ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਅਤੇ ਕੋਸਮੋਟੋਲੋਜੀ ਐਂਡ ਹੈਲਥ ਕੇਅਰ ਡਿਪਾਰਟਮੈਂਟ ਦੁਆਰਾ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਅਤੇ ਕੋਸਮੋਟੋਲੋਜੀ ਐਂਡ ਹੈਲਥ ਕੇਅਰ ਡਿਪਾਰਟਮੈਂਟ ਦੁਆਰਾ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ , 29.4.2021: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਕੁਸ਼ਲ ਅਗਵਾਈ ਵਿੱਚ ਵਿਭਿੰਨ ਅਕਾਦਮਿਕ ਗਤੀਵਿਧੀਆਂ ਵਿੱਚ ਨਿਰੰਤਰ ਅਗਰਸਰ ਹੈ। ਇਸ ਲੜੀ ਤਹਿਤ ਪਿਛਲੇ ਦਿਨੀ ਕਾਲਜ ਦੇ ਐਨ.ਸੀ.ਸੀ. ਅਤੇ ਕੋਸਮੋਟੋਲੋਜੀ ਨੇ ਮਿਲ ਕੇ “ਡਿਪੈਲਪਿੰਗ ਯੂਥ ਐਂਡ ਨੇਸ਼ਨ ਇਨ ਥਰੂ ਐਨ.ਸੀ.ਸੀ.” ਵਿਸ਼ੇ ਤੇ ਅੰਤਰ-ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਇਸ ਵੈਬੀਨਾਰ ਵਿੱਚ ਮੁੱਖ ਵਕਤਾ ਦੇ ਤੌਰ ਤੇ ਰਿਟਾਇਰਡ ਕੈਪਟਨ ਬ੍ਰਿਜਪਾਲ ਸਿੰਘ ਜੀ ਨੇ ਸ਼ਿਰਕਤ ਕੀਤੀ। ਜੋ ਕਿ ਇੰਡੀਅਨ ਆਰਮੀ ਅਤੇ ਸਕਾਟਲੈਂਡ ਯਾਰਡ, ਲੰਡਨ ਪੁਲਿਸ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਵਰਤਮਾਨ ਵਿੱਚ ਸੀ.ਆਈ.ਡੀ. ਅਤੇ ਵਿਸ਼ੇਸ਼ ਸ਼ਾਖਾ ਨਾਲ ਜੁੜੇ ਹੋਏ ਹਨ। ਇਸ ਵੈਬੀਨਾਰ ਦਾ ਮਨੋਰਥ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਨਾ ਸੀ ਅਤੇ ਕੈਪਟਨ ਬ੍ਰਿਜਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝਾ ਕਰਦੇ ਹੋਏ ਕਿਹਾ ਕਿ ਜੀਵਨ ਵਿੱਚ ਕਾਮਯਾਬੀ ਹਾਸਲ ਕਰਨ ਲਈ ਸਾਨੂੰ ਸਮੇਂ ਦੇ ਪਾਬੰਦ, ਸਵੈ-ਅਨੁਸ਼ਾਸ਼ਤ ਹੋਣਾ, ਟੀਮ ਵਰਕ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਰਾਸ਼ਟਰ ਦੀ ਸੇਵਾ ਕਰਨ ਅਤੇ ਇੱਕ ਸਫ਼ਲ ਵਿਅਕਤੀ ਬਣਨ ਲਈ ਐਨ.ਸੀ.ਸੀ. ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਵੀ ਕੀਤਾ ਅਤੇ ਨਾਲ ਹੀ ਇਸਦੇ ਗਲੋਬਲੀ ਫਾਇਦਿਆ ਤੋਂ ਜਾਣੂ ਕਰਵਾਇਆ।
ਜ਼ਿਕਰਯੋਗ ਹੈ ਕਿ ਇਸ ਵੈਬੀਨਾਰ ਵਿੱਚ ਮੈਡਮ ਕਨਿਕਾ ਸਚਦੇਵਾ, ਮੁਖੀ, ਕੋਸਮੋਟੋਲੋਜੀ ਐਂਡ ਹੈਲਥ ਕੇਅਰ ਵਿਭਾਗ ਨੇ ਕਨਵੀਨਰ ਦੀ ਭੂਮਿਕਾ ਅਤੇ ਪ੍ਰਬੰਧਕ ਦੀ ਭੂਮਿਕਾ ਲੈਫ਼ਟੀਨੈਂਟ ਡਾ. ਪਰਮਵੀਰ ਕੌਰ, ਐਸੋਸਇਏਟ ਐਨ.ਸੀ.ਸੀ. ਅਫ਼ਸਰ ਅਤੇ ਮਿਸ ਸਿਮਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਕੋਸਮੋਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਨੇ ਨਿਭਾਈ। ਸੰਚਾਲਕ ਦੇ ਤੌਰ ਤੇ ਸਿਮਰਤੀ ਐਮ.ਐਸ.ਸੀ. ਕੋਸਮੋਟੋਲੋਜੀ, ਭਾਗ ਪਹਿਲਾ ਨੇ ਕੰਮ ਕੀਤਾ। ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਇਸ ਵੈਬੀਨਾਰ ਦੇ ਸਫ਼ਲ ਆਯੋਜਨ ਤੇ ਐਨ.ਸੀ.ਸੀ. ਵਿੰਗ ਦੇ ਏ.ਐਨ.ਓ. ਅਤੇ ਕੋਸਮੋਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਚੇਅਰਮੈਨ, ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਨੇ ਇਸ ਮੌਕੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।