ ਸਰਕਾਰ ਦੀਆ ਨੀਤੀਆ ਤੋਂ ਜਾਣੁ ਕਰਵਾਉਣਗੇ।ਇਸ ਮੋਕੇ ਸੁਖਦੇਵ ਸਿੰਘ,ਦਵਿੰਦਰ ਤਲਵਾੜ,ਪ੍ਰਵੀਨ ਕੁਮਾਰ,ਜਗਮੋਹਨ,ਪਵਨ ਕੁਮਾਰ,ਸੰਦੀਪ ਕੁਮਾਰ,ਮੈਡਮ ਮੀਨਾਕਸ਼ੀ,ਸੋਨਮ,ਕੀਰਤੀ,ਵੀਨਾ,ਮਮਤਾ ਤੇ ਪ੍ਰਿੰਕਲ ਹਾਜ਼ਿਰ ਸਨ।
ਕੀ ਹਨ ਮੁੱਖ ਮੰਗਾਂ?
1. ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਵਾਅਦੇ ਅਨੁਸਾਰ ਕਰਮਚਾਰੀਆ ਦੀਆ ਸੇਵਾਵਾਂ ਰੈਗੂਲਰ ਕੀਤੀਆ ਜਾਣ।
2. ਫਿਜਿਉਥਰਪਿਸਟ ਕੇਡਰ ਨੂੰ 1-4-14 ਤੋਂ ਪੇ-ਸਕੇਲ ਲਾਗੂ ਕੀਤਾ ਜਾਵੇ।
3. 1-4-2014 ਨੂੰ ਕਰਮਚਾਰੀਆ ਨੂੰ ਦਿੱਤੇ ਪੇ ਸਕੇਲ ਵਿਚ ਪੰਜਾਬ ਸਰਕਾਰ ਦੀਆ ਮੰਨਜ਼ੂਰਸ਼ੁਦਾ ਅਹੁਦਿਆ ਮੁਤਾਬਿਕ ਸੋਧ ਕੀਤੀ ਜਾਵੇ।
4. ਸਸਅ ਦੀਆ ਮਹਿਲਾ ਕਰਮਚਾਰੀਆ ਨੂੰ ਰੈਗੁਲਰ ਕਰਮਚਾਰੀਆ ਵਾਂਗ 6 ਮਹੀਨੇ ਦੀ ਪ੍ਰਸ਼ੂਤਾ ਛੁੱਟੀ ਦਿੱਤੀ ਜਾਵੇ।
5. ਸਮੂਹ ਸਸਅ/ਰਮਸਅ ਦਫਤਰੀ ਕਰਮਚਾਰੀਆ ਨੂੰ ਸਲਾਨਾ ਇਨਕਰੀਮੈਂਟ,ਮੈਡੀਕਲ ਤੇ ਮੋਬਾਇਲ ਭੱਤਾ ਲਾਗੂ ਕੀਤਾ ਜਾਵੇ।