ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਕੀਤੀ ਜਾਵੇਗੀ ਪਿੰਡ ਚੱਕ ਜਾਨੀਸਰ ਦੀ ਪੰਚਾਇਤ-ਈਸ਼ਾ ਕਾਲੀਆ
ਫਾਜ਼ਿਲਕਾ, 21 ਅਪ੍ਰੈਲ (ਵਿਨੀਤ ਅਰੋੜਾ): ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਜ਼ਿਲ•ੇ ਦੇ ਪਿੰਡ ਚੱਕ ਜਾਨੀਸਰ ਦੀ ਪੰਚਾਇਤ ਨੂੰ ਪੰਚਾਇਤ ਸਸ਼ਤਰੀਕਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ 24 ਅਪ੍ਰੈਲ ਨੂੰ ਲਖਨਊ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਸਲਾਨਾ ਸਮਾਗਮ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਜਾਵੇਗਾ।ਵਿਧਾਨ ਸਭਾ ਹਲਕਾ ਜ਼ਲਾਲਾਬਾਦ ਅਧੀਨ ਪੈਂਦੇ ਇਸ ਪਿੰਡ ਦੀ ਆਬਾਦੀ 2600 ਦੇ ਕਰੀਬ ਹੈ। ਇਹ ਵੀ ਖਾਸ ਜਿਕਰਯੋਗ ਹੈ ਕਿ ਇਸ ਪਿੰਡ ਦੀ ਸਰਪੰਚ ਇਕ ਮਹਿਲਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਪਿੰਡ ਚੱਕ ਜਾਨੀਸਰ ਦੀ ਸਰਪੰਚ ਸ੍ਰੀਮਤੀ ਵੀਰਪਾਲ ਕੌਰ , ਸਮੂਹ ਪੰਚਾਇਤ ਮੈਂਬਰਾਂ ਤੇ ਸਮੂਹ ਨਗਰ ਵਾਸੀਆਂ ਨੂੰ ਜਿੱਥੇ ਵਧਾਈ ਦਿੱਤੀ ਉਥੇ ਉਨ•ਾਂ ਜ਼ਿਲ•ੇ ਦੇ ਦੂਸਰੇ ਪਿੰਡਾਂ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਪੰਚਾਇਤ ਕੋਲੋ ਕੁਝ ਸਿਖ ਕੇ ਆਪੋ-ਆਪਣੇ ਪਿੰਡਾਂ ਦੇ ਸਰਵ-ਪੱਖੀ ਵਿਕਾਸ਼ ਲਈ ਅੱਗੇ ਆਉਣ।ਉਨ•ਾਂ ਪੰਚਾਇਤ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਂਘਾ ਕਰਦਿਆ ਦੱਸਿਆ ਕਿ ਪਿੰਡ ਵਿਖੇ ਨਵਾਂ ਪੰਚਾਇਤ ਘਰ, ਸਿਵਲ ਹਸਪਤਾਲ, ਨੌਜਵਾਨਾਂ ਲਈ ਸ਼ਾਨਦਾਰ ਜਿਮ, ਖੇਡ ਸਟੇਡੀਅਮ, ਪਸ਼ੂ ਹਸਪਤਾਲ, ਬਿਜਲੀ ਘਰ, ਐਸ.ਸੀ. ਧਰਮਸ਼ਾਲਾ, ਪਿੰਡ ਦੀਆਂ ਸਮੂਹ ਸੜਕਾਂ ਤੇ ਗਲੀਆਂ-ਨਾਲੀਆਂ ਪੱਕੀਆਂ ਹਨ ਅਤੇ ਛੱਪੜ ਦੀ ਚਾਰ ਦੀਵਾਰੀ ਵੀ ਕਰਵਾਈ ਗਈ ਹੈ।
ਇਸ ਸਬੰਧੀ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਸ. ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਵਿੱਚ ਬਹੁਤ ਹੀ ਸ਼ਾਨਦਾਰ ਦੋ ਸੱਥਾਂ ਵੀ ਬਣਾਈਆਂ ਗਈਆਂ ਹਨ ਅਤੇ ਪਿੰਡ ਵਿੱਚ ਸੋਲਰ ਲਾਈਟਾਂ ਦਾ ਵੀ ਖਾਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਮੁੱਚੇ ਪਿੰਡ ਵਿੱਚ ਸਾਫ-ਸਫਾਈ ਦਾ ਵੀ ਪੂਰਾ ਪ੍ਰਬੰਧ ਹੈ। ਪਿੰਡ ਦੀਆਂ ਗਲੀਆਂ, ਸੜਕਾਂ ਅਤੇ ਫਿਰਨੀ ਰੂੜੀਆਂ ਤੇ ਗੰਦਗੀ ਤੋਂ ਮੁਕਤ ਹਨ।