ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਵਿੱਚ ਇੱਕ ਦਿਵਸ ਵਰਕਸ਼ਾਪ ਦਾ ਆਯੋਜਨ ਕੀਤਾਵਿਦਿਆਰਥੀਆਂ ਨੇ -ਡ੍ਰੈਪਿੰਗ ਦੀ ਨਵੀਂ ਤਕਨੀਕ ਸਿੱਖੀ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਵਿੱਚ ਇੱਕ ਦਿਵਸ ਵਰਕਸ਼ਾਪ ਦਾ ਆਯੋਜਨ ਕੀਤਾਵਿਦਿਆਰਥੀਆਂ ਨੇ -ਡ੍ਰੈਪਿੰਗ ਦੀ ਨਵੀਂ ਤਕਨੀਕ ਸਿੱਖੀ
ਫ਼ਿਰੋਜ਼ਪੁਰ , 20.4.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਵਿੱਚ ਇੱਕ ਦਿਵਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਵਿਦਿਆਰਥੀਆਂ ਨੇ ਡ੍ਰੈਪਿੰਗ ਤਕਨੀਕ ਦੇ ਬਾਰੇ ਸਿਖਾਇਆ ਗਿਆ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਮਾਰਗਦਰਸ਼ਨ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਇਹ ਵਰਕਸ਼ਾਪ ਕਰਵਾਈ ਗਈ ।
ਇਸ ਵਿੱਚ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਸ਼੍ਰੀਮਤੀ ਤਮੰਨਾ ਨੇ ਵਿਦਿਆਰਥੀਆਂ ਨੂੰ ਵਿਭਿੰਨ ਤਰੀਕਿਆਂ ਨਾਲ ਡ੍ਰੇਪਿੰਗ ਕਰਨਾ ਸਿਖਾਇਆ । ਉਹਨਾਂ ਨੇ ਜੀਂਸ, ਗਾਉਨ ਅਤੇ ਸਕਰਟ ਤੇ ਸਾੜੀ, ਦੁਪੱਟੇ ਦੇ ਇਸਤੇਮਾਲ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਡ੍ਰੇਪਿੰਗ ਕਰਨੀ ਸਿਖਾਈ ।
ਇਸ ਸਮੇਂ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਅਤੇ ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਸ਼੍ਰੀਮਤੀ ਡਾ. ਵੰਦਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ । ਇਸ ਮੌਕੇ ‘ਤੇ ਫੈਸ਼ਨ ਡਿਜ਼ਾਈਨ ਵਿਭਾਗ ਦੀ ਮੁਖੀ ਡਾ. ਖੁਸ਼ਵਿੰਦਰ ਗਿਲ, ਮੈਡਮ ਸ਼ਿਵਾਂਗੀ, ਮੈਡਮ ਚੰਦਰਿਕਾ ਮੌਜੂਦ ਰਹੇ।