ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਲੀਗਲ ਲੀਟਰੇਸੀ ਕਲੱਬ ਨਾਲ ਮਿਲ ਕੇ ਇਕ ਮੁਫਤ ਕਾਨੂੰਨੀ ਸਹਾਇਤਾ ਵਿਸ਼ੇ ਤੇ ਕਰਵਾਇਆ ਗਿਆ ਵੈਬੀਨਾਰ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਲੀਗਲ ਲੀਟਰੇਸੀ ਕਲੱਬ ਨਾਲ ਮਿਲ ਕੇ ਇਕ ਮੁਫਤ ਕਾਨੂੰਨੀ ਸਹਾਇਤਾ ਵਿਸ਼ੇ ਤੇ ਕਰਵਾਇਆ ਗਿਆ ਵੈਬੀਨਾਰ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਵਿੱਚ ਤਰੱਕੀ ਦੇ ਰਾਹ ਤੇ ਨਿਰੰਤਰ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਵਿੱਚ ਰਾਜਨੀਤੀ ਵਿਭਾਗ ਅਤੇ ਸਮਾਜ ਸਾਸ਼ਤਰ ਵਿਭਾਗ ਵੱਲੋਂ ਲੀਗਲ ਲੀਟਰੇਸੀ ਕਲੱਬ ਨਾਲ ਮਿਲ ਕੇ “ਮੁਫਤ ਕਾਨੂੰਨੀ ਸਹਾਇਤਾ“ ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ । ਵੈਬੀਨਾਰ ਵਿੱਚ ਮੁੱਖ ਮਹਿਮਾਨ ਵਜੋ ਐਡਵੋਕੇਟ ਮਨਜੀਤ ਕੌਰ ਬੇਦੀ, ਪੈਨਲ ਐਡਵੋਕੇਟ ਅਤੇ ਮੈਂਬਰ, ਨਾਬਾਲਿਗ ਨਿਆ ਬੋਰਡ, ਜਿਲਾ ਅਦਾਲਤ ਮੁਕਤਸਰ ਨੇ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਦੀ ਮਹੱਤਤਾ ਤੇ ਚਾਨਣਾ ਪਾਇਆ । ਇਸ ਮੌਕੇ ਮੁੱਖ ਵਕਤਾਂ ਨੇ ਉਕਤ ਵਿਸ਼ੇ ਨੇ ਅਨੁਸਾਰ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝਾ ਕਰਦਿਆ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾ ਅਤੇ ਮੁਆਵਜਾ ਸਕੀਮ ਬਾਰੇ ਦੱਸਿਆ । ਇਸ ਤੋ ਇਲਾਵਾ ਉਹਨਾਂ ਪੁਲਿਸ ਟੋਲ ਫ੍ਰੀ ਨੰਬਰ ਅਤੇ ਮਹਿਲਾ ਟੋਲ ਫ੍ਰੀ ਨੰਬਰ ਅਤੇ ਬੱਚਿਆਂ ਲਈ ਟੋਲ ਫ੍ਰੀ ਨੰਬਰ ਬਾਰੇ ਵੀ ਦੱਸਿਆ ਤਾਂ ਜੋ ਮੁਸੀਬਤ ਪੈਣ ਤੇ ਇਹਨਾਂ ਨੰਬਰਾਂ ਦਾ ਇਸਤੇਮਾਲ ਕੀਤਾ ਜਾ ਸਕੇ । ਇਸ ਵੈਬੀਨਾਰ ਵਿੱਚ 50-60 ਦੇ ਕਰੀਬ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਅਤੇ ਆਪਣੇ ਪ੍ਰਸ਼ਨਾਂ ਦੇ ਉੱਤਰ ਮੁੱਖ ਵਕਤਾਂ ਤੋ ਪ੍ਰਾਪਤ ਕਰਕੇ ਆਪਣੀ ਜਗਿਆਸਾ ਨੂੰ ਸ਼ਾਂਤ ਕੀਤਾ ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵੈਬੀਨਾਰ ਦੇ ਸਫਲ ਆਯੌਜਨ ਤੇ ਵੈਬੀਨਾਰ ਦੀ ਸੰਚਾਲਕ ਡਾ. ਰੁਕਿੰਦਰ ਕੌਰ, ਮੁਖੀ, ਰਾਜਨੀਤੀ ਵਿਭਾਗ ਅਤੇ ਮਿਸ ਬਲਜਿੰਦਰ ਕੌਰ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ । ਇਸ ਮੌਕੇ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।