ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਕਮਿਸਟਰੀ ਵਿਭਾਗ ਦੁਆਰਾ ਇੱਕ ਰੋਜਾ ਰਾਸ਼ਟਰੀ ਈੑਵਰਕਸ਼ਾਪ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਕਮਿਸਟਰੀ ਵਿਭਾਗ ਦੁਆਰਾ ਇੱਕ ਰੋਜਾ ਰਾਸ਼ਟਰੀ ਈੑਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 22.4.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ। ਰਮਨੀਤਾ ਸ਼ਾਰਦਾ ਦੀ ਕੁਸ਼ਲ ਅਗਵਾਈ ਵਿਚ ਨਿਰੰਤਰ ਤਰੱਕੀ ਦੀ ਰਾਹ ਤੇ ਅਗਰਸਰ ਹੈ । ਇਸੇ ਕੜੀ ਤਹਿਤ ਪਿਛਲੇ ਦਿਨੀਂ ਕਾਲਜ ਦੇ ਕਮਿਸਟਰੀ ਵਿਭਾਗ ਦੁਆਰਾ ਸਟਾਰ ਡੀ।ਬੀ।ਟੀ। ਕਾਲਜ ਯੋਜਨਾ ਅਧੀਨ ਇੱਕ ਰੋਜਾ ਰਾਸ਼ਟਰੀ ਈੑਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਡਾ। ਨਰਿੰਦਰ ਕੌਰ, ਅਸਿਸਟੈਂਟ ਪ੍ਰੋਫੇਸਰ, ਕਮਿਸਟਰੀ ਵਿਭਾਗ, ਕੇ। ਐਮ। ਵੀ। ਕਾਲਜ, ਜਲੰਧਰ ਸ਼ਾਮਿਲ ਹੋਏ ।
ਉਹਨਾਂ ਨੇ ਆਪਣੇ ਲੈਕਚਰ ਵਿੱਚ ਕੈਮਸਕੇਚ ਸਾਫਟਵੇਅਰ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਦੀ ਉਪਯੋਗਤਾ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਇਸ ਸਾਫਟਵੇਅਰ ਦੀ ਮਦਦ ਨਾਲ ਕੈਮੀਕਲ ਸਟਰਕਚਰ ਬਣਾ ਸਕਦੇ ਹਾਂ । ਜ਼ਿਕਰਯੋਗ ਹੈ ਕਿ ਇਸ ਈੑਵਰਕਸ਼ਾਪ ਵਿੱਚ ਮੈਡਮ ਨੇਹਾ ਗੁਪਤਾ ਨੇ ਪ੍ਰਬੰਧਕ ਦੀ ਅਤੇ ਡਾ। ਹਰਲੀਨ ਕੌਰ ਨੇ ਕਨਵੀਨਰ ਅਤੇ ਮੈਡਮ ਈਸ਼ਾ ਨੇ ਸੰਚਾਲਕ ਦੀ ਭੂਮਿਕਾ ਨਿਭਾਈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ। ਰਮਨੀਤਾ ਸ਼ਾਰਦਾ ਨੇ ਕਮਿਸਟਰੀ ਵਿਭਾਗ ਦੇ ਮੁੱਖੀ ਮੈਡਮ ਨੇਹਾ ਗੁਪਤਾ ਅਤੇ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਈੑਵਰਕਸ਼ਾਪ ਦੇ ਸਫਲ ਆਯੋਜਨ ਤੇ ਮੁਬਾਰਕਬਾਦ ਦਿੱਤੀ । ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੇਨ ਨੇ ਇਸ ਮੌਕੇ ਵਿਭਾਗ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।